ਤੋਬਾ ਤੋਬਾ ਮੇਰੇ ਦੇਸ਼ ਦਾ ਹਾਲ ਏਨਾ ਮਾੜਾ ਹੋ ਗਿਆ ਹੁਣ – ਇਸ ਕਾਰਨ ਢਾਈ ਮਹੀਨੇ ਬਾਅਦ ਹੋਇਆ ਲਾਸ਼ ਦਾ ਅੰਤਿਮ ਸੰਸਕਾਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਹੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ। ਜਿਸ ਨੂੰ ਦੇਖਦੇ ਹੋਏ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ। ਦੇਸ਼ ਵਿਚ ਜਿਥੇ ਬਹੁਤ ਸਾਰੇ ਲੋਕ ਕਰੋਨਾ ਦੀ ਭੇਂਟ ਚੜ੍ਹ ਚੁੱਕੇ ਹਨ। ਉਥੇ ਹੀ ਪਿਛਲੇ ਸਾਲ ਅਤੇ ਇਸ ਸਾਲ ਕੀਤੀ ਗਈ ਤਾਲਾਬੰਦੀ ਕਾਰਡ ਰੁਜਗਾਰ ਬੰਦ ਹੋਣ ਕਾਰਨ ਕਈ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ। ਅਜਿਹੇ ਗਰੀਬ ਵਰਗ ਅਤੇ ਮੱਧ ਵਰਗ ਦੇ ਲੋਕਾਂ ਵੱਲੋਂ ਆਰਥਿਕ ਮੁਸੀਬਤਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਪਰਿਵਾਰਾਂ ਨੂੰ ਘਰ ਦੀ ਰੋਜ਼ੀ-ਰੋਟੀ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਉੱਥੇ ਹੀ ਕਰੋਨਾ ਤੋਂ ਪੀੜਤ ਹੋਣ ਵਾਲੇ ਲੋਕਾਂ ਨੂੰ ਆਪਣਾ ਇਲਾਜ਼ ਕਰਵਾਉਣਾ ਬੜਾ ਮੁਸ਼ਕਿਲ ਹੋ ਰਿਹਾ ਹੈ। ਹੁਣ ਦੇਸ਼ ਅੰਦਰ ਇੰਨਾ ਮਾੜਾ ਹਾਲ ਹੋ ਗਿਆ ਹੈ ਕਿ ਢਾਈ ਮਹੀਨੇ ਬਾਅਦ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਹਾਪੁੜ ਤੋਂ ਸਾਹਮਣੇ ਆਈ ਹੈ। ਇਹ ਘਟਨਾ ਉਸ ਮਜਬੂਰ ਪਰਿਵਾਰ ਦੀ ਹੈ। ਜਿਸ ਪਰਿਵਾਰ ਦਾ ਨੌਜਵਾਨ ਪੁੱਤਰ ਕਰੋਨਾ ਦੀ ਚਪੇਟ ਵਿਚ ਆ ਗਿਆ। ਜਿਸ ਨੂੰ ਗੰਭੀਰ ਹਾਲਤ ਹੋਣ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਥੋਂ ਮੇਰਠ ਦੇ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ। ਜਿੱਥੇ ਉਸ ਨੌਜਵਾਨ ਦੀ ਮੌਤ ਹੋ ਗਈ। ਹਸਪਤਾਲ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਇਹ ਕਹਿੰਦੇ ਹੋਏ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਪਹਿਲਾਂ 15 ਹਜ਼ਾਰ ਰੁਪਏ ਅਦਾ ਕਰ ਦਿਓ।

ਪਰਵਾਰ ਕੋਰੋਨਾ ਕਾਰਨ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ ਜਿਸ ਵਾਸਤੇ ਰੁਪਏ ਦਾ ਇੰਤਜ਼ਾਮ ਕਰਨਾ ਬਹੁਤ ਮੁਸ਼ਕਿਲ ਸੀ। ਹਸਪਤਾਲ ਵੱਲੋਂ ਉਸ ਨੌਜਵਾਨ ਨਰੇਸ਼ ਦੀ ਲਾਸ਼ ਨੂੰ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ, ਜਿਥੇ ਉਸ ਨੂੰ ਢਾਈ ਮਹੀਨੇ ਤੱਕ ਰੱਖਿਆ ਗਿਆ। ਇਹ ਮਾਮਲਾ ਜਦੋਂ ਗਰਮਾ ਗਿਆ ਤਾਂ ਫੇਰ ਮੇਰਠ ਦੇ ਉਸ ਹਸਪਤਾਲ ਵੱਲੋਂ ਨਰੇਸ਼ ਦੇ ਮ੍ਰਿਤਕ ਸਰੀਰ ਨੂੰ ਹਾਪੁੜ ਦੇ ਇੱਕ ਹਸਪਤਾਲ ਵਿਚ ਭੇਜ ਦਿੱਤਾ ਗਿਆ। ਜਿੱਥੇ ਸਟਾਫ ਵੱਲੋਂ ਨਰੇਸ਼ ਦੇ ਪਰਿਵਾਰ ਦੀ ਮੌਜੂਦਗੀ ਵਿੱਚ ਉਸਦਾ ਅੰਤਿਮ ਸੰਸਕਾਰ ਤਿੰਨ ਦਿਨ ਬਾਅਦ ਕਰ ਦਿੱਤਾ ਗਿਆ।

ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਹਸਪਤਾਲ ਦੇ ਡਾਕਟਰਾਂ ਵੱਲੋਂ ਉਨ੍ਹਾਂ ਤੋਂ 15 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਪਰ ਉਹ ਇਸ ਨੂੰ ਦੇਣ ਵਿਚ ਅਸਮਰਥ ਹਨ। ਜਿਸ ਕਾਰਨ ਉਹ ਰੋਂਦੇ ਕੁਰਲਾਉਂਦੇ ਆਪਣੇ ਘਰ ਵਾਪਸ ਆ ਗਏ ਸਨ। ਹੁਣ ਢਾਈ ਮਹੀਨੇ ਬਾਅਦ ਉਨ੍ਹਾਂ ਦੇ ਪੁੱਤਰ ਦਾ ਸਸਕਾਰ ਕੀਤਾ ਗਿਆ ਹੈ।