ਆਈ ਤਾਜ਼ਾ ਵੱਡੀ ਖਬਰ
ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੀ ਵੱਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਲਈ ਅਲੱਗ ਅਲੱਗ ਕਾਨੂੰਨ ਬਣਾਏ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਸੁਰੱਖਿਆ ਅਤੇ ਕੁਝ ਰਾਹਤਾਂ ਦਿੱਤੀਆਂ ਜਾ ਸਕਣ । ਕਈ ਵਾਰ ਸਰਕਾਰਾਂ ਦੇ ਵਲੋਂ ਬਣਾਏ ਗਏ ਕਾਨੂੰਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਤੇ ਕਈ ਵਾਰ ਕੁਝ ਕਾਨੂੰਨਾਂ ਦੇ ਕਾਰਨ ਸਰਕਾਰਾਂ ਨੂੰ ਵੀ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ । ਅਜਿਹਾ ਹੀ ਹੋ ਰਿਹਾ ਹੈ ਭਾਰਤ ਦੇਸ਼ ਦੀ ਧਰਤੀ ਤੇ । ਜਿੱਥੇ ਕਿਸਾਨਾਂ ਦੇ ਵੱਲੋਂ ਖੇਤੀਬਾੜੀ ਕਾਨੂੰਨ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਪਿਛਲੇ ਇਕ ਸਾਲ ਤੋਂ ਦਿੱਲੀ ਤੇ ਬਾਠਾਂ ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜਿਸ ਕਾਰਨ ਵੱਖ ਵੱਖ ਥਾਵਾਂ ਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਮੋਰਚਾ ਖੋਲ੍ਹ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ।
ਇਸੇ ਵਿਚਕਾਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ ਵੱਖ ਵਿਸ਼ਿਆਂ ਤੇ ਦੇਸ਼ ਦੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਵੀ ਨਜ਼ਰ ਆ ਰਹੇ ਹਨ । ਜਿੱਥੇ ਬੀਤੇ ਕੁਝ ਦਿਨ ਪਹਿਲਾਂ ਨਰਿੰਦਰ ਮੋਦੀ ਤੇ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਅਾਂ ਨੂੰ ਘਟਾਉਣ ਦੇ ਆਦੇਸ਼ ਦਿੱਤੇ ਗਏ ਸਨ । ਜਿਸ ਦੇ ਚਲਦੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਦੇ ਵੱਲੋਂ ਆਪਣੇ ਪੈਟਰੋਲ ਤੇ ਬੈਟ ਦਰਾਂ ਦੀਅਾਂ ਕੀਮਤਾਂ ਵਿੱਚ ਕਮੀ ਕਰਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਗਈ ਸੀ । ਉੱਥੇ ਹੀ ਹੁਣ ਇਸੇ ਵਿਚਕਾਰ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਵੱਲੋਂ ਇਕ ਅਜਿਹਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੀ ਪ੍ਰਸ਼ੰਸਾ ਹੁਣ ਚਾਰੇ ਪਾਸੇ ਹੋ ਰਹੀ ਹੈ ।
ਦਰਅਸਲ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਮ ਲੋਕਾਂ ਨੂੰ ਲਾਭ ਦੇਣ ਦੇ ਲਈ ਦੋ ਅਜਿਹੀਆਂ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ , ਜਿਸ ਨਾਲ ਆਮ ਲੋਕਾਂ ਦੇ ਕਈ ਕੰਮ ਸੁਖਾਲੇ ਹੋ ਸਕਦੇ ਹਨ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੀਆਂ ਦੋ ਨਵੀਆਂ ਸਕੀਮਾਂ ਲਾਂਚ ਹੋ ਚੁੱਕੀਆਂ ਹਨ । ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਆਰਬੀਆਈ ਦੀਆਂ ਨਵੀਂਆਂ ਦੋ ਯੋਜਨਾਵਾਂ ਲਾਂਚ ਕੀਤੀਆਂ ਗਈਆਂ ਹਨ । ਇਹ ਸਕੀਮਾਂ ਹਨ ਆਰਬੀਆਈ ਰਿਟੇਲ ਡਾਇਰੈਕਟਰ ਸਕੀਮ ਅਤੇ ਰਿਜ਼ਰਵ ਬੈਂਕ ਏਕੀਕ੍ਰਿਤ ਲੋਕਪਾਲ ਸਕੀਮ ।
ਇਹ ਸਕੀਮਾਂ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਵੱਲੋਂ ਜਾਰੀ ਨਿਵੇਸ਼ ਕਰਨ ਦੇ ਵਿੱਚ ਇੱਕ ਨਵਾਂ ਰਾਹ ਪ੍ਰਦਾਨ ਕਰਨਗੀਆਂ । ਇਨ੍ਹਾਂ ਨਵੀਆਂ ਸਕੀਮਾਂ ਦੇ ਤਹਿਤ ਨਿਵੇਸ਼ਕ ਆਸਾਨੀ ਦੇ ਨਾਲ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਾਲ ਸਰਕਾਰੀ ਪ੍ਰਤੀਭੂਤੀਆਂ ਦਾ ਖਾਤਾ ਮੁਫ਼ਤ ਆਨਲਾਈਨ ਖੁਲ੍ਹਵਾ ਸਕਦੇ ਹਨ । ਉੱਥੇ ਹੀ ਰਿਜ਼ਰਵ ਬੈਂਕ ਏਕੀਕ੍ਰਿਤ ਲੋਕਪਾਲ ਯੋਜਨਾ ਦਾ ਮੁੱਖ ਉਦੇਸ਼ ਇਹੀ ਹੈ ਕਿ ਇਸ ਯੋਜਨਾ ਦੇ ਤਹਿਤ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ ਨਿਯੰਤਰਿਤ ਇਕਾਈਆਂ ਦੇ ਵਿਰੁੱਧ ਗਾਹਕਾਂ ਦੀਆਂ ਸ਼ਿਕਾਇਤਾਂ ਅਤੇ ਉਨ੍ਹਾਂ ਦਾ ਨਿਪਟਾਰਾ ਕਰ ਕੇ ਇਸ ਪ੍ਰਣਾਲੀ ਨੂੰ ਇਕ ਵਧੀਆ ਪ੍ਰਣਾਲੀ ਬਣਾਉਣਾ ਹੈ । ਸੋ ਇਕ ਵੱਡੀ ਖਬਰ ਹੈ ਜਿਸ ਦੇ ਚਲਦੇ ਹੁਣ ਆਰਬੀਆਈ ਯਾਨੀ ਰਿਜ਼ਰਵ ਬੈਂਕ ਆਫ ਇੰਡੀਆ ਦੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੇ ਲਈ ।
Previous Postਪੰਜਾਬ ਦੇ ਇਸ ਜਿਲ੍ਹੇ ਚ ਲੱਗ ਗਈ ਇਹ ਪਾਬੰਦੀ ਨਾ ਮੰਨਣ ਤੇ ਹੋਵੇਗੀ ਸਖਤ ਕਾਰਵਾਈ – ਤਾਜਾ ਵੱਡੀ ਖਬਰ
Next Postਪੰਜਾਬ : ਚਮਤਕਾਰ ਦਿਖਾਉਣ ਦੇ ਚੱਕਰ ਚ ਆ ਗਿਆ ਪੁਲਸ ਦੇ ਅੜਿਕੇ – ਕਾਂਡ ਸੁਣ ਕੰਬ ਜਾਵੇਗੀ ਰੂਹ