ਆਈ ਤਾਜਾ ਵੱਡੀ ਖਬਰ
ਜਿਸ ਤਰੀਕੇ ਦੇ ਨਾਲ ਦੁਨੀਆਂ ‘ਚ ਤਰੱਕੀ ਹੁੰਦੀ ਪਈ ਹੈ, ਇਸ ਤਰੱਕੀ ਦੇ ਨਾਲ ਅਜਿਹੀ ਬਹੁਤ ਸਾਰੇ ਉਪਕਰਨ ਤੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਆ ਚੁੱਕੀਆਂ ਹਨ ਜਿਸ ਤੋਂ ਮਨੁੱਖ ਨੂੰ ਜਿੱਥੇ ਫਾਇਦੇ ਮਿਲਦੇ ਪਏ ਹਨ ਉਥੇ ਹੀ ਇਸ ਦੇ ਕਾਫੀ ਨੁਕਸਾਨ ਵੀ ਹੁੰਦੇ ਪਏ ਹਨ ਜਿਸ ਵਿੱਚੋਂ ਇੱਕ ਹੈ ਆਰਟੀਫਿਸ਼ਅਲ ਇੰਟੈਲੀਜੈਂਸ, ਇਸ ਦਾ ਅਸਰ ਲੋਕਾਂ ਦੀ ਜ਼ਿੰਦਗੀ ਵਿੱਚ ਕੁਝ ਇਸ ਕਦਰ ਦਿਖਣਾ ਸ਼ੁਰੂ ਹੋ ਚੁੱਕਿਆ ਹੈ ਕਿ ਲੋਕ ਇਸ ਨਾਲ ਵਿਆਹ ਤੱਕ ਕਰਵਾਉਣਾ ਸ਼ੁਰੂ ਹੋ ਚੁੱਕੇ ਹਨ l ਸੁਣ ਕੇ ਹੈਰਾਨਗੀ ਹੋ ਰਹੀ ਹੈ ਨਾ, ਪਰ ਇਹੀ ਸੱਚ ਹੈ। ਦਰਅਸਲ ਇੱਕ ਸਪੈਨਿਸ਼ ਕਲਾਕਾਰ ਆਪਣੇ AI ਹੋਲੋਗ੍ਰਾਮ ਨਾਲ ਵਿਆਹ ਕਰਨ ਜਾ ਰਹੀ ਹੈ।
ਜਿਸ ਬਾਰੇ ਸੁਣਨ ਤੋਂ ਬਾਅਦ ਸਾਰੇ ਹੀ ਹੈਰਾਨ ਹਨ l ਦੱਸਦਿਆ ਕਿ ਇਹ ਦੁਨੀਆ ਦਾ ਪਹਿਲਾ ਮਾਮਲਾ ਹੈ ਜਦੋਂ ਕੋਈ AI ਹੋਲੋਗ੍ਰਾਮ ਨਾਲ ਵਿਆਹ ਕਰਨ ਜਾ ਰਿਹਾ ਹੈ। ਕਲਾਕਾਰ ਦਾ ਨਾਂ ਐਲਿਸੀਆ ਫ੍ਰੇਮਿਸ ਹੈ ਜੋ ਏਆਈ-ਜਨਰੇਟਿਡ ਹੋਲੋਗ੍ਰਾਮ ਨਾਲ ਵਿਆਹ ਕਰਨ ਵਾਲੀ ਪਹਿਲੀ ਔਰਤ ਬਣਨ ਜਾ ਰਹੀ ਹੈ। ਇਸ ਔਰਤ ਵੱਲੋਂ ਆਪਣੇ ਵਿਆਹ ਨੂੰ ਲੈ ਕੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਉਸ ਨੇ ਆਪਣੇ ਵਿਆਹ ਲਈ ਜਗ੍ਹਾ ਪਹਿਲਾਂ ਹੀ ਬੁੱਕ ਕਰ ਲਈ ਹੈ। ਵਿਆਹ ਦੀ ਰਸਮ ਇੱਕ ਮਿਊਜ਼ੀਅਮ ਵਿੱਚ ਹੋਣ ਜਾ ਰਹੀ ਹੈ। ਉਸ ਦੇ ਹੋਣ ਵਾਲੇ ਪਤੀ ਦਾ ਨਾਮ ਏਆਈਐਲਐਕਸ ਹੋਵੇਗਾ, ਜੋ ਉਸ ਦਾ ਆਪਣਾ ਏਆਈ ਹੋਲੋਗ੍ਰਾਮ ਹੈ।
ਔਰਤ ਆਪਣੇ ਵਰਚੁਅਲ ਸਾਥੀ ਦੀ ਤਾਰੀਫ “ਥੋੜ੍ਹੇ ਜਿਹੇ ਗੁੰਝਲਦਾਰ ਲੌਜਿਸਟਿਕਸ ਦੇ ਨਾਲ ਇੱਕ ਮੱਧ-ਉਮਰ ਦੇ ਪੁਰਸ਼ ਹੋਲੋਗ੍ਰਾਮ” ਵਜੋੰ ਕਰਦੀ ਹੈ। ਉਥੇ ਹੀ ਇੱਕ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਕੋਈ ਰੋਮਾਂਟਿਕ ਨਹੀਂ ਹੈ, ਸਗੋਂ ਉਸ ਦੇ ਨਵੇਂ ਪ੍ਰਾਜੈਕਟ ‘ਹਾਈਬ੍ਰਿਡ ਕਪਲ’ ਦਾ ਹਿੱਸਾ ਹੈ, ਜਿਸ ‘ਚ ਉਹ ਏ.ਆਈ. ਦੀ ਉਮਰ ‘ਚ ਪਿਆਰ, ਨੇੜਤਾ ਅਤੇ ਪਛਾਣ ਦੀਆਂ ਸੀਮਾਵਾਂ ਨਾਲ ਐਕਸਪੈਰੀਮੈਂਟ ਕਰਨਾ ਚਾਹੁੰਦੀ ਹੈ।
ਫ੍ਰੇਮਿਸ ਇਸ ਸਮੇਂ ਆਪਣੇ ਵਿਆਹ ਦੇ ਪਹਿਰਾਵੇ ਨੂੰ ਡਿਜ਼ਾਈਨ ਕਰ ਰਹੀ ਹੈ ਅਤੇ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਡਰੈੱਸ ਕੋਡ ਨੂੰ ਵੀ ਅੰਤਿਮ ਰੂਪ ਦੇ ਰਹੀ ਹੈ । ਸੋ ਇਸ ਵਿਆਹ ਨੂੰ ਲੈ ਕੇ ਪੂਰੀ ਦੁਨੀਆਂ ਭਰ ਦੇ ਲੋਕ ਕਾਫੀ ਉਤਸਾਹਿਤ ਹਨ, ਪਰ ਇਸ ਵਿਆਹ ਦੌਰਾਨ ਕੀ ਕੁਝ ਨਵਾਂ ਵੇਖਣ ਨੂੰ ਮਿਲਦਾ ਹੈ, ਉਸ ਬਾਬਤ ਜਿਹੜੀ ਵੀ ਅਪਡੇਟ ਮਿਲੇਗੀ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਵੇਗੀ।
Previous Postਕੈਨੇਡਾ ਚ ਸ਼ਖਸ਼ ਨੇ ਕੀਤਾ ਦਿਲ ਦਹਿਲਾ ਦੇਣ ਵਾਲਾ ਕਾਰਾ , 3 ਬੱਚਿਆਂ ਅਤੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
Next Post70 ਸਾਲਾਂ ਦੇ ਪਿਆਰ ਦਾ ਅੰਤ ਆਣ ਮੁਕਿਆ ਇੱਛਾ ਮੌਤ ਤੇ , ਇਕੱਠਿਆਂ ਹੱਥਾਂ ਚ ਹੱਥ ਫੜ੍ਹ ਤੋੜਿਆ ਦਮ