ਪਸ਼ੂਆਂ ਚ ਚਲ ਰਹੀ ਬਿਮਾਰੀ ‘ਲੰਪੀ ਵਾਇਰਸ’ ਨੂੰ ਲੈਕੇ ਆ ਰਹੀ ਰਾਹਤ ਵਾਲੀ ਖਬਰ, ਇਥੇ ਇਸ ਦਿਨ ਤੋਂ ਸ਼ੁਰੂ ਹੋ ਰਹੀ ਲੈਬ

ਆਈ ਤਾਜ਼ਾ ਵੱਡੀ ਖਬਰ 

ਵੱਖ-ਵੱਖ ਕੁਦਰਤੀ ਆਫਤਾਂ ਦੇ ਕਾਰਨ ਜਿਥੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਦੇ ਕਾਰਨ ਵੀ ਪਿਛਲੇ 2 ਸਾਲਾਂ ਦੌਰਾਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਮਾਨਸਿਕਤਾ ਦੇ ਦੌਰ ਵਿੱਚੋ ਵੀ ਗੁਜਰੇ ਹਨ। ਆਏ ਦਿਨ ਹੀ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਇਨਸਾਨਾਂ ਵਿੱਚ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਉਥੇ ਕੁੱਝ ਸਮੇਂ ਤੋਂ ਪਸ਼ੂਆਂ ਵਿੱਚ ਵੀ ਗੰਭੀਰ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਪਸ਼ੂਆਂ ਵਿੱਚ ਫੈਲੀ ਹੋਈ ਲੰਪੀ ਸਕਿਨ ਦੀ ਬੀਮਾਰੀ ਨੇ ਜਿੱਥੇ ਬਹੁਤ ਸਾਰੇ ਪਸ਼ੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉੱਥੇ ਹੀ ਬਹੁਤ ਸਾਰੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਹੁਣ ਪਸ਼ੂਆ ਚ ਚੱਲ ਰਹੀ ਲੰਪੀ ਸਕਿਨ ਬੀਮਾਰੀ ਨੂੰ ਲੈ ਕੇ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇਸ ਦਿਨ ਤੋਂ ਲੈਬ ਸ਼ੁਰੂ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬਹੁਤ ਸਾਰੇ ਸੂਬਿਆਂ ਵਿਚ ਇਸ ਸਮੇਂ ਲੰਪੀ ਸਕਿਨ ਨਾਮ ਦੀ ਬੀਮਾਰੀ ਪਸ਼ੂਆਂ ਵਿੱਚ ਫੈਲੀ ਹੋਈ ਹੈ ਜਿਸ ਕਾਰਨ ਸਹੀ ਇਲਾਜ਼ ਨਾ ਮਿਲਣ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਸ਼ੂਆਂ ਦੀ ਮੌਤ ਵੀ ਹੋ ਗਈ ਹੈ।

ਉੱਥੇ ਹੀ ਹੁਣ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਇਨ੍ਹਾਂ ਪਸ਼ੂਆਂ ਦੀ ਜਾਂਚ ਕੀਤੇ ਜਾਣ ਵਾਸਤੇ ਹਰਿਆਣਾ ਦੇ ਹਿਸਾਰ ਦੇ ਲੁਵਾਸ ਵਿੱਚ ਇਕ ਲੈਬ ਤਿਆਰ ਕੀਤੀ ਗਈ ਹੈ। ਜਿੱਥੇ ਇਸ ਲੈਬ ਦੇ ਵਿਚ ਪਸ਼ੂਆਂ ਦੀ ਪੂਰੀ ਜਾਂਚ ਕੀਤੀ ਜਾਵੇਗੀ ਕਿਉਂਕਿ ਇਸ ਬਿਮਾਰੀ ਦੇ ਕਾਰਨ ਗਾਵਾਂ ਦੀ ਮੌਤ ਹੋਈ ਹੈ।

ਇਹ ਬੀਮਾਰੀ ਜਿਥੇ ਪਿਛਲੇ 3 ਸਾਲਾਂ ਤੋਂ ਫੈਲੀ ਹੋਈ ਹੈ ਉਥੇ ਹੀ ਇਸ ਸਾਲ ਇਸ ਬੀਮਾਰੀ ਨੇ ਵਧੇਰੇ ਪ੍ਰਕੋਪ ਦਿਖਾਇਆ ਹੈ। ਤਿਆਰ ਕੀਤੀ ਜਾਣ ਵਾਲੀ ਇਸ ਲੈਬ ਦੇ ਵਿੱਚ ਜਿੱਥੇ ਦੋ ਦਿਨਾਂ ਵਿੱਚ ਹੀ ਜਾਂਚ ਕੀਤੇ ਜਾਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਇਹ ਜਾਂਚ ਐਲਐੱਸਡੀ ਵਾਲੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਅਜਿਹੀ ਹੀ ਇਕ ਲੈਬ ਭੋਪਾਲ ਦੇ ਵਿਚ ਸਥਿਤ ਹੈ।