ਆਈ ਤਾਜਾ ਵੱਡੀ ਖਬਰ
ਜਦੋਂ ਕੋਈ ਨਵੀਂ ਵਿਆਹੀ ਕਿਸੇ ਘਰ ਦੇ ਵਿੱਚ ਜਾਂਦੀ ਹੈ ਤਾਂ, ਉਸਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਉਸ ਨੂੰ ਨਵੀਂ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੇ ਹਿਸਾਬ ਦੇ ਨਾਲ ਖੁਦ ਨੂੰ ਟਾਲਣਾ ਪੈਂਦਾ ਹੈ l ਇਸੇ ਵਿਚਾਲੇ ਹੁਣ ਤੁਹਾਨੂੰ ਇੱਕ ਨਵੀਂ ਵਿਆਹੀ ਲਾੜੀ ਬਾਰੇ ਦੱਸਾਂਗੇ, ਜਿਸ ਨੇ ਅਜਿਹਾ ਚੰਨ ਚਾੜਿਆ ਕਿ ਜਿਸ ਬਾਰੇ ਸੁਣ ਕੇ ਹਰੇਕ ਦੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਪਈ ਹੈ। ਮਾਮਲਾ ਮੋਗਾ ਨਾਲ ਜੁੜਿਆ ਹੋਇਆ ਹੈ, ਜਿੱਥੇ ਬਾਬਾ ਨੰਦ ਸਿੰਘ ਨਗਰ ਮੋਗਾ ਦਾ ਜਿੱਥੇ ਸਹੁਰੇ ਪਰਿਵਾਰ ਦੇ ਵੱਲੋਂ ਆਪਣੀ ਨੂੰਹ ਦੇ ਉੱਪਰ ਵੱਡੇ ਦੋਸ਼ ਲਗਾਉਂਦਿਆਂ ਹੋਇਆ 22 ਲੱਖ ਰੁਪਏ ਹੜੱਪਣ ਦਾ ਦੋਸ਼ ਲਾਇਆ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਆਰੰਭ ਕੀਤੀ ਗਈ। ਜਾਂਚ ਤੋਂ ਬਾਅਦ ਥਾਣਾ ਸਿਟੀ ਮੋਗਾ ਵੱਲੋਂ ਕਥਿਤ ਮੁਲਜ਼ਮ ਸਿਮਰਨਜੀਤ ਕੌਰ ਨਿਵਾਸੀ ਪਿੰਡ ਨੱਥੋਕੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ l ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਪੱਤਰ ਵਿਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਲੜਕੇ ਹਰਦੀਪ ਸਿੰਘ ਦਾ ਵਿਆਹ ਜੂਨ 2023 ਵਿਚ ਸਿਮਰਨਜੀਤ ਕੌਰ ਦੇ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਸੀ, ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਅਜੇ ਹੀ ਘਟਨਾ ਵਾਪਰ ਸਕਦੀ ਹੈ l ਉਨ੍ਹਾਂ ਆਪਣੀ ਨੂੰਹ ਨੂੰ ਵਿਦੇਸ਼ ਭੇਜਣ ਲਈ 22 ਲੱਖ ਰੁਪਏ ਖਰਚ ਕੀਤੇ, ਪਰ ਉਸ ਦੀ ਫਾਈਲ ਰਿਜੈਕਟ ਹੋ ਗਈ ਤੇ 22 ਅਪ੍ਰੈਲ 2024 ਨੂੰ ਜੋ ਫੀਸ ਅਸੀਂ ਭਰੀ ਸੀ, ਉਹ ਸਿਮਰਨਜੀਤ ਕੌਰ ਦੇ ਖਾਤੇ ‘ਚ ਜਮ੍ਹਾ ਹੋ ਗਈ, ਜਿਸ ਉਪਰੰਤ ਉਹ 26 ਅਪ੍ਰੈਲ 2024 ਨੂੰ ਬਿਨਾਂ ਦੱਸੇ ਘਰੋਂ ਚਲੀ ਗਈ ਅਤੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣਾ ਖਾਤਾ ਵੀ ਬੰਦ ਕਰਵਾ ਦਿੱਤਾ। ਇਸ ਤਰ੍ਹਾਂ ਉਸ ਨੇ ਸਾਡੇ ਨਾਲ ਧੋਖਾ ਕੀਤਾ ਹੈ। ਜਿਸ ਤੋਂ ਬਾਅਦ ਥੋੜਾ ਜਿਹਾ ਹੁਣ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ l
Previous Postਪੱਥਰਾਂ ਚ ਖੁਦਾਈ ਕਰ ਰਿਹਾ ਸੀ ਸ਼ਖਸ, ਮਿੱਟੀ ਚ ਡੱਬੀ ਅਜਿਹੀ ਚੀਜ਼ ਮਿਲੀ ਚਮਕ ਗਈ ਕਿਸਮਤ
Next Postਜ਼ਹਿਰ ਵਾਲਾ ਦੁੱਧ ਪੀਣ ਕਾਰਨ ਇੱਕੋ ਪਰਿਵਾਰ ਦੇ 13 ਜੀਆਂ ਦੀ ਹੋਈ ਮੌਤ