ਪੰਜਾਬ ਚ ਇਥੇ ਇਹ ਦੁਕਾਨਾਂ 31 ਅਗਸਤ ਨੂੰ ਬੰਦ ਕਰਨ ਦੇ ਹੁਕਮ ਹੋਏ ਜਾਰੀ. ਅਤੇ ਲਗਾਈ ਪਾਬੰਦੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਜਿਥੇ ਪੰਜਾਬ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਸਥਾਪਤ ਰੱਖਣ ਵਾਸਤੇ ਬਹੁਤ ਸਾਰੇ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਉਥੇ ਹੀ ਪੰਜਾਬ ਵਿੱਚ ਹਲਾਤਾਂ ਨੂੰ ਵਿਗੜਨ ਤੋਂ ਬਚਾਉਣ ਵਾਸਤੇ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਹੁਣ ਪੰਜਾਬ ਚ ਇਥੇ ਇਹ ਦੁਕਾਨਾਂ 31 ਅਗਸਤ ਨੂੰ ਬੰਦ ਕਰਨ ਦੇ ਹੁਕਮ ਹੋਏ ਜਾਰੀ. ਅਤੇ ਲਗਾਈ ਪਾਬੰਦੀ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਦੇ ਵਧੀਕ ਜ਼ਿਲ੍ਹਾ ਮੈਜਿਸਟੇ੍ਟ-ਕਮ-ਵਧੀਕ ਡਿਪਟੀ ਕਮਿਸ਼ਨਰ ਉਪਕਾਰ ਸਿੰਘ ਵੱਲੋਂ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲ੍ਹੇ ਦੀ ਹੱਦ ਅੰਦਰ 31 ਅਗਸਤ ਤੱਕ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ ਜਿਥੇ ਉਨ੍ਹਾਂ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ 31 ਅਗਸਤ ਤੱਕ ਬੁੱਚੜਖਾਨੇ, ਮੀਟ ਅਤੇ ਆਂਡੇ ਦੀਆਂ ਦੁਕਾਨਾਂ, ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਉਥੇ ਹੀ ਉਨ੍ਹਾਂ ਵੱਲੋਂ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅੱਜ ਇੱਥੇ ਜ਼ਿਲ੍ਹੇ ਦੀ ਹੱਦ ਅੰਦਰ ਹੋਟਲ, ਢਾਬਿਆਂ, ਅਹਾਤਿਆਂ ਤੇ ਮੀਟ ਆਂਡੇ ਬਣਾਉਣ ‘ਤੇ 31 ਅਗਸਤ 2022 ਤੱਕ ਪਾਬੰਦੀ ਲਗਾਈ ਹੈ। ਦੱਸ ਦਈਏ ਕਿ ਉਨ੍ਹਾਂ ਵੱਲੋਂ ਇਹ ਪਾਬੰਦੀ ਲਗਾਏ ਜਾਣ ਦੇ ਹੁਕਮ 31 ਅਗਸਤ, 2022 ਨੂੰ ਛਮਛਰੀ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਦਿੱਤੇ ਗਏ ਹਨ। ਕਿਉਂਕਿ ਇਹ ਤਿਉਹਾਰ ਜੈਨ ਧਰਮ ਦੇ ਲੋਕਾਂ ਵੱਲੋਂ ਬੜੀ ਧੂਮਧਾਮ ਤੇ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

ਇਹ ਪਵਿੱਤਰ ਤਿਉਹਾਰ ਜਿੱਥੇ ਜੈਨ ਸਮਾਜ ਦਾ ਸਭ ਤੋਂ ਵੱਡਾ ਪਵਿੱਤਰ ਤਿਉਹਾਰ ਹੁੰਦਾ ਹੈ। ਉੱਥੇ ਹੀ ਇਸ ਦੇ ਸ਼ਰਧਾਲੂਆਂ ਵੱਲੋਂ ਸ਼ਰਧਾ ਦੇ ਨਾਲ ਇਸ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸਭ ਲੋਕਾਂ ਵੱਲੋਂ ਜੀਵ ਹੱਤਿਆ ਨਹੀਂ ਕੀਤੀ ਜਾਂਦੀ ਸਗੋਂ ਇਸ ਦਿਨ ਜੀਵਾਂ ਦੀ ਰੱਖਿਆ ਕੀਤੀ ਜਾਂਦੀ ਹੈ। ਇਸੇ ਲਈ ਹੀ ਮਾਨਸਾ ਜ਼ਿਲ੍ਹੇ ਅੰਦਰ ਜਿਲ੍ਹਾ ਮਜਿਸਟਰੇਟ ਵੱਲੋ ਇਸ ਦਿਨ ਬੁੱਚੜਖਾਨੇ, ਮੀਟ ਅਤੇ ਆਂਡਿਆਂ ਦੀਆਂ ਦੁਕਾਨਾਂ, ਰੇਹੜੀਆਂ ਬੰਦ ਰੱਖੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਸਦਕਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਬਚਾਇਆ ਜਾ ਸਕੇ।