ਆਈ ਤਾਜ਼ਾ ਵੱਡੀ ਖਬਰ
ਦੇਸ਼ ਦੇ ਵਿੱਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਦੇ ਕਾਰਨ ਹਰ ਵਰਗ ਖਾਸਾ ਪ੍ਰੇਸ਼ਾਨ ਹੈ । ਨੌਜਵਾਨ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਦੇ ਕਾਰਨ ਵਿਦੇਸ਼ਾਂ ਵੱਲ ਨੂੰ ਰੁਖ਼ ਕਰ ਰਹੇ ਹਨ , ਤਾਂ ਜੋ ਉੱਥੇ ਜਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਬਣਾਇਆ ਜਾ ਸਕੇ । ਬੇਰੁਜ਼ਗਾਰੀ ਦਾ ਮੁੱਦਾ ਜਿੱਥੇ ਸਿਆਸੀ ਲੀਡਰਾਂ ਲਈ ਸਿਆਸਤ ਖੇਡਣ ਦਾ ਇਕ ਮਾਤਰ ਜ਼ਰੀਆ ਰਹਿ ਚੁੱਕਿਆ ਹੈ , ਕਿਉਂਕਿ ਇਸ ਮੁੱਦੇ ਦੇ ਉੱਪਰ ਸਿਰਫ਼ ਸਿਆਸਤ ਹੀ ਕੀਤੀ ਜਾਂਦੀ ਹੈ, ਕੋਈ ਵੀ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦਿੰਦਾ ।ਜਿਸ ਕਾਰਨ ਹੁਣ ਨੌਜਵਾਨਾਂ ਦਾ ਰੁਝਾਨ ਲਗਾਤਾਰ ਵਿਦੇਸ਼ੀ ਧਰਤੀ ਦੇ ਵੱਲ ਵਧ ਰਿਹਾ ਹੈ ।
ਹੁਣ ਇਸੇ ਵਿਚਕਾਰ ਸਰਕਾਰ ਦੇ ਵੱਲੋਂ ਰੋਜ਼ਗਾਰ ਦੇਣ ਸਬੰਧੀ ਇਕ ਵੱਡਾ ਐਲਾਨ ਕੀਤਾ ਜਾ ਰਿਹਾ ਹੈ । ਦਰਅਸਲ ਹੁਣ ਕੇਂਦਰ ਸਰਕਾਰ ਨੇ ਨਵੇਂ ਸਾਲ ਇਕ ਵੱਡਾ ਤੋਹਫਾ ਦੇ ਸਕਦੀ ਹੈ । ਇਹ ਨਵੇਂ ਸਾਲ ਦਾ ਤੋਹਫ਼ਾ ਸਰਕਾਰੀ ਕਰਮਚਾਰੀਆਂ ਨੂੰ ਦਿੱਤਾ ਜਾ ਸਕਦਾ ਹੈ। ਉੱਥੇ ਹੀ ਮੀਡੀਆ ਰਿਪੋਰਟਾਂ ਮੁਤਾਬਕ ਮੋਦੀ ਸਰਕਾਰ ਦੇ ਵੱਲੋਂ ਫਿੱਟਮੈਂਟ ਫੈਕਟਰ ਨੂੰ ਵਧਾਉਣ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ । ਇਹ ਫਿੱਟਮੈਂਟ ਫੈਕਟਰ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਦੇ ਲਈ ਬੇਸਿਕ ਸੈਲਰੀ ਦਾ ਫ਼ੈਸਲਾ ਕਰਦਾ ਹੈ ।
ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜੇਕਰ ਕੇਂਦਰ ਸਰਕਾਰ ਫਿੱਟਮੈਂਟ ਫੈਕਟਰ ਨੂੰ ਵਧਾ ਦਿੰਦੀ ਹੈ ਤਾਂ , ਇਸ ਦਾ ਕਰਮਚਾਰੀਆਂ ਨੂੰ ਬਹੁਤ ਲਾਭ ਮਿਲੇਗਾ ਤੇ ਇਸ ਨੂੰ ਵਧਾਉਣ ਦੇ ਨਾਲ ਕਰਮਚਾਰੀਆਂ ਦੀ ਘੱਟੋ ਘੱਟ ਬੇਸਿਕ ਸੈਲਰੀ 26,000 ਤੱਕ ਵਧ ਸਕਦੀ ਹੈ। ਅਜਿਹੇ ਵੀ ਕਿਆਸ ਲਗਾਏ ਜਾ ਰਹੇ ਐ ਕਿ ਜੇਕਰ ਇਸ ਨੂੰ ਬਜਟ ਤੋਂ ਪਹਿਲਾਂ ਕੈਬਨਿਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਹੋ ਸਕਦਾ ਹੈ ਇਸ ਨੂੰ ਬਜਟ ਤੋਂ ਪਹਿਲਾਂ ਲਾਗੂ ਕਰ ਦਿੱਤਾ ਜਾਵੇ ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰੀ ਕਰਮਚਾਰੀ ਕਾਫ਼ੀ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਕੋਲੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਦਾ ਫਿੱਟਮੈਂਟ ਫੈਕਟਰ ਵਧਾਇਆ ਜਾਵੇ , ਤਾਂ ਜੋ ਉਨ੍ਹਾਂ ਨੂੰ ਇਸਦਾ ਲਾਭ ਮਿਲ ਸਕੇ । ਹੁਣ ਇਸੇ ਵਿਚਕਾਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਨਵੇਂ ਸਾਲ ਮੌਕੇ ਹੁਣ ਸਰਕਾਰ ਸਰਕਾਰੀ ਕਰਮਚਾਰੀਆਂ ਦਾ ਫਿੱਟਮੈਂਟ ਫੈਕਟਰ ਦੇ ਵਿੱਚ ਵਾਧਾ ਕਰ ਸਕਦੀ ਹੈ ।
Previous Postਪੰਜਾਬ ਚ ਇਥੇ ਵਾਪਰਿਆ ਕਹਿਰ ਨੌਜਵਾਨਾਂ ਨੂੰ ਇਸ ਤਰਾਂ ਲੈ ਗਈ ਨਾਲ ਮੌਤ – ਤਾਜਾ ਵੱਡੀ ਖਬਰ
Next Postਪੰਜਾਬ ਚ ਵੋਟਾਂ ਚ ਉਮੀਦਵਾਰ ਇਨਾਂ ਪੈਸਾ ਹੀ ਖਰਚ ਕਰ ਸਕਣਗੇ – ਹੋ ਗਿਆ ਇਹ ਵੱਡਾ ਐਲਾਨ