ਆਈ ਤਾਜਾ ਵੱਡੀ ਖਬਰ
ਪਿਛਲੇ ਵਰ੍ਹੇ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਦੇ ਚਲਦਿਆਂ ਵਿਸ਼ਵ ਭਰ ਦੇ ਦੇਸ਼ਾਂ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਹਵਾਈ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਸਨ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਪਰ ਕਰੋਨਾ ਦੇ ਲਗਾਤਾਰ ਘਟਦੇ ਕੇਸਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾਬੰਦੀ ਖੋਲ ਦਿੱਤੀ ਗਈ ਹੈ ਹਵਾਈ ਸੇਵਾਵਾਂ ਵੀ ਬਹਾਲ ਕਰ ਦਿੱਤੀਆਂ ਗਈਆਂ ਹਨ ਪਰ ਹਵਾਈ ਯਾਤਰਾ ਲਈ ਯਾਤਰੀਆਂ ਦਾ ਕਰੋਨਾ ਦਾ ਟੀਕਾਕਰਨ ਹੋਇਆ ਹੋਣਾ ਲਾਜ਼ਮੀ ਕੀਤਾ ਗਿਆ ਹੈ। ਕਈ ਦੇਸ਼ਾਂ ਵੱਲੋਂ ਕਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਹੋਇਆਂ ਵੀਜ਼ੇ ਲੈਣੇ ਸ਼ੁਰੂ ਕਰ ਦਿੱਤੇ ਹਨ ਅਤੇ ਹਵਾਈ ਯਾਤਰਾ ਲਈ ਯਾਤਰੀਆਂ ਦੀ ਗਿਣਤੀ ਨਿਰਧਾਰਿਤ ਕੀਤੀ ਗਈ ਹੈ।
ਆਸਟਰੇਲੀਆ ਸਰਕਾਰ ਦੁਆਰਾ ਹਵਾਈ ਯਾਤਰੀਆਂ ਦੀ ਨਿਰਧਾਰਿਤ ਗਿਣਤੀ ਨੂੰ ਲੈ ਕੇ ਇਕ ਵੱਡੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਸਟਰੇਲੀਆ ਦੇ ਖੇਤਰਾਂ ਅਤੇ ਸੂਬਿਆਂ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਿਸ ਵਿੱਚ ਉਨ੍ਹਾਂ ਨੇ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਨੂੰ ਹੋਰ ਸੀਮਿਤ ਕਰਨ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਨੇ ਆਖਿਆ ਕਿ ਮੌਜੂਦਾ ਸਮੇਂ ਵਿੱਚ 6000 ਯਾਤਰੀ ਆਸਟ੍ਰੇਲੀਆ ਵਿੱਚ ਹਵਾਈ ਆਵਾਜਾਈ ਰਾਹੀਂ ਹਰ ਹਫ਼ਤੇ ਆ ਰਹੇ ਹਨ ਪਰ ਸਰਕਾਰ ਵੱਲੋਂ ਯਾਤਰੀਆਂ ਦੀ ਇਹ ਗਿਣਤੀ ਅੱਧੀ ਕਰ ਦਿੱਤੀ ਹੈ।
ਜਿਸ ਦੇ ਮੁਤਾਬਿਕ ਹੁਣ 14 ਜੁਲਾਈ ਤੋਂ ਸਿਰਫ ਤਿੰਨ ਹਜ਼ਾਰ ਯਾਤਰੀ ਹੀ ਹਰ ਹਫਤੇ ਆਸਟ੍ਰੇਲੀਆ ਲਈ ਹਵਾਈ ਯਾਤਰਾ ਕਰ ਸਕਣਗੇ। ਸਰਕਾਰ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਇਨ੍ਹਾਂ ਯਾਤਰੀਆਂ ਨੂੰ ਪ੍ਰੋਟੋਕੋਲ ਦੇ ਤਹਿਤ 21 ਦਿਨਾਂ ਲਈ ਕੁਆਰੰਟੀਨ ਹੋਣਾ ਪੈਂਦਾ ਸੀ ਜਿਸ ਕਾਰਨ ਆਸਟਰੇਲੀਆ ਦੇ ਹੋਟਲਾਂ ਤੇ ਕਾਫੀ ਜ਼ਿਆਦਾ ਦਬਾਅ ਪੈ ਰਿਹਾ ਸੀ, ਸਰਕਾਰ ਦੇ ਇਸ ਫੈਸਲੇ ਕਾਰਨ ਇਹਨਾਂ ਹੋਟਲਾਂ ਨੂੰ ਕਾਫੀ ਰਾਹਤ ਮਿਲੇਗੀ।
ਸਰਕਾਰ ਦੁਆਰਾ ਜਾਰੀ ਕੀਤੇ ਗਏ ਇਸ ਆਦੇਸ਼ ਨਾਲ ਆਸਟਰੇਲੀਆ ਦੇ 34,000 ਵਸਨੀਕ ਜੋ ਮੌਜੂਦਾ ਸਮੇਂ ਵਿਦੇਸ਼ਾਂ ਵਿੱਚ ਫਸੇ ਹਨ ਤੇ ਆਸਟ੍ਰੇਲੀਆ ਵਾਪਿਸ ਆਉਣ ਦੇ ਚਾਹਵਾਨ ਹਨ, ਉਹ ਕਰੋਨਾ ਨਾਲ ਪ੍ਰਭਾਵਿਤ ਹੋ ਸਕਦੇ ਹਨ। ਸਰਕਾਰ ਵੱਲੋਂ ਇਨ੍ਹਾਂ ਸਥਾਈ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਹੋਰ ਕਾਫੀ ਚਾਰਟਰ ਉਡਾਣਾਂ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ। ਆਸਟਰੇਲੀਆ ਸਰਕਾਰ ਵੱਲੋਂ ਵਪਾਰਿਕ ਯਾਤਰੀਆਂ ਦੀ ਜੋ ਗਿਣਤੀ ਸੀਮਤ ਕੀਤੀ ਗਈ ਹੈ ਉਸ ਨੂੰ ਅਗਲੇ ਸਾਲ ਤੱਕ ਇੰਜ ਹੀ ਸੀਮਿਤ ਰੱਖਣ ਦਾ ਐਲਾਨ ਕੀਤਾ ਹੈ।
Previous Postਹੁਣੇ ਹੁਣੇ ਇਥੇ ਵਾਪਰਿਆ ਕਹਿਰ ਮੌਕੇ ਤੇ ਕਈ ਮਰੇ , ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤਾ ਅਫਸੋਸ ਜਾਹਰ
Next Postਵਿਦੇਸ਼ ਚ ਸਟੱਡੀ ਕਰਨ ਦੇ ਨੌਜਵਾਨਾਂ ਲਈ ਇਸ ਦੇਸ਼ ਚ ਹੋ ਗਿਆ ਇਹ ਐਲਾਨ, ਪੰਜਾਬੀਆਂ ਚ ਖੁਸ਼ੀ ਦੀ ਲਹਿਰ