ਪੰਜਾਬ : ਕੋਰੋਨਾ ਕਹਿਰ ਦੇ ਕਾਰਨ 10 ਮਈ ਤੋਂ ਹੋ ਗਿਆ ਇਹ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਸ਼ਵ ਭਰ ਵਿੱਚ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਇਸੇ ਤਰ੍ਹਾਂ ਭਾਰਤ ਦੇਸ਼ ਦੇ ਵਿਚ ਵੀ ਕੋਰੋਨਾ ਦੀ ਲਹਿਰ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਇਸ ਦੇ ਵਧ ਰਹੇ ਪ੍ਰਭਾਵ ਦੇ ਕਾਰਨ ਆਕਸੀਜਨ ਅਤੇ ਕਈ ਹੋਰ ਜ਼ਰੂਰੀ ਵਸਤੂਆਂ ਦੀ ਕਮੀ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਲਗਾਤਾਰ ਵਧ ਰਹੇ ਕੋਰੋਨਾ ਕੇਸਾਂ ਸਬੰਧੀ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਨਵੇਂ ਨਿਯਮ ਬਣਾਏ ਜਾ ਰਹੇ ਹਨ ਤਾਂ ਜੋ ਇਸ ਬਿਮਾਰੀ ਤੇ ਕੰਟਰੋਲ ਕੀਤਾ ਜਾ ਸਕੇ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

ਇਸੇ ਸਬੰਧੀ ਹੁਣ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ ਜੇਕਰ ਤੁਸੀਂ ਵੀ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਕੋਰੋਨਾ ਸਬੰਧੀ ਇਨ੍ਹਾਂ ਗਾਈਡਲਾਈਨਾਂ ਨੂੰ ਜ਼ਰੂਰ ਪੜ੍ਹ ਲਵੋ। ਕਿਉਂਕਿ ਹੁਣ ਰੇਲ ਮੰਤਰਾਲੇ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ।ਦਰਅਸਲ ਦੇਸ਼ ਵਿੱਚ ਵਧ ਰਹੇ ਕੋਰੋਨਾ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲ ਮੰਤਰਾਲੇ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਰੇਲ ਗੱਡੀਆਂ ਵਿਚ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਆ ਰਹੀ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਰੇਲ ਮੰਤਰਾਲੇ ਨੇ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।

ਦਰਅਸਲ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੇਲ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਤਕਰੀਬਨ ਅੱਠ ਰੇਲ ਟ੍ਰੇਨਾ ਨੂੰ ਰੱਦ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਜਿਹੜੀਆਂ ਟਰੇਨਾਂ ਰੱਦ ਕੀਤੀਆਂ ਗਈਆਂ ਹਨ ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਰੇਲ ਨੰਬਰ 09025 ਬਾਂਦਰਾ ਟਰਮੀਨਸ ਕਲੋਨ ਸਪੈਸ਼ਲ ਐਕਸਪ੍ਰੈਸ ਅੰਮ੍ਰਿਤਸਰ। ਰੇਲ ਮੰਤਰਾਲੇ ਦੇ ਵੱਲੋਂ ਇਸ ਟ੍ਰੇਨ ਨੂੰ ਦੱਸ ਮਈ ਤੋਂ ਰੱਦ ਕਰ ਦਿੱਤਾ ਜਾਵੇਗਾ ਅਤੇ ਇਹ ਟ੍ਰੇਨ ਮੰਤਰਾਲੇ ਦੇ ਅਗਲੇ ਹੁਕਮਾਂ ਤਕ ਰੱਦ ਰਹੇਗੀ।

ਇਸ ਤੋਂ ਇਲਾਵਾ ਦੂਜੀ ਟਰੇਨ ਨੰਬਰ 09026 ਅੰਮ੍ਰਿਤਸਰ ਬਾਂਦਰਾ ਟਰਮੀਨਸ ਸਪੈਸ਼ਲ ਕਲੋਨ ਐਕਸਪ੍ਰੈਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਹ ਟਰੇਨ ਬਾਰਾਂ ਮਈ ਤੋਂ ਰੱਦ ਕੀਤੀ ਜਾਵੇਗੀ ਅਤੇ ਮੰਤਰਾਲੇ ਦੇ ਅਗਲੇ ਆਦੇਸ਼ਾਂ ਤੱਕ ਰੱਦ ਰਹੇਗੀ। ਇਸ ਲਈ ਰੇਲ ਯਾਤਰੀਆਂ ਨੂੰ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਇਸ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ।