ਆਈ ਤਾਜ਼ਾ ਵੱਡੀ ਖਬਰ
ਇਕ ਪਾਸੇ ਪੰਜਾਬ ਸਰਕਾਰ ਲੋਕਾਂ ਦੇ ਨਾਲ ਪੰਜਾਬ ‘ਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਚ ਆਈ ਸੀ । ਲੋਕਾਂ ਨੇ ਪੰਜਾਬ ਸਰਕਾਰ ਤੇ ਭਰੋਸੇ ਕਰਕੇ ਵੋਟਾਂ ਪਾ ਕੇ ਜਿਤਾਇਆ ਸੀ , ਪਰ ਹੁਣ ਪੰਜਾਬ ਸਰਕਾਰ ਦੇ ਪੰਜ ਸਾਲ ਪੂਰੇ ਹੋ ਚੁੱਕੇ ਹਨ , ਤੇ ਅਜੇ ਤੱਕ ਸਰਕਾਰ ਦੇ ਵੱਲੋਂ ਪੰਜਾਬ ਵਿਚ ਨਸ਼ਾ ਖ਼ਤਮ ਨਹੀਂ ਕੀਤਾ ਗਿਆ , ਜਿਸ ਦੇ ਚੱਲਦੇ ਹੁਣ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ । ਕਿਉਂਕਿ ਜ਼ਿਆਦਾਤਰ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਆਪਣੀਆਂ ਜਾਨਾਂ ਗੁਆ ਰਹੀ ਹੈ । ਕਈ ਮਾਪਿਆਂ ਦੇ ਜਵਾਨ ਪੁੱਤਰਾਂ ਨੇ ਇਸ ਨਸ਼ੇ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਦਿੱਤੀ ਹੈ ਤੇ ਅਜਿਹਾ ਹੀ ਇੱਕ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਪੰਜਾਬ ਤੇ ਜ਼ਿਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ।
ਜਿੱਥੇ ਫ਼ਿਰੋਜ਼ਪੁਰ ਦੇ ਵਿੱਚ ਤਿੰਨ ਦਿਨ ਪਹਿਲਾਂ ਇਕ ਨੌਜਵਾਨ ਦੀ ਮੌਤ ਹੋਈ ਸੀ ਅਤੇ ਹੁਣ ਹੁਣ ਇਕ ਹੋਰ ਨੌਜਵਾਨ ਨੇ ਇਸ ਨਸ਼ੇ ਦੇ ਕਾਰਨ ਆਪਣੀ ਜਾਨ ਗੁਆ ਦਿੱਤੀ । ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਦੇ ਲੋਕ ਦਹਿਲ ਉੱਠੇ ਹਨ ਅਤੇ ਨਸ਼ੇ ਦੀ ਵਿਕਰੀ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਤੇ ਸਵਾਲ ਖਡ਼੍ਹੇ ਕਰ ਰਹੇ ਹਨ , ਕਿਉਂਕਿ ਲਗਾਤਾਰ ਹੀ ਇਸ ਇਲਾਕੇ ਦੇ ਵਿੱਚ ਲੋਕ ਨਸ਼ੇ ਦੀ ਲਪੇਟ ਵਿੱਚ ਆ ਜਾਣ ਦੇ ਕਾਰਨ ਆਪਣੀਆਂ ਜਾਨਾਂ ਗੁਆ ਰਹੇ ਹਨ ।
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨਸ਼ੇ ਦੀ ਦਲਦਲ ਚ ਫਸੇ ਇਕ ਨਬਾਲਗ ਨੋਜਵਾਨ ਗਗਨਦੀਪ ਉਰਫ ਗੱਗੂ ਜਿਸ ਦੀ ਕਿ ਅੱਜ ਦੁਪਹਿਰ ਮੌਤ ਹੋ ਗਈ , ਉਹ ਪਿਛਲੇ ਚਾਰ ਸਾਲਾਂ ਤੋਂ ਨਸ਼ੇ ਦਾ ਆਦੀ ਸੀ ਤੇ ਉਸ ਨੂੰ ਨਸ਼ਾ ਛੁਡਾਉਣ ਲਈ ਕੁਝ ਦਿਨ ਪਹਿਲਾਂ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ । ਪਰ ਉਸ ਦੀ ਕੇਂਦਰ ਦੇ ਵਿੱਚ ਦੋ ਦਿਨਾਂ ਤੋਂ ਵਿਗੜਦੀ ਤਬੀਅਤ ਦੇ ਕਾਰਨ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਘਰ ਲੈ ਆਏ ਸੀ ।
ਗ਼ਰੀਬ ਪਰਿਵਾਰ ਹੋਣ ਕਰਕੇ ਵੱਡਾ ਇਲਾਜ ਕਰਵਾਉਣ ਚ ਅਸਮਰਥ ਸੀ ਅਤੇ ਪੁੱਤਰ ਦੀ ਮੌਤ ਹੋ ਜਾਣ ਦੇ ਕਾਰਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤੇ ਉਹ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਾਹਨਤਾਂ ਪਾਉਂਦੇ ਹੋਏ ਨਜ਼ਰ ਆ ਰਹੇ ਹਨ ਕਿ ਸਰਕਾਰ ਜੋ ਵਾਅਦਾ ਸੱਤਾ ਦੇ ਵਿੱਚ ਕਰ ਕੇ ਆਈ ਸੀ ਉਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ । ਜਿਸ ਕਾਰਨ ਪੰਜਾਬ ਦੇ ਨੌਜਵਾਨ ਅੱਜ ਵੀ ਆਪਣੀਆਂ ਜ਼ਿੰਦਗੀਆਂ ਇਸ ਨਸ਼ੇ ਦੀ ਲਪੇਟ ਵਿੱਚ ਆ ਜਾਣ ਦੇ ਕਾਰਨ ਗੁਆ ਰਹੇ ਹਨ ।
Home ਤਾਜਾ ਖ਼ਬਰਾਂ ਪੰਜਾਬ : ਇਸ ਕਾਰਨ ਮਰੇ ਪੁੱਤ ਦੀ ਲਾਸ਼ ਤੇ ਕੀਰਨੇ ਪਾ ਰਹੀ ਮਾਂ ਨੇ ਦਿੱਤੀ ਅਜਿਹੀ ਦੁਹਾਈ ਹਰ ਕੋਈ ਗਿਆ ਕੰਬ – ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਪੰਜਾਬ : ਇਸ ਕਾਰਨ ਮਰੇ ਪੁੱਤ ਦੀ ਲਾਸ਼ ਤੇ ਕੀਰਨੇ ਪਾ ਰਹੀ ਮਾਂ ਨੇ ਦਿੱਤੀ ਅਜਿਹੀ ਦੁਹਾਈ ਹਰ ਕੋਈ ਗਿਆ ਕੰਬ – ਤਾਜਾ ਵੱਡੀ ਖਬਰ
Previous Postਦੁਨੀਆਂ ਲਈ ਵਜਿਆ ਹੁਣ ਇਹ ਨਵਾਂ ਖਤਰੇ ਦਾ ਘੁੱਗੂ ਜਾਰੀ ਹੋ ਗਈ ਭਿਆਨਕ ਚਿਤਾਵਨੀ
Next Postਪੰਜਾਬ ਪੁਲਸ ਨੂੰ ਮਿਲੀ ਅਜਿਹੀ ਗੁਪਤ ਸੂਹ ਕੇ ਕਾਰਵਾਈ ਕਰਨ ਤੇ ਜੋ ਮਿਲਿਆ ਹੋ ਗਏ ਸਭ ਹੈਰਾਨ – ਤਾਜਾ ਵੱਡੀ ਖਬਰ