ਕਹਿੰਦੇ ਹਨ ਜ਼ਿੰਦਗੀ ਲੰਬੀ ਨਹੀਂ, ਸਗੋਂ ਖੂਬਸੂਰਤ ਹੋਣੀ ਚਾਹੀਦੀ ਹੈ। ਇਹ ਜ਼ਿੰਦਗੀ ਉਦੋਂ ਹੀ ਖੂਬਸੂਰਤ ਹੋ ਸਕਦੀ ਹੈ, ਜਦੋਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਆਰਾਮ ਹਾਸਲ ਕਰਨ l ਪਰ ਅੱਜ ਦਾ ਮਨੁੱਖ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਦੁਖੀ ਹੈ,ਜਿਸ ਕਾਰਨ ਉਸ ਦੀ ਉਮਰ ਵੀ ਲਗਾਤਾਰ ਘੱਟ ਰਹੀ ਹੈ l ਪਰ ਅੱਜ ਤੁਹਾਨੂੰ ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਬਾਰੇ ਦੱਸਾਂਗੇ, ਜਿਨਾਂ ਵੱਲੋਂ ਹੁਣ ਆਪਣਾ ਹਾਲ ਹੀ ਵਿੱਚ ਜਨਮ ਦਿਨ ਮਨਾਇਆ ਗਿਆ ਹੈ। ਇਸ ਬਜ਼ੁਰਗ ਔਰਤ ਨੇ ਹਾਲ ਹੀ ਵਿੱਚ ਆਪਣਾ 117ਵਾਂ ਜਨਮਦਿਨ ਮਨਾਇਆ। ਤੁਸੀਂ ਉਸ ਦੀ ਲੰਬੀ ਉਮਰ ਦਾ ਰਾਜ ਸੁਣ ਕੇ ਹੈਰਾਨ ਹੋ ਜਾਵੋਗੇ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਔਰਤ ਦਾ ਨਾਮ ਮਾਰੀਆ ਬ੍ਰੈਨਿਆਸ ਮੋਰੇਰਾ ਹੈ ਤੇ ਵੇਰੋਨਾ ਸਪੇਨ ਵਿੱਚ ਰਹਿੰਦੀ ਹੈ।
ਮਾਰੀਆ ਮੋਰੇਰਾ ਨੇ ਦੋ ਵਿਸ਼ਵ ਯੁੱਧਾਂ, ਬਹੁਤ ਸਾਰੇ ਤਾਨਾਸ਼ਾਹਾਂ ਅਤੇ ਇੱਥੋਂ ਤੱਕ ਕਿ ਕੋਰੋਨਵਾਇਰਸ ਦਾ ਯੁੱਗ ਵੀ ਦੇਖਿਆ, ਹੁਣ ਉਸ ਦੇ ਆਪਣੇ 11 ਪੋਤੇ-ਪੋਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਦੁਨੀਆਂ ਦੇ ਵਿੱਚ ਕਰੋਨਾ ਮਹਾਮਾਰੀ ਫੈਲੀ ਤਾਂ ਉਸ ਵੇਲੇ ਇਹ ਔਰਤ ਕਰੋਨਾ ਦੀ ਲਪੇਟ ਵਿੱਚ ਵੀ ਆਈ ਸੀ ਪਰ ਇਸ ਔਰਤ ਨੇ ਕਰੋਨਾ ਵਿਰੋਧ ਜੰਗ ਲੜੀ ਤੇ ਆਖਿਰਕਾਰ ਉਹ ਜਿੱਤ ਗਈ l ਉਥੇ ਹੀ ਹੁਣ ਮਾਰੀਆ ਨੇ ਆਪਣਾ 117ਵਾਂ ਜਨਮ ਦਿਨ ਮਨਾਇਆ। ਮਾਰੀਆ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਮੌਤ ਸਾਹਮਣੇ ਹੁੰਦੀ ਹੈ ਤਾਂ ਜ਼ਿੰਦਗੀ ਦੀ ਅਹਿਮੀਅਤ ਜ਼ਿਆਦਾ ਸਮਝ ਆਉਂਦੀ ।
ਉਸ ਦੀ ਕਹਾਣੀ ਇਸ ਤੱਥ ਦੇ ਮੱਦੇਨਜ਼ਰ ਵਿਲੱਖਣ ਜਾਪਦੀ ਕਿ ਉਹ ਉਸੇ ਸੰਸਾਰ ਦਾ ਹਿੱਸਾ ਹੈ ਜਿੱਥੇ ਮਨੁੱਖਾਂ ਦੀ ਔਸਤ ਉਮਰ 72.27 ਸਾਲ ਹੈ। ਹਾਲਾਂਕਿ ਹਰ ਲੰਘਦੇ ਦਿਨ ਦੇ ਨਾਲ ਲੋਕਾਂ ਦੀ ਜ਼ਿੰਦਗੀ ਲੰਬੀ ਹੁੰਦੀ ਜਾ ਰਹੀ । ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ 2050 ਤੱਕ ਮਨੁੱਖਾਂ ਦੀ ਔਸਤ ਉਮਰ 77 ਸਾਲ ਤੱਕ ਵਧ ਸਕਦੀ l ਦੂਜੇ ਪਾਸੇ ਇਸ ਔਰਤ ਵੱਲੋਂ ਦੱਸਿਆ ਗਿਆ ਕਿ ਉਸ ਦੀ ਲੰਬੀ ਉਮਰ ਦਾ ਰਾਜ਼ ਹੈ ਉਸ ਮੁਤਾਬਕ ਵਿਵਸਥਾ, ਸ਼ਾਂਤੀ, ਪਰਿਵਾਰ ਅਤੇ ਦੋਸਤਾਂ ਨਾਲ ਚੰਗੇ ਸਬੰਧ, ਕੁਦਰਤ ਲਈ ਪਿਆਰ, ਭਾਵਨਾਤਮਕ ਸਥਿਰਤਾ, ਕੋਈ ਚਿੰਤਾ, ਕੋਈ ਪਛਤਾਵਾ, ਬਹੁਤ ਜ਼ਿਆਦਾ ਸਕਾਰਾਤਮਕਤਾ ਅਤੇ ਜ਼ਹਿਰੀਲੇ ਲੋਕਾਂ ਤੋਂ ਦੂਰ ਰਹਿਣਾ, ਇਹ ਉਸਦੀ ਇੰਨੇ ਸਾਲਾਂ ਦੇ ਜੀਵਨ ਦੇ ਰਾਜ਼ ਹਨ।