ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਪੰਜਾਬ ਵਿੱਚ ਜਿਥੇ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਵੱਲੋ ਕਰੋਨਾ ਸਬੰਧੀ ਕਈ ਤਰ੍ਹਾਂ ਦੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਸਨ ਉਥੇ ਹੀ ਲੋਕਾਂ ਨੂੰ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੀ ਪਾਲਣਾ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਕਿਉਂਕਿ ਕਰੋਨਾ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ। ਉੱਥੇ ਹੀ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਟੈਸਟ ਅਤੇ ਟੀਕਾਕਰਨ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਆਏ ਦਿਨ ਹੀ ਕੋਈ ਨਾ ਕੋਈ ਨਵੇਂ ਆਦੇਸ਼ ਦਿੱਤੇ ਜਾ ਰਹੇ ਹਨ। ਪੰਜਾਬ ਵਿਚ ਹੁਣ ਇਨ੍ਹਾਂ ਪਿੰਡਾਂ ਲਈ ਸਰਕਾਰ ਵੱਲੋਂ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਦੀ ਰੋਕਥਾਮ ਲਈ ਹੁਣ ਸਿਵਲ ਸਰਜਨ ਮਲੇਰਕੋਟਲਾ ਡਾਕਟਰ ਐਸ ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿਚ ਕਰੋਨਾ ਦੀ ਰੋਕਥਾਮ ਲਈ 16 ਪਿੰਡਾਂ ਵਿੱਚ ਕੈਂਪ ਲਾਏ ਜਾਣ ਦੇ ਆਦੇਸ਼ ਦਿੱਤੇ ਗਏ ਹਨ ਜਿਥੇ ਲੋਕਾਂ ਨੂੰ ਕਰੋਨਾ ਦੀ ਪਹਿਲੀ ਅਤੇ ਦੂਜੀ ਡੋਜ਼ ਦਿੱਤੀ ਜਾਵੇਗੀ।
ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਆਦੇਸ਼ਾਂ ਤੇ ਲੋਕਾਂ ਨੂੰ ਮੁਫ਼ਤ ਵਿਚ ਇਸ ਟੀਕਾ ਕਰਨ ਦੀ ਸਹੂਲਤ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਸ ਟੀਕਾਕਰਨ ਦਾ ਲਾਭ ਲੈਣ, ਤਾਂ ਜੋ ਕਰੋਨਾ ਦੀ ਤੀਜੀ ਲਹਿਰ ਨੂੰ ਰੋਕਿਆ ਜਾ ਸਕੇ। ਇਸ ਵਾਸਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ ਆਪਣਾ ਟੀਕਾਕਰਨ ਕਰਵਾ ਲੈਣ। ਉੱਥੇ ਹੀ ਜਿਨ੍ਹਾਂ ਪਿੰਡਾਂ ਵਿਚ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਦੀ ਵੀ ਸੂਚੀ ਜਨਤਕ ਕੀਤੀ ਗਈ ਹੈ।
ਜਿਨ੍ਹਾਂ ਵਿੱਚ ਅੱਜ ਪਿੰਡ ਬੁਰਜ, ਸੰਦੌੜ, ਕਲਿਆਣ,ਸੰਦੌੜ, ਰਸੂਲਪੁਰ, ਗੰਡੇਵਾਲ,ਧਲੇਰ ਕਲਾਂ, ਪੰਜਗਰਾਈਆਂ, ਬੋੜਹਾਈ ਖੁਰਦ,ਅਬਦੁੱਲਾਪੁਰ,ਅਲੀਪੁਰ, ਮਤੋਈ, ਮੋਮਨਾਬਾਦ, ਬਾਪਲਾ, ਭੋਗੀਵਾਲ,ਸ਼ੇਰਵਾਨੀ ਕੋਟ, ਤੇ ਕੁੱਪਕਲਾਂ ਤੋਂ ਇਲਾਵਾ ਅਹਿਮਦਗੜ੍ਹ ਵਿਖੇ ਵੀ ਵੈਕਸੀਨ ਲਗਾਈ ਜਾਵੇਗੀ, ਇਸ ਸਭ ਬਾਰੇ ਜਾਣਕਾਰੀ ਬੀ ਐਸ ਏ ਮਨਦੀਪ ਸਿੰਘ ਜੰਡਾਲੀ ਅਤੇ ਕੋਵਿਡ ਕੰਟਰੋਲ ਰੂਮ ਤੋਂ ਰਾਜੇਸ਼ ਕੁਮਾਰ ਰਿਖੀ ਵੱਲੋਂ ਦਿੱਤੀ ਗਈ ਹੈ।
Previous Postਹੁਣੇ ਹੁਣੇ ਮੱਥਾ ਟੇਕ ਕੇ ਆ ਰਹਿਆਂ ਨਾਲ ਵਾਪਰਿਆ ਕਹਿਰ 11 ਲੋਕਾਂ ਦੀ ਹੋਈ ਮੌਕੇ ਤੇ ਮੌਤ , ਛਾਈ ਇਲਾਕੇ ਚ ਸੋਗ ਦੀ ਲਹਿਰ
Next Postਮੋਬਾਈਲ ਤੇ ਗੇਮਾਂ ਖੇਡਣ ਵਾਲਿਆਂ ਦੇ ਮਾਪੇ ਰਹਿਣ ਸਾਵਧਾਨ – ਪੰਜਾਬ ਚ ਇਥੇ ਵਾਪਰਿਆ ਇਹ ਕਹਿਰ