ਪੰਜਾਬ ਚ ਇਥੇ ਔਰਤ ਰੁਕੀ ਸੀ ਲੰਗਰ ਖਾਣ ਪਰ ਹੋਈ 50 ਹਜਾਰ ਦੀ ਚੋਰੀ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਵਧ ਰਹੀਆਂ ਲਗਾਤਾਰ ਲੁੱਟ-ਖੋਹ ਦੀਆਂ ਘਟਨਾਵਾਂ ਨੇ ਜਿਥੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਉਥੇ ਹੀ ਲੋਕਾਂ ਨੂੰ ਕਈ ਤਰਾਂ ਦਾ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ ਪੰਜਾਬ ਵਿੱਚ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਜਿੱਥੇ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸਖ਼ਤੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਵਾਸਤੇ ਸਖਤ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਗੈਰ ਸਮਾਜਿਕ ਅਨਸਰਾਂ ਵੱਲੋਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ।

ਇਨ੍ਹੀਂ ਦਿਨੀਂ ਜਿੱਥੇ ਪੰਜਾਬ ਵਿੱਚ ਮੇਲਿਆਂ ਦਾ ਦੌਰ ਚੱਲ ਰਿਹਾ ਹੈ, ਉਥੇ ਹੀ ਲੁਟੇਰਿਆਂ ਵੱਲੋਂ ਅਜਿਹੀਆਂ ਜਗ੍ਹਾ ਉਪਰ ਲੁੱਟ ਦੀਆਂ ਘਟਨਾਵਾਂ ਨੂੰ ਵਧੇਰੇ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਇੱਕ ਔਰਤ ਲੰਗਰ ਖਾਣ ਲਈ ਰੁਕੀ ਸੀ, ਜਿੱਥੇ ਪੰਜਾਹ ਹਜ਼ਾਰ ਦੀ ਚੋਰੀ ਹੋਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਟਾਂਡਾ ਉੜਮੁੜ ਦੇ ਅਧੀਨ ਆਉਣ ਵਾਲੇ ਦਾਰਾ ਫਾਟਕ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਖੱਖ ਦੀ ਰਹਿਣ ਵਾਲੀ ਇਕ ਔਰਤ ਸਰਬਜੀਤ ਕੌਰ ਜਿਸ ਸਮੇਂ ਬਾਬਾ ਬਲਵੰਤ ਸਿੰਘ ਹਸਪਤਾਲ ਵਿੱਚ ਦਾਖ਼ਲ ਆਪਣੇ ਪੁੱਤਰ ਦੇ ਕੋਲ ਜਾ ਰਹੀ ਸੀ ਤਾਂ, ਉਸ ਸਮੇਂ ਹੀ ਦਾਰਾਪੁਰ ਫਾਟਕ ਦੇ ਨੇੜੇ ਬਾਬਾ ਬੂਟਾ ਭਗਤ ਯਾਦਗਾਰੀ ਜੋੜ ਮੇਲਾ ਚਲ ਰਿਹਾ ਸੀ।

ਜਿੱਥੇ ਉਸ ਸਮੇਂ ਲੰਗਰ ਵਰਤਾਇਆ ਜਾ ਰਿਹਾ ਸੀ। ਜਦੋਂ ਇਹ ਔਰਤ ਵੀ ਲੰਗਰ ਦੇ ਕੋਲ ਰੁਕੀ ਤਾਂ ਉਸ ਸਮੇਂ 11 ਵਜੇ ਦੇ ਕਰੀਬ ਔਰਤ ਦੇ ਪਜਾਹ ਹਜ਼ਾਰ ਰੁਪਏ ਚੋਰੀ ਕਰ ਲਏ ਗਏ। ਔਰਤ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਸ ਵੱਲੋਂ ਹੱਥ ਵਿਚ ਫੜੇ ਹੋਏ ਲਿਫ਼ਾਫੇ ਦੇ ਵਿੱਚ ਆਪਣੇ ਪੈਸਿਆਂ ਵਾਲਾ ਪਾਰਸ ਰੱਖਿਆ ਹੋਇਆ ਸੀ।

ਚੋਰਾਂ ਵੱਲੋਂ ਬਲੇਡ ਨਾਲ ਲਿਫ਼ਾਫੇ ਨੂੰ ਕੱਟ ਕੇ ਵਿੱਚੋ ਪੈਸਿਆਂ ਵਾਲਾ ਪਰਸ ਚੋਰੀ ਕਰ ਲਿਆ ਗਿਆ। ਇਸ ਘਟਨਾ ਦੀ ਸੂਚਨਾ ਜਿੱਥੇ ਟਾਂਡਾ ਪੁਲਿਸ ਨੂੰ ਦਿੱਤੀ ਗਈ ਹੈ ਉਥੇ ਹੀ ਪੁਲੀਸ ਵੱਲੋਂ ਚੋਰੀ ਦਾ ਪਤਾ ਲਗਾਉਣ ਵਾਸਤੇ ਘਟਨਾ ਸਥਾਨ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।