ਆਈ ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਈ ਸਾਰੇ ਵਾਅਦੇ ਕੀਤੇ ਸਨ। ਇਨ੍ਹਾਂ ਵਾਅਦਿਆਂ ਦੇ ਵਿਚੋਂ ਸਰਕਾਰ ਆਪਣੇ ਕਹੇ ਮੁਤਾਬਕ ਪੂਰਾ ਕਰ ਰਹੀ ਹੈ। ਜਿਸ ਦੇ ਚੱਲਦਿਆਂ ਹੀ ਹੁਣ ਪੰਜਾਬ ਸਰਕਾਰ ਇਕ ਹੋਰ ਵਾਅਦੇ ਨੂੰ ਵੀ ਪੂਰਾ ਕਰਨ ਜਾ ਰਹੀ ਹੈ। ਜਿਸ ਦੇ ਸੰਬੰਧ ਵਿੱਚ ਹੁਣ ਵੱਡੇ ਐਲਾਨ ਕੀਤੇ ਹਨ। ਤੁਸੀ ਵੀ ਇਨ੍ਹਾਂ ਬਾਰੇ ਜਾਣ ਕੇ ਖੁਸ਼ ਹੋ ਜਾਉਗੇ। ਇਸ ਲਈ ਇਸ ਖ਼ਬਰ ਨੂੰ ਇਕ ਵਾਰ ਜਰੂਰ ਪੜ੍ਹੋ ਤਾਂ ਜੋ ਇਸ ਜਾਣਕਾਰੀ ਦੀ ਸਹਾਇਤਾ ਨਾਲ ਤੁਸੀਂ ਵੀ ਲਾਭ ਪ੍ਰਾਪਤ ਕਰ ਸਕਦੇ ਹੋ।
ਦਰਆਸਲ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਐਲਾਨ ਕੀਤਾ ਹੈ ਕਿ ਸਰਕਾਰ ਘਰ-ਘਰ ਰੋਜ਼ਗਾਰ ਦੀ ਨੀਤੀ ਤਹਿਤ ਨਵੀਆਂ ਅਸਾਮੀਆ ਭਰਨ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਪੰਜਾਬ ਵਿੱਚ ਮੱਛੀ ਪਾਲਣ ਵਿਭਾਗ ਵਿਚ ਅਫ਼ਸਰਾਂ ਲਈ 27 ਅਸਾਮੀਆ ਭਰੀਆਂ ਜਾਣ ਗਈਆਂ। ਇਸ ਸੰਬੰਧਿਤ ਜਾਣਕਾਰੀ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਸਾਂਝੀ ਕੀਤੀ ਹੈ ਜਿਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਜੇਕਰ ਕੋਈ ਵਿਅਕਤੀ ਅਫ਼ਸਰ ਦੀ ਪਦਵੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਉਹ ਇਨ੍ਹਾਂ ਅਸਾਮੀਆਂ ਲਈ ਅਪਲਾਈ ਮਿਤੀ 19 ਅਪ੍ਰੈਲ ਤੋਂ ਕਰ ਸਕਦਾ ਹੈ ਅਤੇ ਅਪਲਾਈ ਕਰਨ ਦੀ ਆਖਰੀ ਤਾਰੀਕ 10 ਮਈ 2021 ਦੱਸੀ ਗਈ ਹੈ। ਪਰ ਫੀਸ ਭਰਨ ਦੀ ਆਖ਼ਰੀ ਤਰੀਕ 12 ਮਈ 2021 ਰੱਖੀ ਗਈ ਹੈ। ਇਸ ਸੰਬੰਧਿਤ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨਿ-ਰ-ਪੱ-ਖ-ਤਾ ਅਤੇ ਪਾਰਦਰਸ਼ਤਾ ਦੀ ਨੀਤੀ ਰਾਹੀਂ ਭਰਤੀ ਕਰੇਗੀ। ਕਿਸੇ ਵੀ ਵਿਅਕਤੀ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਇਹ ਵੀ ਕਿਹਾ ਕਿ ਇਸ ਭਰਤੀ ਦੌਰਾਨ ਆਧੁਨਿਕ ਤਕਨੀਕਾਂ ਦੀ ਵੀ ਵਰਤੋਂ ਕੀਤੀ ਜਾਵੇਗੀ ਜਿਵੇਂ ਜੈਮਰ, ਬਾਇਓਮੈਟ੍ਰਿਕ ਅਤੇ ਵੀਡਿਓ ਗ੍ਰਾਫੀ ਦੀ ਸਹਾਇਤਾ ਨਾਲ ਪ੍ਰੀਖਿਆਵਾਂ ਨੂੰ ਲਿਆ ਜਾਵੇਗਾ। ਪ੍ਰੀਖਿਆਵਾਂ ਦੇ ਵਿੱਚ ਪੂਰਨ ਰੂਪ ਵਿੱਚ ਪਾਰਦਰਸ਼ਤਾ ਰੱਖੀ ਜਾਵੇਗੀ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਭਰਤੀ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਅ-ਣ-ਗ-ਹਿ-ਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰਿਆਂ ਨੂੰ ਕਾਬਿਲੀਅਤ ਦੇ ਅਨੁਸਾਰ ਬਰਾਬਰਤਾ ਦਿੱਤੀ ਜਾਵੇਗੀ। ਜਿਸ ਦੇ ਚਲਦਿਆਂ ਇਸ ਭਰਤੀ ਨੂੰ ਪੂਰਨ ਰੂਪ ਵਿੱਚ ਪਾਰਦਰਸ਼ਤਾ ਰੱਖ ਕੇ ਨੇਪਰੇ ਚੜ੍ਹਾਇਆ ਜਾਵੇਗਾ।
Previous Postਭਾਈ ਜਗਤਾਰ ਸਿੰਘ ਖਾਲਸਾ ਹੋਏ ਬਰੀ – ਆਈ ਇਹ ਤਾਜਾ ਵੱਡੀ ਖਬਰ
Next Postਫਿਲਮ ਇੰਡਸਟਰੀ ਚ ਛਾਈ ਚਿੰਤਾ ਇਸ ਮਸ਼ਹੂਰ ਐਕਟਰ ਦੇ ਬਾਰੇ ਆਈ ਮਾੜੀ ਖਬਰ – ਹੋ ਰਹੀਆਂ ਦੁਆਵਾਂ