ਏਨੇ ਕਰੋੜ ਹੈ ਕੀਮਤ
ਇਸ ਦੁਨੀਆਂ ਦੇ ਵਿੱਚ ਬੇਸ਼ਕੀਮਤੀ ਚੀਜ਼ਾਂ ਮੌਜੂਦ ਹਨ ਜਿਨ੍ਹਾਂ ਦੇ ਖਰੀਦ ਮੁੱਲ ਇੱਕ ਆਮ ਇਨਸਾਨ ਦੀ ਪਹੁੰਚ ਤੋਂ ਬਾਹਰ ਹੋ ਸਕਦੇ ਹਨ ਪਰ ਕਿਸੇ ਅਮੀਰਜ਼ਾਦੇ ਦੇ ਲਈ ਇਹ ਰਕਮ ਕੁਝ ਵੀ ਨਹੀਂ ਹੁੰਦੀ। ਦੁਨੀਆਂ ਦੇ ਵਿੱਚ ਬਹੁਤ ਸਾਰੇ ਅਜਿਹੇ ਅਮੀਰ ਲੋਕ ਹਨ ਜੋ ਮਹਿੰਗੀਆਂ ਚੀਜ਼ਾਂ ਰੱਖਣ ਦੇ ਸ਼ੌਕੀਨ ਹੁੰਦੇ ਹਨ। ਜਦ ਕੇ ਅਜਿਹੀਆਂ ਬਹੁਤ ਸਾਰੀਆਂ ਕੰਪਨੀਆਂ ਵੀ ਹਨ ਜੋ ਇਨ੍ਹਾਂ ਮਹਿੰਗੀਆਂ ਚੀਜ਼ਾਂ ਨੂੰ ਬਣਾਉਂਦੀਆਂ ਹਨ। ਇੱਕ ਅਜਿਹੇ ਹੀ ਬ੍ਰਾਂਡ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਬੈਗ ਤਿਆਰ ਕੀਤਾ ਹੈ।
ਇਸ ਬੈਗ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇੱਕ ਕੰਪਨੀ ਵੱਲੋਂ ਬਣਾਏ ਗਏ ਇਸ ਬ੍ਰਾਂਡ ਬੈਗ ਦੀ ਕੀਮਤ 53 ਕਰੋੜ ਰੁਪਏ ਦੱਸੀ ਜਾ ਰਹੀ ਹੈ ਅਤੇ ਇਸ ਨੂੰ ਬਣਾਉਣ ਦਾ ਉਦੇਸ਼ ਸਮੁੰਦਰ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਟਲੀ ਦੇ ਮਸ਼ਹੂਰ ਅਤੇ ਲਗਜ਼ਰੀ ਬ੍ਰਾਂਡ ਬੋਰਿਨੀ ਮਿਲਨੇਸੀ ਨੇ ਤਕਰੀਬਨ 6 ਮਿਲੀਅਨ ਯੂਰੋ ਦੀ ਲਾਗਤ ਦੇ ਨਾਲ ਇਸ ਬੈਗ ਦਾ ਨਿਰਮਾਣ ਕੀਤਾ ਹੈ। ਭਾਰਤੀ ਰਾਸ਼ੀ ਵਿੱਚ ਇਸ ਬੈਂਕ ਦੀ ਕੀਮਤ 53 ਕਰੋੜ ਰੁਪਏ ਹੈ।
ਇਸ ਦੀ ਦਿੱਖ ਨੂੰ ਆਕਰਸ਼ਕ ਬਣਾਉਣ ਦੇ ਲਈ ਕੰਪਨੀ ਵੱਲੋਂ ਇਸ ਵਿੱਚ 130 ਕੈਰੇਟ ਦੇ ਹੀਰੇ ਅਤੇ 10 ਸਫੇਦ ਸੋਨੇ ਦੀਆਂ ਤਿਤਲੀਆਂ ਬਣਾ ਕੇ ਇਸਦੀ ਖੂਬਸੂਰਤੀ ਵਿੱਚ ਚਾਰ ਚੰਨ ਲਗਾ ਦਿੱਤੇ ਹਨ। ਵਧਦੇ ਹੋਏ ਸਮੁੰਦਰੀ ਪ੍ਰਦੂਸ਼ਣ ਨੂੰ ਰੋਕਣ ਲਈ ਕੰਪਨੀ ਵੱਲੋਂ ਇਹ ਨਿਵੇਕਲੀ ਪਹਿਲ ਕੀਤੀ ਗਈ ਹੈ। ਬ੍ਰਾਂਡ ਕੰਪਨੀ ਬੋਰਿਨੀ ਮਿਲਨੇਸੀ ਵਲੋਂ ਇਸ ਬੈਗ ਬਾਰੇ ਇੰਸਟਾਗ੍ਰਾਮ ਉਪਰ ਜਾਣਕਾਰੀ ਸਾਂਝੀ ਕੀਤੀ ਅਤੇ ਇੱਕ ਬਿਆਨ ਦੇ ਮਾਧਿਅਮ ਰਾਹੀਂ ਲਿਖਿਆ ਕਿ ਸਮੁੰਦਰ ਦੀ ਰੱਖਿਆ ਅਤੇ ਜਾਗਰੂਕਤਾ ਵਧਾਉਣ ਦੇ ਲਈ ਇਸ ਬੈਗ ਦੇ ਰਿਲੀਜ਼ ਕੀਤੇ ਜਾਣ ‘ਤੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ।
ਤਕਰੀਬਨ 6 ਮਿਲੀਅਨ ਯੂਰੋ ਦੀ ਕਮਾਈ ਵਾਲੇ ਇਸ ਬੈਗ ਵਿੱਚੋਂ ਕੰਪਨੀ 800 ਹਜ਼ਾਰ ਯੂਰੋ ਸਮੁੰਦਰ ਦੀ ਸਫਾਈ ਲਈ ਦਾਨ ਕਰੇਗੀ। ਇੰਸਟਾਗ੍ਰਾਮ ਪੋਸਟ ਵਿੱਚ ਇਸ ਬੈਗ ਦੀਆਂ ਤਸਵੀਰਾਂ ਨੂੰ ਦੇਖ ਕੇ ਪਤਾ ਲੱਗਾ ਕਿ ਇਹ ਬੈਗ ਬਹੁਤ ਹੀ ਖ਼ੂਬਸੂਰਤੀ ਨਾਲ ਭਰਪੂਰ ਹੈ ਜਿਸ ਦੇ ਹਲਕੇ ਨੀਲੇ ਰੰਗ ਉੱਪਰ ਲਗਾਈਆਂ ਹੋਈਆਂ ਸਫ਼ੇਦ ਸੋਨੇ ਦੀਆਂ ਤਿਤਲੀਆਂ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੀਆਂ ਹਨ। ਜਿਸ ਕਾਰਨ ਇਹ ਬੈਗ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Home ਤਾਜਾ ਖ਼ਬਰਾਂ ਦੁਨੀਆਂ ਦੇ ਇਸ ਸਭ ਤੋਂ ਮਹਿੰਗੇ ਬੈਗ ਦੀ ਕੀਮਤ ਦੇਖ ਕੇ ਵੱਡਿਆਂ ਵੱਡਿਆਂ ਦੇ ਉਡ ਜਾਂਦੇ ਹੋਸ਼ , ਏਨੇ ਕਰੋੜ ਹੈ ਕੀਮਤ
ਤਾਜਾ ਖ਼ਬਰਾਂ
ਦੁਨੀਆਂ ਦੇ ਇਸ ਸਭ ਤੋਂ ਮਹਿੰਗੇ ਬੈਗ ਦੀ ਕੀਮਤ ਦੇਖ ਕੇ ਵੱਡਿਆਂ ਵੱਡਿਆਂ ਦੇ ਉਡ ਜਾਂਦੇ ਹੋਸ਼ , ਏਨੇ ਕਰੋੜ ਹੈ ਕੀਮਤ
Previous Postਫਾਈਜ਼ਰ ਵੈਕਸੀਨ ਬਣਾਉਣ ਵਾਲੀ ਅਮਰੀਕੀ ਕੰਪਨੀ ਅਚਾਨਕ ਕਰਨ ਲੱਗੀ ਇਹ ਕੰਮ, ਦੁਨੀਆਂ ਤੇ ਖੁਸ਼ੀ ਦੀ ਲਹਿਰ
Next Postਖਿੱਚੋ ਤਿਆਰੀ ਇੰਡੀਆ ਵਾਲਿਓ 1 ਦਸੰਬਰ ਤੋਂ ਦੇਖੋ ਕੀ ਕੀ ਤਬਦੀਲੀਆਂ ਹੋਣ ਲੱਗੀਆਂ