ਪਿਤਾ ਸੁਹਰੇ ਘਰ ਤੋਂ ਧੀ ਨੂੰ ਵਾਪਿਸ ਬੈਂਡ ਵਾਜਿਆਂ ਨਾਲ ਲੈ ਆਇਆ ਪੇਕੇ ਘਰ , ਨਹੀਂ ਕੀਤਾ ਪਰਾਇਆ ਸਮਾਜ ਚ ਪੇਸ਼ ਕੀਤੀ ਮਿਸਾਲ

ਆਈ ਤਾਜਾ ਵੱਡੀ ਖਬਰ 

ਮਾਪਿਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਜੇਕਰ ਧੀਆਂ ਵਿਆਹੀਆਂ ਗਈਆਂ ਤਾਂ ਉਹ ਆਪਣੇ ਘਰ ਦੇ ਵਿੱਚ ਖੁਸ਼ ਰਹਿਣ ਤੇ ਉਹਨਾਂ ਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਸਕਣ l ਪਰ ਜੇਕਰ ਧੀ ਸਹੁਰੇ ਘਰ ਦੇ ਵਿੱਚ ਜਾ ਕੇ ਦੁਖੀ ਹੋਵੇ ਜਾਂ ਉਸ ਨੂੰ ਉੱਥੇ ਜਾ ਕੇ ਤੰਗੀ ਦਾ ਸਾਹਮਣਾ ਕਰਨਾ ਪਵੇ ਤਾਂ ਪਿੱਛੇ ਮਾਪੇ ਵੀ ਬਹੁਤ ਜਿਆਦਾ ਪਰੇਸ਼ਾਨ ਹੁੰਦੇ ਹਨ l ਪਰ ਅੱਜ ਤੁਹਾਨੂੰ ਇੱਕ ਅਜਿਹੇ ਬਾਪ ਦੀ ਕਹਾਣੀ ਦੱਸਾਂਗੇ, ਜਿਹੜਾ ਆਪਣੀ ਧੀ ਨੂੰ ਉਸਦੇ ਸਹੁਰੇ ਘਰੋਂ ਬੈਣ ਬਾਜੀਆਂ ਦੇ ਨਾਲ ਵਾਪਸ ਲੈ ਕੇ ਆਇਆ ਤੇ ਉਸ ਵੱਲੋਂ ਸਮਾਜ ਦੇ ਲਈ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਗਈ l ਇਹ ਮਾਮਲਾ ਕਾਨਪੁਰ ਤੋਂ ਸਾਹਮਣੇ ਆਇਆ l

ਜਿੱਥੇ ਪਿਤਾ ਆਪਣੀ ਧੀ ਦੇ ਤਲਾਕ ਮਗਰੋਂ ਉਸ ਨੂੰ ਬੈਂਡ-ਵਾਜਿਆਂ ਨਾਲ ਘਰ ਲੈ ਕੇ ਆਏ, ਜਿਸ ਨੂੰ ਵੇਖ ਕੇ ਲੋਕ ਵੀ ਕਾਫੀ ਖੁਸ਼ ਹੋਏ ਤੇ ਆਖ ਰਹੇ ਸਨ ਕਿ ਸਮਾਜ ਦੇ ਲਈ ਇਹ ਇੱਕ ਵੱਖਰੀ ਮਿਸਾਲ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅਨਿਲ ਕੁਮਾਰ ਜੋ ਕਿ BSNL ਤੋਂ ਸੇਵਾਮੁਕਤ ਅਧਿਕਾਰੀ ਹਨ, ਉਸਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਆਪਣੀ ਧੀ ਨੂੰ ਵਿਆਹ ਮਗਰੋਂ ਵਿਦਾ ਕੀਤਾ ਸੀ, ਅਸੀਂ ਸੋਚਿਆ ਸੀ ਕਿ ਸਾਡੀ ਧੀ ਖੁਸ਼ ਰਹੇਗੀ ਪਰ ਅਜਿਹਾ ਨਹੀਂ ਹੋਇਆ ਜਿਸ ਕਾਰਨ ਅਸੀਂ ਉਸ ਨੂੰ ਵਾਪਸ ਲੈ ਕੇ ਆਏ।

ਅਸੀਂ ਚਾਹੁੰਦੇ ਹਾਂ ਕਿ ਉਹ ਪੂਰੇ ਸਨਮਾਨ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੇ। ਸਾਡੀ ਜ਼ਿੰਦਗੀ ਦਾ ਇਹੀ ਟੀਚਾ ਸੀ ਕਿ ਅਸੀਂ ਆਪਣੀ ਧੀ ਦੀ ਜ਼ਿੰਦਗੀ ਖਰਾਬ ਕਰਨ ਦੀ ਬਜਾਏ ਸਗੋਂ ਉਸਨੂੰ ਵਾਪਸ ਲੈ ਆਏ l ਅਨਿਲ ਕੁਮਾਰ ਨੇ ਧੀ ਦੇ ਤਲਾਕ ਮਗਰੋਂ ਵਾਪਸ ਘਰ ਲਿਆਉਣ ਲਈ ਬੈਂਡ-ਵਾਜਿਆਂ ਨਾਲ ਉਸ ਦਾ ਸੁਆਗਤ ਕੀਤਾ। ਅਨਿਲ ਮੁਤਾਬਕ ਮੈਂ ਅਜਿਹਾ ਇਸ ਲਈ ਕੀਤਾ, ਤਾਂ ਜੋ ਸਮਾਜ ਨੂੰ ਇਕ ਸਕਾਰਾਤਮਕ ਸੁਨੇਹਾ ਦੇ ਸਕਾਂ ਅਤੇ ਲੋਕ ਵਿਆਹ ਮਗਰੋਂ ਧੀ ਨੂੰ ਅਣਦੇਖਾ ਕਰਨ ਦੀ ਬਜਾਏ ਉਸ ਨੂੰ ਅਤੇ ਉਸ ਦੀ ਪਰੇਸ਼ਾਨੀ ਨੂੰ ਸਮਝ ਸਕਣ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅਨਿਕ ਕੁਮਾਰ ਦੀ 36 ਸਾਲਾ ਧੀ ਉਰਵੀ ਦਾ ਵਿਆਹ ਸਾਲ 2016 ਵਿਚ ਆਸ਼ੀਸ਼ ਰੰਜਨ ਨਾਲ ਹੋਇਆ, ਜੋ ਕਿ ਕੰਪਿਊਟਰ ਇੰਜੀਨੀਅਰ ਹੈ। ਉਰਵੀ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਹੈ। ਦੋਵੇਂ ਦਿੱਲੀ ਵਿਚ ਹੀ ਰਹਿੰਦੇ ਸਨ ਅਤੇ ਉਨ੍ਹਾਂ ਦੀ ਇਕ ਧੀ ਵੀ ਹੈ। ਪਿਤਾ ਦਾ ਦੋਸ਼ ਹੈ ਕਿ ਧੀ ਨੂੰ ਦਾਜ ਲਈ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਤੋਂ ਦਾਜ ਵਿਚ ਕਾਰ ਅਤੇ ਫਲੈਟ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਧੀ ਦੇ ਰੰਗ-ਰੂਪ ਨੂੰ ਲੈ ਕੇ ਸਹੁਰੇ ਵਾਲੇ ਤਾਅਨੇ ਮਾਰਦੇ ਸਨ। ਇਹੀ ਇੱਕ ਵਜਹਾ ਬਣੀ ਕਿ ਪਿਤਾ ਵੱਲੋਂ ਆਪਣੀ ਧੀ ਦਾ ਤਲਾਕ ਕਰਵਾ ਦਿੱਤਾ ਗਿਆ ਤੇ ਧੀ ਨੂੰ ਬੈੰਡ ਬਾਜੇ ਦੇ ਨਾਲ ਵਾਪਸ ਆਪਣੇ ਘਰ ਲਜਾਇਆ ਗਿਆ।