ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਕਰੋਨਾ ਦੇ ਦੌਰ ਵਿੱਚ ਲੋਕਾਂ ਦੀਆਂ ਆਰਥਿਕ ਮੁਸੀਬਤਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਈ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਸੀ। ਕਿਉਂਕਿ ਆਰਥਿਕ ਮੰਦੀ ਦੇ ਦੌਰ ਵਿੱਚੋਂ ਲੋਕਾਂ ਦੇ ਗੁਜ਼ਰਨ ਕਾਰਨ ਲੋਕਾਂ ਲਈ ਉਨ੍ਹਾਂ ਨਿਯਮਾਂ ਨੂੰ ਪੂਰਾ ਕਰਨਾ ਮੁਸ਼ਕਿਲ ਹੋ ਗਿਆ ਸੀ। ਕਿਉਂਕਿ ਰੁਜ਼ਗਾਰ ਛੁੱਟ ਜਾਣ ਕਾਰਨ ਬਹੁਤ ਸਾਰੇ ਲੋਕ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਸਨ। ਜਿਸ ਕਾਰਨ ਲੋਕਾਂ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ। ਅਜਿਹੇ ਹਾਲਾਤਾਂ ਵਿਚ ਟੈਕਸਾਂ ਨੂੰ ਭਰਨਾ ਵੀ ਬਹੁਤ ਮੁਸ਼ਕਲ ਸੀ। ਜਿਸ ਕਾਰਨ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਤਰੀਕਾਂ ਨੂੰ ਵੀ ਵਧਾ ਦਿੱਤਾ ਗਿਆ ਸੀ।
ਹੁਣ ਪੰਜਾਬ ਵਿੱਚ 30 ਸਤੰਬਰ ਤੱਕ ਲਈ ਇਹ ਐਲਾਨ ਹੋਇਆ ਹੈ ਜਿਥੇ ਜਲਦੀ ਇਹ ਕੰਮ ਕਰਨ ਦਾ ਆਖਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹੁਣ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਨੂੰ 30 ਸਤੰਬਰ ਤੱਕ ਦੀ ਆਖਰੀ ਤਰੀਕ ਜਾਰੀ ਕਰ ਦਿੱਤੀ ਗਈ ਹੈ। ਜਿਸ ਵਿੱਚ 10 ਫੀਸਦੀ ਛੋਟ ਵੀ ਦਿੱਤੀ ਜਾ ਰਹੀ ਹੈ। ਪ੍ਰਾਪਰਟੀ ਟੈਕਸ ਭਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਲੋਕ ਆਪਣੀਆਂ ਪ੍ਰਰਾਪਰਟੀਆਂ ਦਾ ਟੈਕਸ ਭਰਨ ਸਮੇਂ ਪ੍ਰਾਪਰਟੀ ਦਾ ਵਿਲੱਖਣ ਆਈ ਡੀ ਨੰਬਰ ਮੁਲਾਂਕਣ ਫਾਰਮ ਵਿੱਚ ਜ਼ਰੂਰ ਦਰਜ ਕਰਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੁਸ਼ਿਆਰਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ ਨੇ ਦੱਸਿਆ ਕਿ ਲੋਕ ਆਪਣਾ ਪ੍ਰਾਪਰਟੀ ਟੈਕਸ ਆਨਲਾਈਨ ਵੀ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਹਰੇਕ ਪ੍ਰਾਪਰਟੀ ਨੂੰ ਵਿਲੱਖਣ ਆਈ ਡੀ ਨੰਬਰ ਅਲਾਟ ਕੀਤਾ ਗਿਆ ਹੈ। ਜਿਸ ਦੇ ਬਾਹਰ ਨੰਬਰ ਪਲੇਟਾਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਨਿਗਮ ਕੰਪਲੈਕਸ ਦੇ ਕਮਰਾ ਨੰਬਰ 10 ਵਿੱਚ ਵਿਸ਼ੇਸ਼ ਕਾਊਂਟਰ ਸਥਾਪਤ ਕੀਤਾ ਗਿਆ ਹੈ ਜਿਥੇ ਕੋਈ ਵੀ ਵਿਅਕਤੀ ਆਪਣੇ ਬਣਦੇ ਪ੍ਰਾਪਰਟੀ ਟੈਕਸ ਦਾ ਮੁਲੰਕਣ ਕਰਵਾ ਕੇ ਮੌਕੇ ਤੇ ਹੀ ਟੈਕਸ ਜਮ੍ਹਾ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਸੇਵਾ ਦੇ ਨਾਲ-ਨਾਲ ਚੈਟਬੋਟ, ਜਿਸ ਦਾ ਨੰਬਰ ਵੀ 87509 75975 ਜਾਰੀ ਕੀਤਾ ਗਿਆ ਹੈ। ਜਿਸ ਦੇ ਜ਼ਰੀਏ ਲੋਕ ਘਰ ਬੈਠੇ ਹੀ ਟੈਕਸ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ। ਨਗਰ ਨਿਗਮ ਵੱਲੋਂ ਪ੍ਰਾਪਤ ਪ੍ਰਾਪਰਟੀ ਟੈਕਸ ਅਨੁਸਾਰ ਪਿਛਲੇ ਦੋ ਦਿਨਾਂ ਦੌਰਾਨ 630 ਪ੍ਰੋਪਰਟੀ ਦਾ ਕਰੀਬ 10.50 ਲੱਖ ਰੁਪਏ ਟੈਕਸ ਜਮਾ ਹੋਇਆ ਹੈ।
Previous PostCBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਵੱਡੀ ਖਬਰ ਹੋਇਆ ਇਹ ਵੱਡਾ ਐਲਾਨ
Next Postਹੁਣ ਏਨੇ ਲੰਮੇ ਸਮੇਂ ਬਾਅਦ ਕੇਂਦਰ ਤੋਂ ਖੇਤੀ ਕਨੂੰਨਾਂ ਨੂੰ ਲੈ ਕੇ ਆਈ ਇਹ ਵੱਡੀ ਖਬਰ