ਦੁਨੀਆਂ ਭਰ ਚ ਪ੍ਰਸਿੱਧ ਪਾਕਿਸਤਾਨੀ ਸਮਾਜ ਸੇਵਿਕਾ ਮਲਾਲਾ ਯੂਸਫਜ਼ਈ ਨੇ ਕਰਾਇਆ ਇਸ ਸ਼ਖਸ਼ੀਅਤ ਨਾਲ ਵਿਆਹ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਅਜਿਹੀਆਂ ਬੁਲੰਦੀਆਂ ਨੂੰ ਛੂਹ ਲਿਆ ਹੈ ਜਿਸ ਕਾਰਨ ਉਨ੍ਹਾਂ ਦੀ ਪਹਿਚਾਣ ਦੁਨੀਆਂ ਦੇ ਕੋਨੇ ਕੋਨੇ ਵਿੱਚ ਹੋ ਗਈ ਹੈ। ਬਹੁਤ ਸਾਰੀਆਂ ਦਲੇਰ ਕੁੜੀਆਂ ਵੱਲੋਂ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਜੋ ਮੁਸਲਿਮ ਦੇਸ਼ਾਂ ਵਿਚ ਅੱਤਿਆਚਾਰ ਸਹਿਣ ਵਾਲੀਆਂ ਲੜਕੀਆਂ ਲਈ ਇਕ ਮਿਸਾਲ ਪੈਦਾ ਕਰ ਰਹੀਆਂ ਹਨ। ਉੱਥੇ ਹੀ ਬਹੁਤ ਸਾਰੀਆਂ ਲੜਕੀਆਂ ਦੀਆਂ ਰਹਿਨੁਮਾ ਬਣ ਕੇ ਉਨ੍ਹਾਂ ਦੀ ਅਗਵਾਈ ਵੀ ਕਰਦੀਆਂ ਹਨ। ਅਜਿਹੀਆਂ ਲੜਕੀਆਂ ਨੂੰ ਦੇਖ ਕੇ ਹੋਰ ਕੁੜੀਆਂ ਵਿੱਚ ਵੀ ਕੁਝ ਨਾ ਕੁਝ ਕਰਨ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ।

ਦੁਨੀਆਂ ਭਰ ਵਿਚ ਪ੍ਰਸਿਧ ਪਾਕਿਸਤਾਨੀ ਸਮਾਜ ਸੇਵਿਕਾ ਮਲਾਲਾ ਯੂਸਫ਼ਜ਼ਈ ਵਲੋ ਇਸ ਸਖਸ਼ੀਅਤ ਨਾਲ ਵਿਆਹ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਨੌਜਵਾਨ ਲੜਕੀ ਸਮਾਜ ਸੇਵਿਕਾ ਮਲਾਲਾ ਯੂਸਫ਼ਜ਼ਈ ਵਲੋ ਜਿੱਥੇ ਕੁੜੀਆਂ ਦੀ ਸਿੱਖਿਆ ਲਈ ਆਵਾਜ਼ ਬੁਲੰਦ ਕੀਤੀ ਗਈ ਉਥੇ ਹੀ ਨੋਬਲ ਪੁਰਸਕਾਰ ਵੀ ਜਿੱਤਿਆ ਗਿਆ ਹੈ। ਜੋ ਕਿ ਇਸ ਸਮੇਂ ਬ੍ਰਿਟੇਨ ਦੇ ਵਿੱਚ ਰਹਿ ਰਹੀ ਹੈ। ਉੱਥੇ ਹੀ ਉਸ ਵੱਲੋਂ ਸੋਸ਼ਲ ਮੀਡੀਆ ਤੇ ਆਪਣੇ ਵਿਆਹ ਦੀ ਜਾਣਕਾਰੀ ਮੰਗਲਵਾਰ ਨੂੰ ਸਾਂਝੀ ਕੀਤੀ ਗਈ ਹੈ।

ਉਸ ਨੇ ਟਵਿੱਟਰ ਉਪਰ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਹੈ ਕਿ ਉਸ ਵੱਲੋਂ ਅਸਰ ਮਲਿਕ ਨਾਲ ਨਿਕਾਹ ਕਰਵਾਇਆ ਗਿਆ ਹੈ। ਉਸ ਦੇ ਪਤੀ ਖੇਡ ਜਗਤ ਨਾਲ ਜੁੜੇ ਹੋਏ ਹਨ ਅਤੇ ਵੱਡੇ ਅਹੁਦੇ ਤੇ ਤਾਇਨਾਤ ਹਨ। ਉਸਦੇ ਪਤੀ ਪਾਕਿਸਤਾਨ ਦੇ ਕ੍ਰਿਕਟ ਬੋਰਡ ਨਾਲ ਜੁੜਨ ਤੋਂ ਪਹਿਲਾਂ ਜਿੱਥੇ ਅਸਰ ਪਲੇਅਰ ਮੈਨੇਜਮੈਂਟ ਏਜੰਸੀ ਵਿੱਚ ਪ੍ਰਬੰਧ ਨਿਰਦੇਸ਼ਕ ਦੇ ਤੌਰ ਤੇ ਕੰਮ ਕਰ ਰਹੇ ਸਨ। ਉੱਥੇ ਕਿ ਉਨ੍ਹਾਂ ਵੱਲੋਂ ਇਕ ਖਿਡਾਰੀ ਪ੍ਰਬੰਧਕ ਏਜੰਸੀ ਵੀ ਚਲਾਈ ਗਈ ਹੈ।

ਉਹਨਾਂ ਵੱਲੋਂ ਵੀ ਆਪਣੇ ਇੰਸਟਾਗ੍ਰਾਮ ਉਪਰ ਆਪਣੀਆਂ ਕ੍ਰਿਕਟ ਨਾਲ ਜੁੜੀਆਂ ਹੋਈਆਂ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਗਿਆ ਹੈ। ਉਹਨਾਂ ਵੱਲੋਂ ਜਿੱਥੇ ਆਪਣੀ ਸਕੂਲੀ ਅਤੇ ਉੱਚ ਸਿੱਖਿਆ ਪਾਕਿਸਤਾਨ ਵਿੱਚ ਰਹਿ ਕੇ ਪੂਰੀ ਕੀਤੀ ਹੈ ਉਥੇ ਹੀ ਲਾਹੌਰ ਯੂਨੀਵਰਸਿਟੀ ਤੋਂ ਵੀ ਉਚ ਸਿੱਖਿਆ ਹਾਸਲ ਕੀਤੀ ਹੈ। ਮਲਾਲਾ ਵੱਲੋਂ ਮੰਗਲਵਾਰ ਨੂੰ ਬ੍ਰਿਟੇਨ ਵਿਚ ਰਹਿੰਦੇ ਹੋਏ ਟਵੀਟ ਕੀਤਾ ਗਿਆ ਹੈ। ਕੀ ਉਨ੍ਹਾਂ ਲਈ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਬਹੁਤ ਹੀ ਖਾਸ ਦਿਨ ਹੈ। ਜਿੱਥੇ ਉਹ ਅਤੇ ਅਸਲ ਜਿੰਦਗੀ ਭਰ ਲਈ ਇਕ ਦੂਜੇ ਦੇ ਸਾਥੀ ਬਣ ਗਏ ਹਨ।