ਪੰਜਾਬੀ ਡਰਾਈਵਰ ਦੇ ਟਰੱਕ ਦੀ ਜਦੋਂ ਅਮਰੀਕਾ-ਕਨੇਡਾ ਦੇ ਬਾਡਰ ਤੇ ਤਲਾਸੀ ਲਈ ਤਾਂ ਪੁਲਸ ਵਾਲੇ ਰਹਿ ਗਏ ਹੱਕੇ ਬੱਕੇ ਮਿਲੀ ਇਹ ਚੀਜ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਜਿਥੇ ਕਰੋਨਾ ਨੂੰ ਲੈ ਕੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਕਰੋਨਾ ਦੇ ਵਧੇ ਕੇਸਾਂ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਉਪਰ ਸਖਤੀ ਨੂੰ ਵਧਾ ਦਿੱਤਾ ਗਿਆ ਸੀ ਤਾਂ ਜੋ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ। ਇੱਥੇ ਹੀ ਵਿਸ਼ਵ ਦੇ ਵਿੱਚ ਸਾਰੇ ਦੇਸ਼ਾਂ ਵੱਲੋਂ ਆਪਣੇ ਦੇਸ਼ ਅੰਦਰ ਸੁਰੱਖਿਆ ਨੂੰ ਕਾਇਮ ਰੱਖਣ ਲਈ ਵੀ ਕਈ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ। ਜਿਸ ਸਦਕਾ ਦੇਸ਼ ਵਿੱਚ ਅਮਨ ਅਤੇ ਸ਼ਾਂਤੀ ਨੂੰ ਸਥਿਰ ਰੱਖਿਆ ਜਾ ਸਕੇ। ਕਿਉਂਕਿ ਬਹੁਤ ਸਾਰੇ ਅਨਸਰਾਂ ਵੱਲੋਂ ਦੇਸ਼ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ।

ਜਿਨ੍ਹਾਂ ਵੱਲੋਂ ਲੁੱਟ-ਖੋਹ ,ਚੋਰੀ ਠਗੀ ਅਤੇ ਤਸਕਰੀ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿਸ ਦਾ ਅਸਰ ਦੇਸ਼ ਦੇ ਹਾਲਾਤਾਂ ਉਪਰ ਬਹੁਤ ਜ਼ਿਆਦਾ ਭਿਆਨਕ ਪੈ ਜਾਂਦਾ ਹੈ। ਹੁਣ ਪੰਜਾਬੀ ਡਰਾਈਵਰ ਦੇ ਟਰੱਕ ਦੀ ਜਦੋਂ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਤਲਾਸ਼ੀ ਲਈ ਗਈ ਤਾਂ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ। ਵਿਦੇਸ਼ਾਂ ਵਿੱਚ ਗਏ ਬਹੁਤ ਸਾਰੇ ਪੰਜਾਬੀ ਟਰੱਕ ਡਰਾਈਵਿੰਗ ਦਾ ਕੰਮ ਕਰਦੇ ਹਨ।

ਉੱਥੇ ਹੀ ਹੁਣ ਅਮਰੀਕਾ ਕੈਨੇਡਾ ਦੇ ਬਾਰਡਰ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੰਜਾਬੀਆਂ ਨੂੰ ਇਕ ਵਾਰ ਫਿਰ ਤੋਂ ਸ਼ਰਮਸਾਰ ਕਰ ਦਿੱਤਾ ਹੈ।9 ਅਗਸਤ 2021 ਨੂੰ ਜਦੋਂ ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦੇ ਸਮੇਂ ਗੁਰਦੀਪ ਸਿੰਘ ਮਾਂਗਟ ਬਰੈਂਪਟਨ ਵਾਸੀ ਦੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ, ਉਸ ਦੇ ਟਰੱਕ ਵਿੱਚੋਂ ਲਕੋ ਕੇ ਲਿਜਾਈ ਜਾ ਰਹੀ 83 ਕਿਲੋ ਕੋਕੀਨ ਬਰਾਮਦ ਕੀਤੀ ਗਈ।

ਪਿਛਲੇ ਲੰਮੇ ਸਮੇਂ ਤੋਂ ਬਾਰਡਰ ਉਪਰ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ ਅਤੇ ਅਮਰੀਕਨ ਸੁਰੱਖਿਆ ਅਧਿਕਾਰੀਆਂ ਵੱਲੋਂ ਵੱਡੇ ਪੱਧਰ ਤੇ ਨਸ਼ਾ ਤਸਕਰੀ ਦੇ ਮਾਮਲੇ ਸਾਹਮਣੇ ਲਿਆਂਦੇ ਗਏ ਹਨ, ਅਤੇ ਬਹੁਤ ਸਾਰੇ ਨਸ਼ਿਆਂ ਦੀ ਬਰਾਮਦਗੀ ਵੀ ਕੀਤੀ ਗਈ ਹੈ। 46 ਸਾਲਾ ਟਰੱਕ ਡਰਾਈਵਰ ਗੁਰਦੀਪ ਸਿੰਘ ਮਾਂਗਟ ਦੀ ਹੁਣ 19 ਅਗਸਤ ਨੂੰ ਅਦਾਲਤ ਵਿੱਚ ਪੇਸ਼ੀ ਹੋਵੇਗੀ। ਉਥੇ ਹੀ ਇਸ ਸਾਰੇ ਮਾਮਲੇ ਦੀ ਜਾਂਚ ਆਰ ਸੀ ਐਮ ਪੀ ਵੱਲੋਂ ਕੀਤੀ ਜਾ ਰਹੀ ਹੈ।