ਆਈ ਤਾਜ਼ਾ ਵੱਡੀ ਖਬਰ
ਦੀਵਾਲੀ ਦੇ ਤਿਉਹਾਰ ਦੇ ਮੌਕੇ ਉਪਰ ਸੂਬਾ ਸਰਕਾਰ ਵੱਲੋਂ ਜਿਥੇ ਲੋਕਾਂ ਨੂੰ ਦੋ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਜਿਸ ਨਾਲ ਪਟਾਕਾ ਵਿਕ੍ਰੇਤਾਵਾਂ ਨੂੰ ਨੁ-ਕ-ਸਾ-ਨ ਦਾ ਸਾਹਮਣਾ ਨਾ ਕਰਨਾ ਪਵੇ। ਪਟਾਕਿਆਂ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਵੱਲੋਂ ਵੀ ਪਟਾਕੇ ਵੇਚਣ ਦੀ ਇਜਾਜ਼ਤ ਮੰਗੀ ਗਈ ਸੀ। ਉਥੇ ਹੀ ਸਰਕਾਰ ਵੱਲੋਂ ਲੋਕਾਂ ਨੂੰ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ ਜਿਸ ਸਦਕਾ ਲੋਕਾਂ ਦੀ ਸੁਰੱਖਿਆ ਨੂੰ ਵੀ ਕਾਇਮ ਰੱਖਿਆ ਜਾ ਸਕੇ। ਬੀਤੀ ਰਾਤ ਜਿਥੇ ਲੋਕਾਂ ਵੱਲੋਂ ਖੁਸ਼ੀ ਖੁਸ਼ੀ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਉਥੇ ਹੀ ਦਿਵਾਲੀ ਦੀ ਰਾਤ ਨੂੰ ਪੰਜਾਬ ਵਿੱਚ ਕਈ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਹੁਣ ਪੰਜਾਬ ਵਿੱਚ ਇੱਥੇ ਇਸ ਕਾਰਨ ਹੋਏ ਧਮਾਕੇ ਨਾਲ ਭਾਰੀ ਤਬਾਹੀ ਹੋਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੰਡੀ ਲਾਧੂਕਾ ਤੋਂ ਸਾਹਮਣੇ ਆਈ ਹੈ। ਜਿੱਥੇ ਗੈਸ ਵੈਲਡਿੰਗ ਦਾ ਕੰਮ ਕਰਨ ਵਾਲੀ ਇਕ ਦੁਕਾਨ ਨੂੰ ਬੀਤੀ ਰਾਤ ਅੱਗ ਲੱਗਣ ਕਾਰਨ ਧਮਾਕਾ ਹੋ ਗਿਆ ਹੈ। ਉਥੇ ਹੀ ਬੱਸ ਅੱਡੇ ਦੇ ਨਜ਼ਦੀਕ ਵੀ ਬਹੁਤ ਸਾਰੀਆਂ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਇਹ ਹਾਦਸਾ ਇਕ ਗੈਸ ਵੈਲਡਿੰਗ ਵਾਲੇ ਖੋਖੇ ਨੂੰ ਅੱਗ ਲੱਗਣ ਕਾਰਨ ਵਾਪਰਿਆ ਹੈ।
ਜਿਸ ਕਾਰਨ ਹੋਰ ਦੁਕਾਨਾਂ ਨੂੰ ਵੀ ਅੱਗ ਲੱਗ ਗਈ। ਇਸ ਘਟਨਾ ਦੀ ਜਾਣਕਾਰੀ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਫਾਜ਼ਿਲਕਾ ਅਤੇ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਦੀਆਂ ਗਡੀਆਂ ਨੇ ਮੌਕੇ ਤੇ ਪਹੁੰਚ ਕਰ ਕੇ ਇਸ ਅੱਗ ਉਪਰ ਕਾਬੂ ਪਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਏ ਐਸ ਐਚ ਓ ਮਲਕੀਤ ਸਿੰਘ ਥਾਣਾ ਸਦਰ ਫ਼ਾਜ਼ਿਲਕਾ ਨੇ ਦੱਸਿਆ ਹੈ ਕਿ ਇਸ ਹਾਦਸੇ ਵਿਚ ਗੈਸ ਵੈਲਡਿੰਗ ਵਾਲਾ ਸਲੰਡਰ ਫਟਣ ਕਾਰਨ ,ਇਹ ਕੰਮ ਕਰਨ ਵਾਲੇ ਧਰਮਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮੰਡੀ ਲਾਧੂਕਾ ਦਾ ਇਸ ਵਿੱਚ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਗਿਆ ਹੈ।
ਇਸ ਤਰ੍ਹਾਂ ਨਾਲ ਦੀ ਦੁਕਾਨ ਨੂੰ ਲੱਗੀ ਅੱਗ ਕਾਰਨ ਵੀ ਵਿਜੇ ਕੁਮਾਰ ਪੁੱਤਰ ਪ੍ਰਲਾਦ ਲਾਲ ਵਾਸੀ ਚਾਦਮਾਰੀ ਦਾ 4 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਦੋਹਾਂ ਪੀੜਤਾਂ ਵੱਲੋਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ, ਤਹਿਸੀਲਦਾਰ ਸ਼ੀਸ਼ਪਾਲ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਪੀੜਤਾਂ ਨੂੰ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਹੈ। ਇਸ ਹਾਦਸੇ ਨਾਲ ਬੱਸ ਅੱਡੇ ਦੇ ਅੰਦਰ ਬਣੀਆਂ ਹੋਈਆਂ ਕਈ ਦੁਕਾਨਾਂ ਦੇ ਸ਼ਟਰ ਟੁੱਟੇ ਹਨ ਅਤੇ ਮੰਡੀ ਦੇ ਬੱਸ ਅੱਡੇ ਦੀ ਛੱਤ ਡਿੱਗ ਗਈ ਹੈ।
Previous Postਮੁਕੇਸ਼ ਅੰਬਾਨੀ ਨੇ ਹੁਣ ਇੰਗਲੈਂਡ ਚ ਬਣਾ ਲਿਆ ਨਵਾਂ ਘਰ ਲਿਆ ਏਨੇ ਸੌ ਕਰੋੜ ਦਾ ਘਰ – ਸੁਣ ਸਭ ਰਹਿ ਗਏ ਹੈਰਾਨ
Next Postਤੋਬਾ ਤੋਬਾ ਇਹ ਕੇਤਲੀ ਵਿਕੀ ਇਸ ਕਾਰਨ 20 ਕਰੋੜ ਚ – ਸਾਰੀ ਦੁਨੀਆਂ ਤੇ ਹੋ ਗਈ ਚਰਚਾ