ਪੰਜਾਬ ਚ ਇਥੇ ਗੁਰਦਵਾਰਾ ਸਾਹਿਬ ਚ ਮੱਥਾ ਟੇਕਣ ਆਈ ਔਰਤ ਦਾ 3 ਨੌਜਵਾਨਾਂ ਵਲੋਂ ਮੋਬਾਈਲ ਖੋ ਹੋਏ ਫਰਾਰ- ਕੁਝ ਦੂਰੀ ਤੇ ਧਰ ਦਬੋਚੇ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਵਧ ਰਹੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਮਾਰ ਕਾਰਨ ਜਿੱਥੇ ਬਹੁਤ ਸਾਰੇ ਨੌਜਵਾਨ ਆਪਣੇ ਮਾਪਿਆਂ ਵੱਲੋਂ ਦਿੱਤੇ ਗਏ ਸੰਸਕਾਰਾਂ ਨੂੰ ਭੁੱਲ ਰਹੇ ਹਨ ਅਤੇ ਗਲਤ ਰਸਤੇ ਅਖਤਿਆਰ ਕਰਦੇ ਹੋਏ ਕਈ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਨੌਜਵਾਨਾਂ ਵੱਲੋਂ ਜਿੱਥੇ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਮਾਰ ਦੇ ਚਲਦਿਆਂ ਹੋਇਆਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉੱਥੇ ਹੀ ਇਨ੍ਹਾਂ ਹਾਦਸਿਆਂ ਦੇ ਵਿੱਚ ਕਈ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਕਿਉਂਕਿ ਅਜਿਹੇ ਨੌਜਵਾਨਾਂ ਵੱਲੋਂ ਜਿੱਥੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਥੇ ਹੀ ਅਜਿਹੇ ਚੋਰ ਕਈ ਵਾਰ ਲੋਕਾਂ ਦੇ ਕਾਬੂ ਹੇਠ ਵੀ ਆ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਨਤੀਜਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਹੁਣ ਪੰਜਾਬ ਚ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਔਰਤ ਦਾ ਤਿੰਨ ਨੌਜਵਾਨਾਂ ਵੱਲੋਂ ਫ਼ੋਨ ਖੋਹ ਕੇ ਫ਼ਰਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਬੋਚੇ ਜਾਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇਤਿਹਾਸਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨਤਮਸਤਕ ਹੋਣ ਲਈ ਆਈ ਸੀ ਅਤੇ ਜਿਸ ਤੋਂ ਬਾਅਦ ਉਹ ਘਰ ਵਾਪਸ ਜਾਣ ਵਾਸਤੇ ਬੱਸ ਦਾ ਇੰਤਜਾਰ ਅੱਡਾ ਠੱਠਾਂ ਵਿਖੇ ਕਰ ਰਹੀ ਸੀ।

ਉਸ ਸਮੇਂ ਹੀ ਤਿੰਨ ਨੌਜਵਾਨ ਚੋਰ ਮੋਟਰਸਾਈਕਲ ਤੇ ਸਵਾਰ ਸਨ ਉਨ੍ਹਾਂ ਵੱਲੋਂ ਔਰਤ ਦਾ ਫੋਨ ਖੋਹ ਲਿਆ ਗਿਆ ਅਤੇ ਫਰਾਰ ਹੁੰਦੇ ਹੀ ਔਰਤ ਵੱਲੋਂ ਇਸ ਘਟਨਾਂ ਦਾ ਰੌਲਾ ਪਾ ਦਿੱਤਾ ਗਿਆ ਜਿਥੇ ਨਜ਼ਦੀਕ ਦੇ ਦੁਕਾਨਦਾਰਾਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਅਤੇ ਕੁਝ ਦੂਰੀ ਤੇ ਜਾਣ ਦੌਰਾਨ ਹੀ ਉਨ੍ਹਾਂ ਨੂੰ ਦਬੋਚ ਲਿਆ ਗਿਆ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ ਉਨ੍ਹਾਂ ਨੌਜਵਾਨਾਂ ਵੱਲੋਂ ਜਿੱਥੇ ਆਪਣਾ ਗੁਨਾਹ ਕਬੂਲ ਕੀਤਾ ਗਿਆ ਹੈ ਦੱਸਿਆ ਗਿਆ ਹੈ ਕਿ ਉਹ ਪਿੰਡ ਜਗਤਪੁਰਾ ਦੇ ਇਕ ਘਰ ਵਿਚ 200 ਰੁਪਏ ਦੇ ਹਿਸਾਬ ਨਾਲ ਨਸ਼ਾ ਲੈਂਦੇ ਹਨ ।ਇਹ ਫੋਨ ਵੀ ਉਹਨਾਂ ਵੱਲੋਂ ਉਸ ਜਗ੍ਹਾ ਹੀ ਵੇਚਿਆ ਜਾਣਾ ਸੀ। ਪੁਲੀਸ ਵੱਲੋਂ ਜਿੱਥੇ ਹੋਰ ਘਟਨਾਵਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਉਥੇ ਹੀ ਉਨ੍ਹਾਂ ਵੱਲੋਂ ਨਸ਼ਾ ਵੇਚਣ ਵਾਲੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਹੈ ਪਰ ਉਸ ਜਗ੍ਹਾ ਤੇ ਕੋਈ ਨਹੀ ਮਿਲਿਆ।