ਪਾਬੰਦੀਆਂ ਤੋਂ ਅੱਕੇ ਹੋਏ ਰੂਸ ਨੇ ਚੁੱਕ ਲਿਆ ਹੁਣ ਇਹ ਵੱਡਾ ਕਦਮ – ਕਰਤਾ ਇਹ ਵੱਡਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਮਹੀਨੇ ਤੋਂ ਸ਼ੁਰੂ ਹੋਈ ਯੂਕਰੇਨ ਅਤੇ ਰੂਸ ਦੇ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਜਿੱਥੇ ਸਾਰੇ ਵਿਸ਼ਵ ਉਪਰ ਪੈ ਰਿਹਾ ਹੈ ਉਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਯੂਕਰੇਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਰੂਸ ਨੂੰ ਇਸ ਯੁੱਧ ਨੂੰ ਬੰਦ ਕਰਨ ਵਾਸਤੇ ਦਬਾਅ ਬਣਾਇਆ ਜਾ ਰਿਹਾ ਹੈ। ਰੂਸ ਵਲੋ ਜਿਥੇ ਲਗਾਤਾਰ ਹਵਾਈ ਹਮਲੇ ਯੂਕ੍ਰੇਨ ਉਪਰ ਕੀਤੇ ਜਾ ਰਹੇ ਹਨ ਜਿਸਦੇ ਚਲਦੇ ਹੋਏ ਯੂਕਰੇਨ ਵਿਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ ਅਤੇ ਬਹੁਤ ਸਾਰੇ ਲੋਕ ਆਪਣੇ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਜਾ ਰਹੇ ਹਨ। ਜਿਸ ਨੂੰ ਦੇਖਦੇ ਹੋਏ ਅਮਰੀਕਾ-ਕੈਨੇਡਾ, ਬ੍ਰਿਟੇਨ, ਫਰਾਂਸ ਵੱਲੋਂ ਲਗਾਤਾਰ ਬਹੁਤ ਸਾਰੀਆਂ ਪਾਬੰਧੀਆਂ ਰੂਸ ਉਪਰ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਸਦੇ ਕਾਰਨ ਰੂਸ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਯੂਕਰੇਨ ਵੱਲੋਂ ਜਿਥੇ ਸੰਯੁਕਤ ਰਾਸ਼ਟਰ ਦੇ ਜਸਟਿਸ ਨੂੰ ਅਪੀਲ ਕੀਤੀ ਗਈ ਸੀ, ਉਥੋਂ ਹੀ ਉਸ ਵੱਲੋਂ ਰੂਸ ਨੂੰ ਯੂਕਰੇਨ ਉੱਤੇ ਕੀਤੇ ਜਾਣ ਵਾਲੇ ਹਮਲੇ ਰੋਕਣ ਵਾਸਤੇ ਆਖਿਆ ਗਿਆ ਹੈ। ਹੁਣ ਪਾਬੰਦੀਆਂ ਤੋਂ ਅੱਕੇ ਹੋਏ ਰੂਸ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਜਿਸ ਬਾਰੇ ਇਹ ਐਲਾਨ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਰੂਸ ਉੱਪਰ ਬਹੁਤ ਸਾਰੇ ਦੇਸ਼ਾਂ ਵੱਲੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਉਥੇ ਹੀ ਰੂਸ ਵੱਲੋਂ ਵੀ ਹੋਰ ਕਈ ਸਖਤ ਕਦਮ ਚੁੱਕੇ ਜਾ ਰਹੇ ਹਨ ਜਿਸਦੇ ਚਲਦੇ ਹੋਏ ਰੂਸ ਵੱਲੋਂ ਅਮਰੀਕਾ ਅਤੇ ਯੂਰਪ ਦੀਆਂ ਲੀਜ਼ਿੰਗ ਕੰਪਨੀਆਂ ਦੀ ਮਾਲਕੀ ਵਾਲੇ ਸੈਂਕੜੇ ਵਪਾਰਕ ਜੈੱਟ ਜਹਾਜ਼ਾਂ ਨੂੰ ਜ਼ਬਤ ਕਰਨ ਦਾ ਫੈਸਲਾ ਰੂਸੀ ਸਰਕਾਰ ਵੱਲੋਂ ਲੈ ਲਿਆ ਗਿਆ ਹੈ। ਜਿਸ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਦੇ ਉਹ ਜਹਾਜ਼ ਜੋ ਰੂਸ ਵੱਲੋਂ ਵਿਦੇਸ਼ੀ ਕੰਪਨੀਆਂ ਤੋਂ ਕਿਰਾਏ ਤੇ ਲਏ ਗਏ ਹਨ ਅਤੇ ਉਨ੍ਹਾਂ ਉਪਰ ਕਾਨੂੰਨ ਦੇ ਅਨੁਸਾਰ ਦਰਜ ਕੀਤੇ ਗਏ ਹਨ, ਜਿਨ੍ਹਾਂ ਨੂੰ ਹੁਣ ਰੂਸ ਆਪਣੇ ਕਬਜ਼ੇ ਹੇਠ ਲੈ ਲਵੇਗਾ।

ਜੋ ਦੂਜੇ ਦੇਸ਼ਾਂ ਵੱਲੋਂ ਵਾਪਸ ਲੈਣਾ ਮੁਸ਼ਕਿਲ ਹੋ ਜਾਵੇਗਾ, ਅਗਰ ਉਨ੍ਹਾਂ ਦੇਸ਼ਾਂ ਵੱਲੋਂ ਇਨ੍ਹਾਂ ਨੂੰ ਵਾਪਸ ਲੈਣਾ ਹੋਵੇਗਾ ਤਾਂ ਰੂਸ ਦੀ ਸਰਕਾਰ ਦੀ ਮਨਜ਼ੂਰੀ ਲੈਣੀ ਹੋਵੇਗੀ। ਰੂਸ ਵੱਲੋਂ ਚੁੱਕੇ ਜਾਣ ਵਾਲੇ ਇਸ ਕਦਮ ਦੇ ਨਾਲ ਰੂਸੀ ਏਅਰਲਾਈਨ ਸਾਰੇ ਦੇਸ਼ਾਂ ਤੋਂ ਲੀਜ਼ ਤੇ ਲਏ ਗਏ ਜਹਾਜ਼ਾਂ ਨੂੰ ਰੱਖਣ ਅਤੇ ਘਰੇਲੂ ਅਤੇ ਜਹਾਜ਼ਾਂ ਦਾ ਸੰਚਾਲਨ ਵੀ ਕਰ ਸਕਣਗੀਆਂ।