ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸੋਨਾ ਚਾਂਦੀ ਹੋਇਆ ਏਨਾ ਸਸਤਾ, ਰੇਟਾਂ ਚ ਆਈ ਗਿਰਾਵਟ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਚਲੇ ਗਏ ਉਥੇ ਹੀ ਕਈ ਲੋਕਾਂ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ। ਇਸ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮਹਿੰਗਾਈ ਦੇ ਦੌਰ ਵਿਚ ਇਸ ਮੁਸੀਬਤ ਤੋਂ ਉਭਰਨ ਵਾਸਤੇ ਲੋਕਾਂ ਵੱਲੋਂ ਜਿਥੇ ਮੁੜ ਕੋਸ਼ਿਸ਼ਾਂ ਕੀਤੀਆਂ ਗਈਆਂ। ਉਥੇ ਹੀ ਪੈਣ ਵਾਲੀ ਮਹਿੰਗਾਈ ਦੀ ਮਾਰ ਨਾਲ ਵੀ ਲੋਕਾਂ ਨੂੰ ਜੂਝਣਾ ਪੈ ਰਿਹਾ ਹੈ। ਇਨ੍ਹੀਂ ਦਿਨੀਂ ਤਿਉਹਾਰਾਂ ਦੇ ਸੀਜ਼ਨ ਵਿੱਚ ਜਿੱਥੇ ਲੋਕਾਂ ਦੀ ਜੇਬ ਖਰਚ ਦੇ ਉਪਰ ਗਹਿਰਾ ਅਸਰ ਪੈ ਰਿਹਾ ਹੈ।

ਉੱਥੇ ਹੀ ਸਰਕਾਰ ਵੱਲੋਂ ਵੀ ਕਈ ਤਰ੍ਹਾਂ ਦੀਆਂ ਵੱਡੀਆਂ ਰਾਹਤਾ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਜਿਸ ਸਦਕਾ ਉਨ੍ਹਾਂ ਨੂੰ ਰੋਜ਼ਮਰਾ ਜੀਵਨ ਉਪਰ ਕੁਝ ਰਾਹਤ ਮਿਲ ਸਕੇ। ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਵਿੱਚ ਜਿੱਥੇ ਲੋਕਾਂ ਨੂੰ ਇਸ ਸਮੇਂ ਕਈ ਚੀਜਾਂ ਦੀ ਖਰੀਦੋ ਫਰੋਖਤ ਕਰਨੀ ਪੈ ਰਹੀ ਹੈ। ਉੱਥੇ ਹੀ ਉਨ੍ਹਾਂ ਚੀਜਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਕਾਰਣ ਲੋਕਾਂ ਨੂੰ ਵਧੇਰੇ ਕੀਮਤ ਅਦਾ ਕਰਨੀ ਪੈ ਰਹੀ ਹੈ। ਹੁਣ ਦੀਵਾਲੀ ਤੇ ਤਿਉਹਾਰਾਂ ਤੋਂ ਪਹਿਲਾਂ ਸੋਨਾ ਚਾਂਦੀ ਇੰਨਾ ਸਸਤਾ ਹੋ ਗਿਆ ਹੈ ਜਿੱਥੇ ਰੇਟਾਂ ਵਿਚ ਗਿਰਾਵਟ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਤਿਉਹਾਰਾਂ ਦੇ ਮੌਕੇ ਤੇ ਹੁਣ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕੌਮਾਂਤਰੀ ਬਾਜ਼ਾਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਹੀ ਸ਼ਰਾਫਾ ਬਜਾਰ ਵਿੱਚ ਅੱਜ ਕੀਮਤਾਂ ਵਿਚ ਆਈ ਗਿਰਾਵਟ ਦੇ ਚਲਦਿਆਂ ਹੋਇਆਂ ਜਿਥੇ ਬਹੁਤ ਸਾਰੇ ਗਾਹਕਾਂ ਨੂੰ ਭਾਰੀ ਫਾਇਦਾ ਹੋਇਆ ਹੈ। ਦੱਸ ਦਈਏ ਕਿ ਅੱਜ ਸੋਨੇ ਦੀ ਹਾਜ਼ਰੀ ਕੀਮਤ 0.35 ਫੀਸਦੀ ਤੋਂ ਡਿੱਗ ਕੇ ਹੇਠਾਂ ਆ ਗਈ ਹੈ ਜਦ ਕਿ ਅੱਜ 1,689.01 ਡਾਲਰ ਪ੍ਰਤੀ ਔਂਸ ਦਰਜ ਕੀਤੀ ਗਈ ਹੈ। ਅੱਜ ਇੱਥੇ ਡਾਲਰ ਦੀ ਚੜ੍ਹਤ ਦਾ ਅਸਰ ਵੀ ਗਲੋਬਲ ਸਰਾਫਾ ਬਾਜ਼ਾਰ ਵਿਚ ਦੇਖਿਆ ਜਾ ਰਿਹਾ ਹੈ ਉਥੇ ਹੀ ਗਿਰਾਵਟ ਸੋਨੇ ਚਾਂਦੀ ਵਿਚ ਦਰਜ ਕੀਤੀ ਗਈ ਹੈ।

24 ਕੈਰੇਟ ਸ਼ੁੱਧਤਾ ਵਾਲਾ ਸੋਨਾ ਅੱਜ ਬਾਜ਼ਾਰ ਵਿਚ 570 ਰੁਪਏ 1.10 ਫੀਸਦੀ ਹੇਠਾਂ ਡਿੱਗ ਕੇ ਇਸ ਦੀ ਕੀਮਤ ਅੱਜ 51,390 ਦਰਜ ਕੀਤੀ ਗਈ ਹੈ ਜੋ ਕਿ ਪ੍ਰਤੀ 10 ਗ੍ਰਾਮ ਹੈ। ਇਸ ਤਰ੍ਹਾਂ ਦੀ ਚਾਂਦੀ ਦੀ ਕੀਮਤ ਵਿਚ ਵੀ 2.5 ਫੀਸਦੀ ਗਿਰਾਵਟ ਆਈ ਹੈ ਜਿੱਥੇ 59,307 ਪ੍ਰਤੀ ਕਿਲੋ ਗ੍ਰਾਮ ਚਾਂਦੀ ਦੀ ਕੀਮਤ ਦਰਜ ਕੀਤੀ ਗਈ ਹੈ।