ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਕਈ ਇਲਾਕਿਆਂ ਵਿਚ ਬੀਤੇ ਰਾਤ ਹਨੇਰੀ ਅਤੇ ਝੱਖੜ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਜਿਸ ਕਾਰਨ ਇੱਥੇ ਮਾਲੀ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ਮੰਦਭਾਗੀਆਂ ਖਬਰਾਂ ਦਾ ਸਿਲਸਿਲਾ ਨਾਮ ਨਹੀਂ ਲੈ ਰਿਹਾ। ਕਿਉਕਿ ਬਹੁਤ ਸਾਰੀਆਂ ਥਾਵਾਂ ਤੇ ਤੇਜ ਹਵਾਵਾਂ ਕਾਰਨ ਦਰੱਖ਼ਤ ਤੇ ਬਿਜਲੀ ਦੇ ਖੰਬੇ ਡਿੱਗ ਗਏ ਜਿਸ ਕਾਰਨ ਆਵਾਜਾਈ ਅਤੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਗਈ। ਜਿਸ ਦੇ ਚਲਦੇ ਬਹੁਤ ਲੋਕ ਅਤੇ ਪ੍ਰਸ਼ਾਸਨ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ।
ਇਸੇ ਤਰ੍ਹਾਂ ਹੁਣ ਪੰਜਾਬ ਦੇ ਇਸ ਇਲਾਕੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਇਸ ਤੂਫ਼ਾਨ ਦੇ ਕਾਰਨ ਇਸ ਪਰਿਵਾਰ ਤੇ ਕਹਿਰ ਢਹਿ ਗਿਆ ਦਰਅਸਲ ਇੱਕ ਪਰਿਵਾਰ ਦੇ ਚਾਰ ਜੀਆਂ ਨਾਲ ਇਕ ਦ-ਰ-ਦ-ਨਾ-ਕ ਹਾਦਸਾ ਵਾਪਰ ਗਿਆ। ਇਸ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਮੰਦਭਾਗੀ ਖਬਰ ਪਟਿਆਲੇ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ ਪਟਿਆਲਾ ਦੇ ਇਲਾਕੇ ਘਨੌਰ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਮਕਾਨ ਦੀ ਕੰਧ ਡਿੱਗ ਗਈ।
ਇਹ ਹਾਦਸਾ ਐਨਾ ਭਿਆਨਕ ਸੀ ਕਿ ਇਸ ਦੌਰਾਨ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਕੇ ਤੇ ਮੌਤ ਹੋ ਗਈ। ਦੱਸ ਦਈਏ ਕਿ ਹਾਦਸੇ ਦਾ ਸ਼ਿਕਾਰ ਇਕ ਨੌਜਵਾਨ, ਇਕ ਔਰਤ ਅਤੇ ਦੋ ਬੱਚੇ ਹੋ ਗਏ। ਜਿਨ੍ਹਾਂ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਵਿਚ ਇਕ 7 ਸਾਲ ਅਤੇ ਇਕ 11 ਸਾਲ ਦੀਆਂ ਬੱਚੀਆਂ ਸ਼ਾਮਲ ਹਨ ਇਸ ਤੋਂ ਇਲਾਵਾ 60 ਸਾਲ ਦੀ ਇਕ ਔਰਤ ਅ 26 ਸਾਲ ਦਾ ਨੌਜਵਾਨ ਸ਼ਾਮਿਲ ਸੀ। ਦਸ ਦੇਈਏ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਆਏ ਇਸ ਤੂਫ਼ਾਨ ਦੇ ਕਾਰਣ ਪਟਿਆਲੇ ਦੀ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ।
ਇਸੇ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਕਈ ਥਾਵਾਂ ਤੇ ਦਰਖ਼ਤ ਅਤੇ ਬਿਜਲੀ ਦੇ ਟ੍ਰਾਂਸਫਾਰਮਰ ਤੇ ਖੰਬੇ ਡਿੱਗ ਗਏ। ਦੱਸ ਦਈਏ ਕਿ ਇਸ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਪ੍ਰਭਾਵਿਤ ਹੋਈ ਹੈ ਜਿਸ ਦੇ ਚਲਦਿਆਂ ਬਿਜ਼ਲੀ ਦੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸੜਕਾਂ ਤੇ ਦਰੱਖ਼ਤ ਡਿਗਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ।
Previous Postਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਈ ਵੱਡੀ ਖਬਰ – ਹੋਈ ਇਹ ਸ਼ੁਰੂਆਤ
Next Postਹੁਣੇ ਹੁਣੇ ਹਸਪਤਾਲ ਚ ਦਾਖਲ ਮਸ਼ਹੂਰ ਬਾਲੀਵੁੱਡ ਸਟਾਰ ਦਿਲੀਪ ਕੁਮਾਰ ਬਾਰੇ ਆਈ ਵੱਡੀ ਖਬਰ