ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਸਮੇਂ ਵਿਚ ਜਿੱਥੇ ਬਹੁਤ ਸਾਰੇ ਵਿਆਹੁਤਾ ਜੋੜੇ ਉਲਾਦ ਦੀ ਖਾਤਰ ਭਟਕਦੇ ਹੋਏ ਦੇਖੇ ਜਾਂਦੇ ਹਨ। ਜਿਨ੍ਹਾਂ ਵੱਲੋਂ ਅਕਸਰ ਹੀ ਬੱਚੇ ਗੋਦ ਵੀ ਲਾਏ ਜਾਂਦੇ ਹਨ। ਅੱਜ ਦੇ ਸਮੇਂ ਵਿਚ ਜਿਥੇ ਧੀ ਅਤੇ ਪੁੱਤਰ ਵਿਚਕਾਰ ਕੋਈ ਵੀ ਫਰਕ ਨਹੀਂ ਕੀਤਾ ਜਾਂਦਾ ਹੈ ਉਥੇ ਹੀ ਕੁਝ ਪਰਿਵਾਰਾਂ ਵਿੱਚ ਅਜਿਹੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ ਅਤੇ ਕੁਝ ਲੋਕਾਂ ਵੱਲੋਂ ਧੀ ਹੋਣ ਤੇ ਉਸਨੂੰ ਲਵਾਰਸ ਛੱਡ ਦਿੱਤਾ ਜਾਂਦਾ ਹੈ । ਅਜਿਹੀਆਂ ਘਟਨਾਵਾਂ ਆਮ ਹੀ ਸਾਡੇ ਸਮਾਜ ਵਿੱਚ ਦੇਖਣ ਨੂੰ ਸਾਹਮਣੇ ਆ ਰਹੀਆਂ ਹਨ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ। ਹੁਣ ਪਿੰਡ ਦੇ ਸਰਪੰਚ ਵੱਲੋਂ ਮਿਲੀ ਬੱਚੀ ਲਈ ਅਜਿਹਾ ਕੰਮ ਕੀਤਾ ਗਿਆ ਹੈ ਕਿ ਸਾਰੇ ਪਾਸੇ ਵਾਹ ਵਾਹ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੰਡੀ ਲਾਧੂਕਾ ਦੇ ਅਧੀਨ ਆਉਣ ਵਾਲੇ ਪਿੰਡ ਲੱਖੋਕੇ ਉਤਾੜ ਤੋਂ ਸਾਹਮਣੇ ਆਇਆ ਹੈ।
ਜਿੱਥੇ ਇਕ ਲਾਵਾਰਸ ਬੱਚੀ ਮਿਲਣ ਕਾਰਨ ਜਿੱਥੇ ਹਾਹਾਕਾਰ ਮਚ ਗਈ ਹੈ ਉਥੇ ਹੀ ਇਸ ਪਿੰਡ ਦੇ ਸਰਪੰਚ ਵੱਲੋਂ ਬੱਚੀ ਨੂੰ ਗੋਦ ਲੈਣ ਦੀਆਂ ਸਾਰੀਆਂ ਪ੍ਰਕ੍ਰਿਆ ਵੀ ਆਰੰਭ ਕਰ ਦਿੱਤੀਆਂ ਗਈਆਂ ਹਨ। ਜਿਸ ਕਾਰਨ ਉਨ੍ਹਾਂ ਦੀ ਸ਼ਲਾਘਾ ਇਲਾਕੇ ਅੰਦਰ ਸਭ ਪਾਸੇ ਹੋ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅੱਜ ਤੜਕਸਾਰ ਹੀ ਪਿੰਡ ਦੇ ਸਰਪੰਚ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਕੀਤੇ ਜਾ ਰਹੇ ਸਨ। ਉਸ ਸਮੇਂ ਹੀ ਉਨ੍ਹਾਂ ਵੱਲੋਂ ਇੱਕ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਜੋ ਕਿ ਇਕ ਖਾਲੇ ਵਿਚ ਪਰਾਲੀ ਹੇਠ ਰੋ ਰਹੀ ਸੀ।
ਜਿਨ੍ਹਾਂ ਵੱਲੋਂ ਤੁਰੰਤ ਕਿ ਬੱਚੀ ਨੂੰ ਉੱਥੋਂ ਚੁਕਿਆ ਗਿਆ ਅਤੇ ਉਸਦੇ ਮੂੰਹ ਅਤੇ ਅੱਖਾਂ ਵਿੱਚ ਪਏ ਮਿੱਟੀ ਨੂੰ ਸਾਫ਼ ਕੀਤਾ ਗਿਆ ਅਤੇ ਘਰ ਲਿਜਾ ਕੇ ਉਸ ਨੂੰ ਸਾਫ਼ ਕਰਕੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਬੱਚੀ ਨੂੰ ਬਿਲਕੁਲ ਤੰਦਰੁਸਤ ਦੱਸਿਆ ਗਿਆ ਹੈ।
ਜਿੱਥੇ ਇਸ ਬੱਚੀ ਦੇ ਮਾਂ-ਬਾਪ ਵੱਲੋਂ ਇਸ ਨੂੰ ਲਵਾਰਸ ਛੱਡ ਦਿੱਤਾ ਗਿਆ ਹੈ ਉਥੇ ਹੀ ਪਿੰਡ ਦੇ ਸਰਪੰਚ ਦੇਸ ਰਾਜ ਵੱਲੋਂ ਇਸ ਬੱਚੀ ਦਾ ਪਾਲਣ-ਪੋਸ਼ਣ ਕੀਤੇ ਜਾਣ ਦੀ ਜ਼ਿੰਮੇਵਾਰੀ ਲਈ ਗਈ ਹੈ। ਜਿੱਥੇ ਉਨ੍ਹਾਂ ਦੀ ਸਭ ਪਾਸੇ ਪ੍ਰਸੰਸਾ ਹੋ ਰਹੀ ਹੈ ਉੱਥੇ ਹੀ ਉਨ੍ਹਾਂ ਨੇ ਆਖਿਆ ਹੈ ਕਿ ਉਨ੍ਹਾਂ ਵੱਲੋਂ ਬੱਚੇ ਦੇ ਪਾਲਣ-ਪੋਸ਼ਣ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜਿਸ ਵਾਸਤੇ ਉਨ੍ਹਾਂ ਵੱਲੋਂ ਸਬੰਧਤ ਸਿਵਲ ਹਸਪਤਾਲ ਅਤੇ ਪ੍ਰਸ਼ਾਸਨ ਤੋਂ ਬਚਾ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਕਰਵਾਈ ਜਾ ਰਹੀ ਹੈ।
Previous Postਸੰਦੀਪ ਨੰਗਲ ਅੰਬੀਆਂ ਮਰਡਰ ਮਾਮਲੇ ਚ ਪੁਲਸ ਨੇ 4 ਕੀਤੇ ਗਿਰਫ਼ਤਾਰ – ਹੋ ਗਿਆ ਇਹ ਵੱਡਾ ਖੁਲਾਸਾ
Next Postਸੰਦੀਪ ਨੰਗਲ ਅੰਬੀਆਂ ਦੇ ਪੋਸਟਮਾਰਟਮ ਚ ਵਜੀਆਂ ਗੋਲੀਆਂ ਬਾਰੇ ਹੋਇਆ ਇਹ ਵੱਡਾ ਖੁਲਾਸਾ