ਆਈ ਤਾਜਾ ਵੱਡੀ ਖਬਰ
ਡੇਰਾ ਬਿਆਸ ਨਾਲ ਬਹੁਤ ਬਹੁਤ ਸਾਰੀਆਂ ਸੰਗਤਾਂ ਦੀ ਸ਼ਰਧਾ ਜੁੜੀ ਹੋਈ ਹੈ । ਵੱਡੀ ਗਿਣਤੀ ਦੇ ਵਿੱਚ ਸੰਗਤਾਂ ਡੇਰਾ ਬਿਆਸ ਵਿਖੇ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ । ਡੇਰਾ ਪ੍ਰਸ਼ਾਸਨ ਦੇ ਵੱਲੋਂ ਵੀ ਸਮੇਂ ਸਮੇਂ ਤੇ ਸੰਗਤਾਂ ਦੀ ਸਹੂਲਤ ਨੂੰ ਵੇਖਦਿਆਂ ਹੋਇਆਂ ਵੱਖੋ ਵੱਖਰੇ ਨਿਯਮ ਤੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ ਤੇ ਇਸੇ ਵਿਚਾਲੇ ਹੁਣ ਡੇਰਾ ਬਿਆਸ ਦੀਆਂ ਸੰਗਤਾਂ ਦੇ ਲਈ ਵੱਡੀ ਖੁਸ਼ਖਬਰੀ ਦੀ ਖਬਰ ਸਾਹਮਣੇ ਆਉਂਦੀ ਪਈ ਹੈ । ਭੰਡਾਰਿਆਂ ਦੇ ਚਲਦੇ 5 ਦਿਨਾਂ ਲਈ ਰੱਦ ਕੀਤੀਆਂ ਟਰੇਨਾਂ ਦਾ ਸੰਚਾਲਨ ਚਾਰ ਦਿਨ ਬਾਅਦ 27 ਨਵੰਬਰ ਤੋਂ ਮੁੜ ਸ਼ੁਰੂ ਹੋਵੇਗਾ, ਇਸ ਨਾਲ ਡੇਰਾ ਬਿਆਸ ਜਾਣ ਵਾਲੀ ਸੰਗਤ ਨੂੰ ਵੱਡੀ ਰਾਹਤ ਮਿਲੇਗੀ, ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪੁੱਜਦੀਆਂ ਹਨ ਤੇ ਜ਼ਿਆਦਾ ਤਰ ਸੰਗਤਾਂ ਦੇ ਵੱਲੋਂ ਡੇਰੇ ਵਿਖੇ ਪਹੁੰਚਣ ਵਾਸਤੇ ਟ੍ਰੇਨ ਰਾਹੀ ਸਫਰ ਕੀਤਾ ਜਾਂਦਾ ਹੈ ਤੇ ਹੁਣ ਟਰੇਨ ਰਾਹੀਂ ਸਫਰ ਕਰਨ ਵਾਲੀਆਂ ਸੰਗਤਾਂ ਦੇ ਨਾਲ ਜੁੜੀ ਹੋਈ ਇਹ ਖਾਸ ਖਬਰ ਹੈ ਉਹਨਾਂ ਦੇ ਲਈ ਵੱਡੀ ਖੁਸ਼ੀ ਦੀ ਖਬਰ ਹੈ । ਜਾਣਕਾਰੀ ਅਨੁਸਾਰ ਚਹੇੜੂ ਰੇਲਵੇ ਸਟੇਸ਼ਨ ‘ਤੇ ਇੰਟਰਲਾਕਿੰਗ ਦੇ ਕੰਮ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਕਾਰਨ ਰੇਲਵੇ ਨੇ ਬਿਆਸ ਭੰਡਾਰੇ ਲਈ 2 ਰੇਲ ਗੱਡੀਆਂ ਬਹਾਲ ਕਰ ਦਿੱਤੀਆਂ ਹਨ ਤਾਂ ਜੋ ਬਿਆਸ ਆਉਣ-ਜਾਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਲਗਾਤਾਰ ਸੰਗਤਾਂ ਨੂੰ ਆ ਰਹੀ ਪਰੇਸ਼ਾਨੀ ਦੇ ਕਾਰਨ ਹੁਣ ਇਹ ਖਬਰ ਕਾਫੀ ਰਾਹਤ ਭਰੀ ਮਹਿਸੂਸ ਹੋ ਰਹੀ ਹੈ । ਜਾਣਕਾਰੀ ਵਾਸਤੇ ਦੱਸ ਦਈਏ ਕਿ ਡੇਰਾ ਬਿਆਸ ਵਿਚ ਇਨ੍ਹੀਂ ਦਿਨੀਂ ਭੰਡਾਰਿਆਂ ਦਾ ਆਯੋਜਨ ਹੋ ਰਿਹਾ ਹੈ। ਵੱਡੀ ਗਿਣਤੀ ਵਿਚ ਸੰਗਤ ਡੇਰਾ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦਾ ਸਤਿਸੰਗ ਸੁਣਨ ਲਈ ਬਿਆਸ ਆਉਂਦੀ ਹੈ। ਸੰਗਤ ਦੀ ਸਹੂਲਤ ਦੇ ਮੱਦੇਨਜ਼ਰ ਦੋ ਟ੍ਰੇਨਾਂ ਬਹਾਲ ਕੀਤੀਆਂ ਗਈਆਂ ਹਨ ਤਾਂ ਜੋ ਆਉਣ ਜਾਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਸੰਗਤਾਂ ਦੇ ਵਾਸਤੇ ਵੀ ਕੁਝ ਹੋਰ ਖਾਸੇ ਪ੍ਰਬੰਧ ਕੀਤੇ ਗਏ ਹਨ ਤਾਂ, ਜੋ ਸੰਗਤਾਂ ਇੱਥੇ ਪਹੁੰਚਣ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਮੁਸ਼ਕਿਲ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰ ਸਕਣ ।
Previous Postਭਰ ਜਵਾਨੀ ਚ ਮਸ਼ਹੂਰ ਅਦਾਕਾਰ ਦੀ ਹੋਈ ਅਚਾਨਕ ਮੌਤ - ਬੋਲੀਵੁਡ ਚ ਪਿਆ ਮਾਤਮ
Next Postਅੰਤਿਮ ਸੰਸਕਾਰ ਤੋਂ ਪਹਿਲਾ ਬੰਦਾ ਹੋਗਿਆ ਜਿਉਂਦਾ , ਲੋਕ ਦੇਖਕੇ ਲੱਗੇ ਚੀਕਣ