ਆਈ ਤਾਜਾ ਵੱਡੀ ਖਬਰ
ਇਸ ਧਰਤੀ ਦੇ ਉੱਪਰ ਵੱਖ-ਵੱਖ ਪ੍ਰਜਾਤੀਆਂ ਦੇ ਜੀਵ ਰਹਿੰਦੇ ਹਨ l ਜਿਹਨਾਂ ਦੀ ਸਾਂਭ ਸੰਭਾਲ ਦੇ ਲਈ ਸਮੇਂ ਸਮੇਂ ਤੇ ਸਰਕਾਰਾਂ ਤੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ l ਉਥੇ ਹੀ ਜੇਕਰ ਗੱਲ ਕੀਤੀ ਜਾਵੇ ਮਗਰਮੱਛ ਦੀ ਤਾਂ, ਇਹ ਇੱਕ ਅਜਿਹਾ ਜੀਵ ਹੈ ਜਿੱਥੇ ਜ਼ਿਆਦਾ ਪਾਣੀ ਹੋਵੇ ਉਸ ਦੇ ਲਾਗੇ ਪਾਇਆ ਜਾਂਦਾ ਹੈ l ਇਸ ਜੀਭ ਦੇ ਵਿੱਚ ਪਾਣੀ ਤੇ ਧਰਤੀ ਦੋਵਾਂ ਤੇ ਰਹਿਣ ਦੀ ਸਮਰਥਾ ਹੈ l ਇਸੇ ਵਿਚਾਲੇ ਇਸ ਪ੍ਰਜਾਤੀ ਦੇ ਜੀਭ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਂਝੀ ਕਰਾਂਗੇ ਕਿ ਦੁਨੀਆਂ ਦੇ ਸਭ ਤੋਂ ਵੱਡੇ ਮਗਰਮੱਛ ਦੀ ਮੌਤ ਹੋ ਚੁੱਕੀ ਹੈ l ਤੁਸੀਂ ਇਸ ਮਗਰ ਮੱਚ ਦੀ ਲੰਬਾਈ ਤੇ ਉਮਰ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਹ ਮਗਰਮੱਛ ਕਿੰਨਾ ਜਿਆਦਾ ਲੰਬਾ ਸੀ, ਤੇ ਇਸਦੀ ਉਮਰ ਕਿੰਨੀ ਸੀ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਵਿਚ ਦੁਨੀਆ ਦੇ ਸਭ ਤੋਂ ਵੱਡੇ ਕੈਦੀ ਮਗਰਮੱਛ ਦੀ ਮੌਤ ਹੋ ਗਈ। ਇਸ ਮਗਰਮੱਛ ਦਾ ਨਾਂ ਕੈਸੀਅਸ ਸੀ। ਦੱਸਿਆ ਜਾ ਰਿਹਾ ਹੈ ਕਿ ਕੈਸੀਅਸ 5.48 ਮੀਟਰ ਜਾਣੀ 18 ਫੁੱਟ ਲੰਬਾ ਸੀ। ਜ਼ਿਕਰਯੋਗ ਹੈ ਕਿ ਇਸ ਦੀ ਇਸੇ ਲੰਬਾਈ ਦੇ ਕਾਰਨ ਇਸਦੇ ਦੁਨੀਆ ਭਰ ਦੇ ਵਿੱਚ ਚਰਚੇ ਸੀ ਤੇ ਲੋਕ ਦੂਰ ਦੂਰ ਤੋਂ ਇਸ ਮਗਰਮੱਛ ਨੂੰ ਵੇਖਣ ਦੇ ਲਈ ਪਹੁੰਚਦੇ ਸੀ ਇਨਾ ਹੀ ਨਹੀਂ ਸਗੋਂ ਇਸ ਨੇ ਮਨੁੱਖੀ ਕੈਦ ਵਿੱਚ ਸਭ ਤੋਂ ਵੱਡੇ ਮਗਰਮੱਛ ਵਜੋਂ ਵਿਸ਼ਵ ਰਿਕਾਰਡ ਬਣਾਇਆ। ਓਥੇ ਹੀ ਆਸਟ੍ਰੇਲੀਆਈ ਵਾਈਲਡਲਾਈਫ ਸੈਂਚੂਰੀ ਨੇ ਇਸ ਵਿਸ਼ਾਲ ਪਾਲਤੂ ਮਗਰਮੱਛ ਦੀ ਮੌਤ ਦੀ ਪੁਸ਼ਟੀ ਕੀਤੀ। ਮੰਨਿਆ ਜਾਂਦਾ ਹੈ ਕਿ ਉਹ 110 ਸਾਲ ਤੋਂ ਵੱਧ ਉਮਰ ਦਾ ਸੀ। ਉਧਰ ਫੇਸਬੁੱਕ ‘ਤੇ ਕਿਹਾ ਕਿ ਕੈਸੀਅਸ ਦਾ ਵਜ਼ਨ ਇਕ ਟਨ ਤੋਂ ਜ਼ਿਆਦਾ ਸੀ ਅਤੇ 15 ਅਕਤੂਬਰ ਤੋਂ ਉਸ ਦੀ ਸਿਹਤ ਖਰਾਬ ਸੀ। ਉਸ ਦੀ ਡਾਕਟਰਾਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ ਪਰ ਉਸ ਦੀ ਸਿਹਤ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਸੁਧਾਰ ਨਹੀਂ ਵੇਖਣ ਨੂੰ ਮਿਲਦਾ ਪਿਆ ਸੀ ਤੇ ਬੀਤੇ ਦਿਨੀ ਇਸ ਮਗਰ ਮਸ਼ ਦੇ ਵੱਲੋਂ ਆਪਣੇ ਪ੍ਰਾਣ ਤਿਆਗ ਦਿੱਤੇ ਗਏ l ਜਾਣਕਾਰੀ ਵਾਸਤੇ ਦੱਸ ਦਈਏ ਕਿ ਇਸ ਮਗਰਮੱਛ ਦੇ ਚਰਚੇ ਦੂਰ-ਦੂਰ ਤੱਕ ਸੀ, ਇਹੀ ਵਜਹਾ ਸੀ ਕਿ ਲੋਕ ਇਸ ਨੂੰ ਵੇਖਣ ਦੇ ਲਈ ਖਾਸ ਤੌਰ ਤੇ ਇੱਥੇ ਪੁੱਜਦੇ ਸੀ ਤੇ ਇਸ ਮਗਰਮੱਛ ਨੇ ਕਈ ਰਿਕਾਰਡ ਆਪਣੇ ਨਾਂ ਦਰਜ ਕੀਤੇ ਹੋਏ ਸੀ।
Previous Postਚੋਟੀ ਦੇ ਮਸ਼ਹੂਰ ਐਕਟਰ ਮਿਥੁਨ ਚੱਕਰਵਰਤੀ ਨੂੰ ਲਗਿਆ ਵੱਡਾ ਝਟਕਾ , ਹੋਈ ਇਸ ਪਰਿਵਾਰ ਦੇ ਜੀਅ ਦੀ ਮੌਤ
Next Postਖਿੱਚੋ ਤਿਆਰੀ: ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਅਹਿਮ ਖਬਰ