ਪੰਜਾਬੀਆਂ ਦੇ ਮਨ ਪਸੰਦੀਦਾ ਇਸ ਵਡੇ ਦੇਸ਼ ਚੋ ਵੀਜਾ ਨਿਯਮਾਂ ਨੂੰ ਸਖਤ ਕਰਨ ਦੇ ਬਾਰੇ ਚ ਆਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅੱਜ ਕੱਲ੍ਹ ਜ਼ਿਆਦਾਤਰ ਲੋਕਾਂ ਦਾ ਰੁਝਾਨ ਵਿਦੇਸ਼ਾਂ ਵੱਲ ਵਧ ਰਿਹਾ ਹੈ । ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਲੋਕ ਵੱਖ ਵੱਖ ਹੱਥਕੰਡੇ ਅਪਨਾਏ ਰਿਹੇ ਹਨ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਜ਼ਿਆਦਾਤਰ ਪੰਜਾਬੀ ਨੌਜਵਾਨ ਲੜਕੇ – ਲੜਕੀਆਂ ਵਿਦੇਸ਼ੀ ਧਰਤੀ ਵੱਲ ਨੂੰ ਜਾ ਰਹੀਆਂ ਹਨ ਤੇ ਉੱਥੇ ਜਾ ਕੇ ਦਿਨ ਰਾਤ ਮਿਹਨਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਬਣਾਉਣ ਦੇ ਲਈ ਕੰਮ ਕਰ ਰਹੇ ਹਨ । ਇਹ ਰੁਝਾਨ ਲੋਕਾਂ ਦੇ ਵਿੱਚ ਇਨ੍ਹਾਂ ਜ਼ਿਆਦਾ ਵਧ ਚੁੱਕਿਆ ਹੈ , ਕਿ ਲੋਕਾਂ ਦੇ ਵੱਲੋਂ ਕਈ ਵਾਰ ਵਿਦੇਸ਼ੀ ਧਰਤੀ ਤੇ ਜਾਣ ਲਈ ਗ਼ਲਤ ਤਰੀਕਿਆਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਕਾਰਨ ਲੋਕ ਕਈ ਵਾਰ ਕਈ ਵੱਡੀਆਂ ਮੁਸੀਬਤਾਂ ਵਿੱਚ ਫਸ ਜਾਂਦੇ ਹਨ । ਵੱਖ ਵੱਖ ਤਰ੍ਹਾਂ ਦੇ ਏਜੰਟਾਂ ਦੇ ਨਾਲ ਲੋਕਾਂ ਦੇ ਵੱਲੋਂ ਵਿਦੇਸ਼ੀ ਧਰਤੀ ਤੇ ਜਾਣ ਵਾਸਤੇ ਗੱਲ ਕੀਤੀ ਜਾਂਦੀ ਹੈ ਤੇ ਵੀਜ਼ਾ ਲਗਵਾ ਕੇ ਲੋਕ ਵਿਦੇਸ਼ੀ ਧਰਤੀ ਵੱਲ ਰੁਖ਼ ਕਰਦੇ ਹਨ ।

ਇਸੇ ਵਿਚਕਾਰ ਹੋਈ ਪੰਜਾਬ ਦੇ ਮਨਪਸੰਦ ਦੇਸ਼ ਵਿਚ ਹੁਣ ਵੀਜ਼ੇ ਸਬੰਧੀ ਨਿਯਮਾਂ ਵਿੱਚ ਸਖ਼ਤੀ ਕਰਨ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ।ਦਰਅਸਲ ਦੇਸ਼ ਦਾ ਸਭ ਤੋਂ ਵੱਡਾ ਸ਼ਕਤੀਸ਼ਾਲੀ ਦੇਸ਼ ਸੰਯੁਕਤ ਰਾਜ ਅਮਰੀਕਾ ਵਿੱਚ ਹੁਣ ਇਕ ਨਵੀਂ ਇਮੀਗ੍ਰੇਸ਼ਨ ਨੇ ਵੀਜ਼ਾ ਪ੍ਰੋਗਰਾਮ ਦੇ ਵਿੱਚ ਸਖ਼ਤ ਨਿਯਮਾਂ ਦੀ ਮੰਗ ਕੀਤੀ ਹੈ । ਇਸ ਇਮੀਗ੍ਰੇਸ਼ਨ ਦੇ ਵੱਲੋਂ H-1B ਵੀਜ਼ਾ ਪ੍ਰੋਗਰਾਮ ਵਿੱਚ ਸਖ਼ਤ ਨਿਯਮ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ । ਵੀਜ਼ਾ ਸਬੰਧੀ ਨਿਯਮਾਂ ਵਿੱਚ ਸਖ਼ਤੀ ਦੀ ਮੰਗ ਤਾਂ ਕੀਤੀ ਜਾ ਰਹੀ ਹੈ ਤਾਂ ਜੋ ਕੰਪਨੀਆਂ ਉੱਚ ਹੁਨਰਮੰਦ ਕਾਮਿਆਂ ਵਿੱਚ ਅੰਤਰਾਲ ਨੂੰ ਦੂਰ ਕਰਨ ਦੇ ਲਈ ਕਰਦੀਆਂ ਰਹਿਣ ।

ਜ਼ਿਕਰਯੋਗ ਹੈ ਕਿ ਸਾਧਾਰਨ ਵੱਡੀਆਂ ਕੰਪਨੀਆਂ ਨੂੰ ਟੈਕਸ ਬ੍ਰੇਕਾਂ ਪ੍ਰਦਾਨ ਕਰ ਕੇ ਅਤੇ ਉਨ੍ਹਾਂ ਨੂੰ ਘੱਟ ਕੀਮਤਾਂ ਤੇ ਕਰਮਚਾਰੀਆਂ ਨੂੰ ਨੌਕਰੀ ਰੱਖਣ ਤੇ ਇਜਾਜ਼ਤ ਦੇ ਕੇ ਲਾਭ ਪਹੁੰਚਾਉਂਦੀਆਂ ਹਨ । ਉਥੇ ਹੀ ਇਸ ਮੰਗ ਨੂੰ ਲੈ ਕੇ ਬੈਂਕਾਂ ਵੱਲੋਂ ਆਪਣੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਕਰਮਚਾਰੀਆਂ ਤੇ ਸਾਡੇ ਦੇਸ਼ ਦੇ ਭਵਿੱਖ ਦੇ ਵਿਚ ਉਨ੍ਹਾਂ ਦੀ ਭੂਮਿਕਾ ਦੇ ਲਈ ਇਹ ਹੈਰਾਨ ਕਰਨ ਵਾਲੀ ਅਣਦੇਖੀ ਹੈ ।ਇਸ ਦੇ ਨਾਲ ਹੀ ਦੱਸਦਿਆ ਕਿ ਬਿਲ ਥਰਡ ਪਾਰਟੀ ਕੰਪਨੀ ਵੱਲੋਂ ਸਪਾਂਸਰ ਕੀਤੇ ਗਏ ਕਰਮਚਾਰੀਆਂ ਦੇ ਵੀਜ਼ੇ ਨੂੰ ਤਿੰਨ ਸਾਲ ਦੀ ਬਜਾਏ ਸਗੋਂ ਇਕ ਸਾਲ ਤਕ ਸੀਮਤ ਕਰੇਗਾ ,ਜਿਸ ਕਾਰਨ ਹੁਣ ਅਮਰੀਕਾ ਦਾ ਵੀਜ਼ਾ ਲੈਣਾ ਥੋੜ੍ਹਾ ਔਖਾ ਹੋ ਜਾਵੇਗਾ, ਕਿਉਂਕਿ ਇਕ ਨਵੀਂ ਇਮੀਗ੍ਰੇਸ਼ਨ ਕੰਪਨੀ ਵੱਲੋਂ ਵੀਜ਼ਾ ਪ੍ਰੋਗਰਾਮ ਦੇ ਵਿੱਚ ਹੋਰ ਸਖ਼ਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਵਿਚਾਲੇ ਦੁਨੀਆ ਭਰ ਦੀਆਂ ਉਡਾਣਾਂ ਤੇ ਰੋਕ ਲੱਗੀ ਸੀ । ਪਰ ਹੁਣ ਜਿਵੇਂ ਜਿਵੇਂ ਇਸ ਮ-ਹਾਂ-ਮਾ-ਰੀ ਦਾ ਪ੍ਰਕੋਪ ਥੋੜ੍ਹਾ ਕੁਝ ਘਟ ਰਿਹਾ ਹੈ, ਉਸ ਦੇ ਚੱਲਦੇ ਇਨ੍ਹਾਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਇਸ ਚਲਦੇ ਹੁਣ ਮੁੜ ਤੋਂ ਹਵਾਈ ਉਡਾਣਾਂ ਖੁੱਲ੍ਹ ਚੁੱਕੀਆਂ ਹਨ। ਪਰ ਇਸੇ ਵਿਚਕਾਰ ਹੁਣ ਅਮਰੀਕਾ ਵਿੱਚ ਵੀਜ਼ੇ ਨੂੰ ਲੈ ਕੇ ਸਖ਼ਤੀਆਂ ਸਬੰਧੀ ਖ਼ਬਰ ਸਾਹਮਣੇ ਆ ਰਹੀ ਹੈ ।