ਆਈ ਤਾਜਾ ਵੱਡੀ ਖਬਰ
ਅੱਜ ਕੱਲ ਜੇਕਰ ਘਰ ਤੋਂ ਬਾਹਰ ਕੁਝ ਵੀ ਕੰਮ ਕਰਨ ਵਾਸਤੇ ਨਿਕਲਣਾ ਹੋਵੇ ਤਾਂ ਅਸੀਂ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਦੀ ਵਰਤੋਂ ਕਰਦੇ ਹਾਂ l ਅਸੀਂ ਪੂਰੀ ਤਰ੍ਹਾਂ ਇਹਨਾਂ ਦੇ ਉੱਪਰ ਨਿਰਭਰ ਹੋ ਚੁੱਕੇ ਹਾਂ, ਤੇ ਇਹਨਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ ਜਾਪਦੀ ਹੈ l ਪਰ ਇਹ ਵਾਹਨ ਡੀਜ਼ਲ ਪੈਟਰੋਲ ਜਾਂ ਫਿਰ ਗੈਸ ਦੇ ਜਰੀਏ ਚਲਦੇ ਹਨ l ਇਸੇ ਵਿਚਾਲੇ ਹੁਣ ਪੈਟਰੋਲ ਪੰਪ ਬੰਦ ਹੋਣ ਸਬੰਧੀ ਖਬਰ ਪ੍ਰਾਪਤ ਹੁੰਦੀ ਪਈ ਹੈ। ਜਿਸ ਕਾਰਨ ਹੁਣ ਲੋਕਾਂ ਦੇ ਵਿੱਚ ਇਹ ਹਲਚਲ ਵੇਖਣ ਨੂੰ ਮਿਲ ਰਹੀ ਹੈ ਕਿ ਜਲਦੀ ਤੋਂ ਜਲਦੀ ਆਪਣੀ ਵਾਹਨਾਂ ਦੀਆਂ ਟੈਂਕੀਆਂ ਫੁੱਲ ਕੀਤੀਆਂ ਜਾਣ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲੁਧਿਆਣਾ ‘ਚ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਿਹਾ ਕਰਨਗੇ।
ਇਹ ਫੈਸਲਾ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਲਿਆ ਹੈ, ਜਿਸ ਦਾ ਪ੍ਰਭਾਵ ਆਮ ਲੋਕਾਂ ਦੇ ਉੱਪਰ ਵੇਖਣ ਨੂੰ ਮਿਲੇਗਾ । ਉਧਰ ਪੀਪੀਡੀਏ ਦਾ ਕਹਿਣਾ ਹੈ ਕਿ ਸਾਰਿਆਂ ਨੇ ਆਪਣੇ ਖਰਚੇ ਘਟਾਉਣ ਲਈ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ । ਉਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਪਿਛਲੇ 7 ਸਾਲਾਂ ਤੋਂ ਉਨ੍ਹਾਂ ਦੇ ਕਮਿਸ਼ਨ ਵਿੱਚ ਵਾਧਾ ਨਹੀਂ ਕਰ ਰਹੀ, ਜਿਸ ਕਾਰਨ ਹੁਣ ਐਸੋਸੀਏਸ਼ਨ ਸੰਘਰਸ਼ ਕਰੇਗੀ। ਇਸ ਵੇਲੇ 2 ਫੀਸਦੀ ਕਮਿਸ਼ਨ ਦਿੱਤਾ ਜਾ ਰਿਹਾ, ਜਦਕਿ 5 ਫੀਸਦੀ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ l ਅੱਗੇ ਪੀਪੀਡੀਏ ਦੇ ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਦੱਸਿਆ ਕਿ ਸਾਰੇ ਕਾਰੋਬਾਰੀਆਂ ਦਾ ਕਮਿਸ਼ਨ ਵਧ ਜਾਂਦਾ ਹੈ ਪਰ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਪਿਛਲੇ 7 ਸਾਲਾਂ ਤੋਂ ਨਹੀਂ ਵਧਾਇਆ ਗਿਆ। ਜਿਹੜੀ ਵਸਤੂ 80 ਰੁਪਏ ਦੀ ਹੁੰਦੀ ਸੀ, ਉਹ ਅੱਜ 120 ਰੁਪਏ ਤੱਕ ਪਹੁੰਚ ਗਈ ਹੈ, ਪਰ ਸਰਕਾਰ ਤੇਲ ਵੇਚਣ ਵਾਲਿਆਂ ਦਾ ਕਮਿਸ਼ਨ ਵਧਾਉਣ ‘ਤੇ ਚੁੱਪ ਹੈ। ਇਹੀ ਕਾਰਨ ਹੈ ਕਿ ਹੁਣ ਇਸ ਅਸੈਸੋਏਸ਼ਨ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਹਰੇਕ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖੇ ਜਾਣਗੇ ਤਾਂ ਜੋ ਖਰਚੇ ਦੇ ਉੱਪਰ ਕੰਟਰੋਲ ਕੀਤਾ ਜਾ ਸਕੇ l ਉਹਨਾਂ ਵੱਲੋਂ ਆਖਿਆ ਗਿਆ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਬਾਰ-ਬਾਰ ਸਰਕਾਰ ਵੱਲ ਵੇਖ ਰਹੇ ਹਾਂ ਪਰ ਸਰਕਾਰ ਵੱਲੋਂ ਸਾਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।
Previous Postਹੁਣੇ ਹੁਣੇ ਇਥੇ ਆਇਆ 7.1 ਤੀਬਰਤਾ ਦਾ ਭਿਆਨਕ ਜ਼ਬਰਦਸਤ ਭੂਚਾਲ, ਕੰਬ ਗਈ ਧਰਤੀ
Next Postਤੀਆਂ ਦੇ ਤਿਉਹਾਰ ਤੇ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ , ਹੁਣ ਇਥੇ ਸਿਲੰਡਰ ਸਿਰਫ 500 ਰੁਪਏ ਕੀਮਤ ਚ ਮਿਲੇਗਾ