ਪੰਜਾਬ ਚ ਇਥੇ ਦਾਦੇ ਨਾਲ ਖੇਡਦੇ ਪੋਤੇ ਨੂੰ ਮਿਲੀ ਇਸ ਤਰਾਂ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ 

ਇਹ ਸੰਸਾਰ ਦੇ ਵਿਚ ਕਈ ਤਰ੍ਹਾਂ ਦੇ ਰਿਸ਼ਤੇ ਨਾਤੇ ਹੁੰਦੇ ਹਨ ਜੋ ਇਨਸਾਨ ਨੂੰ ਇਕ ਦੂਜੇ ਦੇ ਨਾਲ ਜੋੜੀ ਰੱਖਦੇ ਹਨ। ਇਨ੍ਹਾਂ ਦੀ ਬਦੌਲਤ ਹੀ ਸਾਡੀ ਆਪਸੀ ਸਾਂਝ ਮਜ਼ਬੂਤ ਹੁੰਦੀ ਹੈ ਅਤੇ ਸਾਡਾ ਇਹ ਰਿਸ਼ਤਾ ਕਈ ਸਾਲਾਂ ਬੱਧੀ ਜੁੜਿਆ ਰਹਿੰਦਾ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ ਜਾਂ ਫਿਰ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਇੱਕ ਅਜਿਹਾ ਰਿਸ਼ਤਾ ਇਸ ਦੁਨੀਆਂ ਦੇ ਵਿਚ ਬਣਿਆ ਹੋਇਆ ਹੈ ਜਿਸ ਦੀ ਆਪਸ ਵਿੱਚ ਮੁਹੱਬਤ ਅਜੇ ਵੀ ਘੱਟ ਨਹੀਂ ਹੋਈ। ਸਿਆਣੇ ਕਹਿੰਦੇ ਹਨ ਕਿ ਮੂਲ ਨਾਲੋਂ ਵਿਆਜ਼ ਵੱਧ ਪਿਆਰਾ ਹੁੰਦਾ ਹੈ ਅਤੇ ਇੱਕ ਅਜਿਹਾ ਹੀ ਰਿਸ਼ਤਾ ਹੁੰਦਾ ਹੈ ਦਾਦੇ ਅਤੇ ਪੋਤੇ ਦਾ।

ਚਾਵਾਂ ਅਤੇ ਲਾਡਾਂ ਨਾਲ ਭਰਪੂਰ ਇਹ ਰਿਸ਼ਤਾ ਖੁਸ਼ੀਆਂ ਅਤੇ ਖੇੜੇ ਵੰਡਦਾ ਹੈ। ਪਰ ਇਸ ਰਿਸ਼ਤੇ ਦੇ ਨਾਲ ਜੁੜਿਆ ਹੋਇਆ ਇਕ ਦੁਖਦਾਈ ਹਾਦਸਾ ਪੰਜਾਬ ਦੇ ਬੰਗਾ ਸ਼ਹਿਰ ਲਾਗੇ ਵਾਪਰਿਆ ਹੈ। ਜਿਸ ਨਾਲ ਇਕ ਘਰ ਦੀਆਂ ਖ਼ੁਸ਼ੀਆਂ ਗਮੀ ਵਿਚ ਬਦਲ ਗਈਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਬੰਗਾ ਦੇ ਨਜ਼ਦੀਕ ਪਿੰਡ ਕੰਗਰੌੜ ਵੇਖੋ ਇਕ ਬੇਹੱਦ ਦੁਖਦਾਈ ਖ਼ਬਰ ਸੁਣਨ ਵਿਚ ਸਾਹਮਣੇ ਆਈ ਹੈ ਜਿੱਥੇ ਆਪਣੇ ਦਾਦੇ ਕੋਲ ਖੇਡਦੇ ਹੋਏ ਪੋਤੇ ਦੀ ਅਚਾਨਕ ਹੀ ਇੱਕ ਖੱਡੇ ਵਿੱਚ ਡਿੱਗ ਜਾਣ ਕਾਰਨ ਮੌ-ਤ ਹੋ ਗਈ।

ਜਾਣਕਾਰੀ ਮਿਲੀ ਹੈ ਕਿ ਇੱਥੋਂ ਦੇ ਪਿੰਡ ਕੰਗਰੋੜ ਵਿਖੇ ਢਾਈ ਸਾਲਾਂ ਅਭਿਜੋਤ ਆਪਣੇ ਦਾਦੇ ਦੇ ਲਾਗੇ ਬੈਠਾ ਹੋਇਆ ਖੇਡ ਰਿਹਾ ਸੀ। ਘਰ ਦੇ ਅੰਦਰ ਹੀ ਗੋਬਰ ਗੈਸ ਲਈ ਡੂੰਘੇ ਟੋਏ ਪੁੱਟੇ ਹੋਏ ਸਨ। ਖੇਡਦਾ ਹੋਇਆ ਅਭਿਜੋਤ ਹੌਲੀ ਹੌਲੀ ਗੋਬਰ ਗੈਸ ਦੇ ਇਨ੍ਹਾਂ ਟੋਇਆਂ ਕੋਲ ਪੁੱਜ ਗਿਆ ਅਤੇ ਫਿਰ ਅਚਾਨਕ ਹੀ ਉਹ ਇੱਕ ਟੋਏ ਦੇ ਵਿੱਚ ਜਾ ਡਿੱਗਾ। ਉਥੇ ਹੀ ਬੈਠੇ ਹੋਏ ਦਾਦੇ ਨੂੰ ਅਜਿਹਾ ਲੱਗਾ ਕਿ ਉਨ੍ਹਾਂ ਦਾ ਪੋਤਾ ਖੇਡਦਾ ਹੋਇਆ ਘਰ ਦੇ ਅੰਦਰ ਚਲਾ ਗਿਆ ਹੈ। ਪਰ ਜਦੋਂ ਕਾਫੀ ਦੇਰ ਬੀਤ ਗਈ ਤਾਂ ਪਰਿਵਾਰ ਵਾਲਿਆਂ ਨੂੰ ਅਭਿਜੋਤ ਕਿਧਰੇ ਵੀ ਨਾ ਮਿਲਿਆ ਅਤੇ ਉਨ੍ਹਾਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ।

ਇਸ ਦੌਰਾਨ ਉਨ੍ਹਾਂ ਦੇਖਿਆ ਕਿ ਅਭਿਜੋਤ ਗੋਬਰ ਗੈਸ ਵਾਲੇ ਡੂੰਘੇ ਟੋਏ ਵਿਚ ਡਿੱਗਿਆ ਹੋਇਆ ਹੈ ਅਤੇ ਉਸ ਦੀ ਮੌ-ਤ ਹੋ ਚੁੱਕੀ ਹੈ। ਇਸ ਹਾਦਸੇ ਮਗਰੋਂ ਪੂਰੇ ਪਰਿਵਾਰ ਉਪਰ ਦੁੱ-ਖਾਂ ਦਾ ਪਹਾੜ ਟੁੱਟ ਗਿਆ ਹੈ। ਇਸ ਸੰਬੰਧੀ ਜਦੋਂ ਬਹਿਰਾਮ ਦੇ ਥਾਣਾ ਮੁਖੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ ਹੈ।