ਤੁਸੀਂ ਵੀ ਹੋ ਜਾਵੋ ਸਾਵਧਾਨ – ਕਨੇਡਾ ਜਾਣ ਦੇ ਚੱਕਰ ਚ ਗਿਆ ਲੁੱਟਿਆ – ਪੁਲਸ ਨੇ ਕੀਤੀ ਇਹ ਕਾਰਵਾਈ

ਆਈ ਤਾਜਾ ਵੱਡੀ ਖਬਰ 

ਅੱਜ ਇੱਥੇ ਬੇਰੋਜ਼ਗਾਰੀ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਉਥੇ ਹੀ ਵਿਦੇਸ਼ ਜਾਣ ਲਈ ਲੋਕਾਂ ਵੱਲੋਂ ਕਾਨੂੰਨੀ ਅਤੇ ਗੈਰ ਕਾਨੂੰਨੀ ਰਸਤੇ ਵੀ ਅਖਤਿਆਰ ਕੀਤੇ ਜਾਂਦੇ ਹਨ। ਉੱਥੇ ਹੀ ਪੰਜਾਬ ਵਿੱਚ ਅੱਜ ਕੱਲ੍ਹ ਲੁੱਟ-ਖੋਹ ਚੋਰੀ ਠੱਗੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ਼ ਕੀਤਾ ਜਾ ਰਿਹਾ ਹੈ। ਜਿੱਥੇ ਲੋਕਾਂ ਵੱਲੋਂ ਘੱਟ ਸਮੇਂ ਵਿੱਚ ਜਲਦ ਅਮੀਰ ਹੋਣ ਦੇ ਚੱਕਰ ਵਿੱਚ ਕਈ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਦੇ ਬਹੁਤ ਸਾਰੇ ਲੋਕ ਸ਼ਿਕਾਰ ਹੋ ਜਾਂਦੇ ਹਨ। ਜਿੱਥੇ ਉਹਨਾਂ ਵੱਲੋਂ ਕੀਤੀ ਗਈ ਠੱਗੀ ਦਾ ਖਮਿਆਜ਼ਾ ਕਈ ਪਰਿਵਾਰਾਂ ਨੂੰ ਭੁਗਤਣਾ ਪੈ ਜਾਂਦਾ ਹੈ। ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਜਿੱਥੇ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਅਪਰਾਧੀਆਂ ਉਪਰ ਸ਼ਿਕੰਜਾ ਕੱਸਿਆ ਜਾਂਦਾ ਹੈ ਉੱਥੇ ਹੀ ਅਜਿਹੇ ਲੋਕਾਂ ਵੱਲੋਂ ਨਵੇਂ ਨਵੇਂ ਰਸਤੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਅਪਣਾਏ ਜਾਂਦੇ ਹਨ।

ਹੁਣ ਕੈਨੇਡਾ ਜਾਣ ਦੇ ਚੱਕਰ ਵਿੱਚ ਇੱਥੇ ਲੁੱਟੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਵੱਲੋਂ ਕੁਲਦੀਪ ਅਤੇ ਹੋਰ ਦੇ ਖਿਲਾਫ ਅਪਰਾਧਕ ਧਾਰਾਵਾਂ ਦੇ ਤਹਿਤ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿੱਥੇ ਸੋਨੀਪਤ ਦੀ ਰਹਿਣ ਵਾਲੀ ਔਰਤ ਅਤੇ ਉਸ ਦੇ ਹੋਰ ਸਾਥੀਆਂ ਨੂੰ ਕੈਨੇਡਾ ਭੇਜਣ ਦੇ ਨਾਂਅ ਉੱਤੇ ਇਨ੍ਹਾਂ ਵਿਅਕਤੀਆਂ ਵੱਲੋਂ 18.38 ਲੱਖ ਦੀ ਠੱਗੀ ਮਾਰੀ ਗਈ ਹੈ।

ਸ਼ਿਕਾਇਤ ਵਿੱਚ ਉਸ ਪੀੜਤ ਔਰਤ ਵੱਲੋਂ ਦੱਸਿਆ ਗਿਆ ਹੈ ਕਿ ਸੈਕਟਰ ਦਸ ਵਿੱਚ ਇਕ ਨਿੱਜੀ ਕੰਪਨੀ ਚਲਾਉਣ ਵਾਲੇ ਕੁਲਦੀਪ ਤੇ ਉਸਦੇ ਕੁਝ ਹੋਰ ਨਾਲ ਦੇ ਲੋਕਾਂ ਵੱਲੋਂ ਕੈਨੇਡਾ ਭੇਜਣ ਦਾ ਭਰੋਸਾ ਦਿਵਾਇਆ ਗਿਆ ਸੀ ਜਿਸ ਬਦਲੇ ਉਸ ਔਰਤ ਅਤੇ ਉਸ ਦੇ ਨਾਲ ਲੱਗਦੇ ਕੁਝ ਹੋਰ ਸਾਥੀਆਂ ਕੋਲੋਂ 18.38 ਲੱਖ ਰੁਪਏ ਲਏ ਗਏ ਸਨ।

ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਕਨੇਡਾ ਨਹੀਂ ਭੇਜਿਆ ਗਿਆ। ਜਿਸ ਤੋਂ ਬਾਅਦ ਪੀੜਤ ਪੱਖ ਵੱਲੋਂ 18.38 ਲੱਖ ਦੀ ਧੋਖਾਧੜੀ ਦਾ ਮਾਮਲਾ ਸੈਕਟਰ 17 ਥਾਣੇ ਵਿੱਚ ਦਰਜ ਕਰਵਾਇਆ ਗਿਆ ਹੈ। ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।