ਆਈ ਤਾਜਾ ਵੱਡੀ ਖਬਰ
ਇਸ ਬਦਲਦੇ ਹੋਏ ਮੌਸਮ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਮੌਸਮ ਵਿੱਚ ਇਹ ਬਦਲਾਅ ਬੀਜੀ ਗਈ ਫਸਲ ਅਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਵਾਸਤੇ ਲਾਹੇਵੰਦ ਹੁੰਦਾ ਹੈ ਉਥੇ ਦੂਜੇ ਪਾਸੇ ਇਸ ਮੌਸਮ ਦੇ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਇਸ ਮੌਸਮ ਦੇ ਵਿੱਚ ਇਕ ਤੇ ਠੰਢ ਵਿਚ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਹੈ ਜਿਸ ਨੂੰ ਸਹਿਣ ਨਾ ਕਰਦੇ ਹੋਏ ਲੋਕ ਰੱਬ ਨੂੰ ਪਿਆਰੇ ਹੋ ਜਾਂਦੇ ਹਨ ਅਤੇ ਦੂਜੇ ਪਾਸੇ ਇਸ ਮੌਸਮ ਦੇ ਕਾਰਨ ਸੜਕ ਹਾਦਸਿਆਂ ਦੇ ਵਿਚ ਵੀ ਇਜ਼ਾਫਾ ਹੁੰਦਾ ਹੈ।
ਬੇਹੱਦ ਦੁਖਦਾਈ ਖਬਰ ਹੈ ਕਿ ਇੱਕ ਹੋਰ ਸੜਕ ਹਾਦਸਾ ਅੰਮ੍ਰਿਤਸਰ ਦੇ ਵਿੱਚ ਵਾਪਰਿਆ ਹੈ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਮਿਲ ਰਹੀ ਜਾਣਕਾਰੀ ਅਨੁਸਾਰ ਇਹ ਹਾਦਸਾ ਅਮ੍ਰਿਤਸਰ ਦੇ ਜੀ.ਟੀ. ਰੋਡ ਉਪਰ ਵਾਪਰਿਆ ਜਦੋਂ ਇੱਕ ਪਰਿਵਾਰ ਦੇ ਮੈਂਬਰ ਗੱਡੀ ਵਿਚ ਸਵਾਰ ਹੋ ਕੇ ਦਰਸ਼ਨਾਂ ਵਾਸਤੇ ਆਏ ਰਹੇ ਸਨ। ਇਸ ਘਟਨਾ ਦੇ ਸਬੰਧ ਵਿਚ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਪੁਲਸ ਵੱਲੋਂ ਇਸ ਘਟਨਾ ਉਪਰ ਚਾਨਣਾ ਪਾਉਂਦੇ ਹੋਏ ਦੱਸਿਆ ਗਿਆ ਕਿ
ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਪਰਿਵਾਰ ਮੱਥਾ ਟੇਕਣ ਦੇ ਲਈ ਗੱਡੀ ਵਿਚ ਸਵਾਰ ਹੋ ਕੇ ਜਾ ਰਿਹਾ ਸੀ। ਇਸ ਗੱਡੀ ਦੇ ਵਿੱਚ ਦਰਸ਼ਨ ਸਿੰਘ ਪੁੱਤਰ ਨਿਰੰਜਨ ਸਿੰਘ, ਉਸ ਦੀ ਪਤਨੀ ਧਰਵਿੰਦਰ ਕੌਰ, ਲੜਕਾ ਸਿਮਰਪ੍ਰੀਤ ਸਿੰਘ, ਲੜਕੀ ਸੁਖਪ੍ਰੀਤ ਕੌਰ ਅਤੇ ਸੁਖਪ੍ਰੀਤ ਕੌਰ ਦੀ ਸਹੇਲੀ ਸਾਨਾ ਸਵਾਰ ਸਨ ਜੋ ਕਿ ਨਿਊ ਬਿਸ਼ਨ ਨਗਰ ਪਟਿਆਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਸਾਰੇ ਲੋਕ ਪਟਿਆਲਾ ਤੋਂ ਸਵੇਰੇ 6 ਵਜੇ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨ-ਤ-ਮ-ਸ-ਤ-ਕ ਹੋਣ ਲਈ ਆ ਰਹੇ ਸਨ।
ਜਦੋਂ ਇਨ੍ਹਾਂ ਦੀ ਕਾਰ ਪਿੰਡ ਰਾਜਗੜ੍ਹ ਫਲਾਈਓਵਰ ਨੇੜੇ ਪੁੱਜੀ ਤਾਂ ਉਥੇ ਖੜੇ ਇਹ ਟਰੱਕ ਦੇ ਨਾਲ ਜਾ ਟ-ਕ-ਰਾ-ਈ। ਇਸ ਹਾਦਸੇ ਦਾ ਕਾਰਨ ਰਸਤੇ ਵਿੱਚ ਛਾਈ ਹੋਈ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ। ਇਸ ਦਰਦ ਨਾਕ ਹਾਦਸੇ ਦੇ ਵਿਚ ਕਾਰ ਸਵਾਰ ਇਕ ਔਰਤ ਦੀ ਮੌਤ ਹੋ ਗਈ ਜਦ ਕਿ 2 ਹੋਰ ਔਰਤਾਂ ਅਤੇ 4 ਵਿਅਕਤੀ ਇਸ ਹਾਦਸੇ ਦੇ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਵਾਸਤੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਵੱਲੋਂ ਟਰੱਕ ਚਾਲਕ ਸੁਖਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗੁਰਦਾਸਪੁਰ ਦੇ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Previous Postਹੁਣੇ ਹੁਣੇ ਦਿੱਲੀ ਤੋਂ ਆ ਗਈ ਵੱਡੀ ਖਬਰ: ਕਿਸਾਨਾਂ ਨੇ ਤੋੜੇ ਬੈਰੀਕੇਡ ਅਤੇ ਕਰਨ ਲਗੇ ਇਹ ਕੰਮ
Next Postਟਿਕਰੀ ਬਾਡਰ ਤੋਂ ਆਈ ਮਾੜੀ ਖਬਰ ਇਸ ਤਰਾਂ ਹੋਈ 3 ਕਿਸਾਨਾਂ ਦੀ ਮੌਤ, ਛਾਇਆ ਸੋਗ