ਆਈ ਤਾਜਾ ਵੱਡੀ ਖਬਰ
ਦੁਨੀਆ ਵਿੱਚ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਤਬਦੀਲੀਆਂ ਦੇਖਣ ਨੂੰ ਮਿਲੀਆ ਹਨ। ਜਿੱਥੇ ਇਸ ਕਰੋਨਾ ਦੇ ਕਾਰਨ ਬਹੁਤ ਸਾਰੇ ਰੁਜ਼ਗਾਰ ਠੱਪ ਹੋ ਗਏ ਅਤੇ ਲੋਕਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਇਸ ਦਾ ਅਸਰ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਉਪਰ ਪਿਆ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ। ਕੀਤੀ ਗਈ ਤਾਲਾਬੰਦੀ ਕਾ ਵੀ ਕਈ ਕੰਮਾਂ ਵਿੱਚ ਵੀ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ ਸਰਕਾਰ ਵੱਲੋਂ ਆਨਲਾਈਨ ਡਿਲਵਰੀ ਕੀਤੇ ਜਾਣ ਦੀ ਵੀ ਆਗਿਆ ਦਿੱਤੀ ਗਈ ਸੀ। ਇਸ ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਔਨਲਾਇਨ ਸ਼ੌਪਿੰਗ ਵੀ ਕੀਤੀ ਗਈ। ਇਸ ਤਰ੍ਹਾਂ ਦੇ ਬਹੁਤ ਸਾਰੇ ਆਫਰ ਅਲੱਗ-ਅਲੱਗ ਕੰਪਨੀਆਂ ਵੱਲੋਂ ਦਿੱਤੇ ਜਾਣ ਲੱਗ ਪਏ।
ਹੁਣ ਡੀਜ਼ਲ ਵਰਤਣ ਵਾਲਿਆਂ ਲਈ ਇਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਹੁਣ ਲੋਕਾਂ ਲਈ ਇੱਕ ਅਜਿਹੀ ਸਹੂਲਤ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਲੋਕਾਂ ਵਿੱਚ ਵਧੇਰੇ ਖੁਸ਼ੀ ਦੇਖੀ ਜਾ ਰਹੀ ਹੈ। ਕਿਉਂਕਿ ਹੁਣ ਲੋਕਾਂ ਨੂੰ ਡੀਜ਼ਲ ਵਾਸਤੇ ਪੈਟਰੋਲ ਪੰਪ ਉੱਪਰ ਨਹੀਂ ਜਾਣਾ ਪਵੇਗਾ। ਉਨ੍ਹਾਂ ਦੀ ਇਹ ਜਰੂਰਤ ਘਰ ਵਿੱਚ ਹੀ ਪੂਰੀ ਕੀਤੀ ਜਾਵੇਗੀ। ਹੁਣ ਕੁਝ ਕੰਪਨੀਆਂ ਵੱਲੋਂ ਸਮਝੌਤੇ ਦੇ ਤਹਿਤ ਲੋਕਾਂ ਨੂੰ ਘਰ ਵਿੱਚ ਹੀ ਡੀਜ਼ਲ ਦੀ ਸਪਲਾਈ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਡੀਜਲ ਦੇ ਬਹੁਗਿਣਤੀ ਖਪਤਕਾਰਾਂ ਨੂੰ ਇਸ ਦੀ ਪ੍ਰਚੂਨ ਦੁਕਾਨਾਂ ਤੋਂ ਬੈਰਲ ਵਿੱਚ ਖ਼ਰੀਦਣਾ ਪੈਂਦਾ ਸੀ। ਆਈਓਸੀ ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਹੈ ਕਿ ਇਸ ਵਾਸਤੇ ਉਹਨਾਂ ਵੱਲੋਂ ਹਮਸਫ਼ਰ ਨਾਲ ਮਹਾਰਾਸ਼ਟਰ ਵਿੱਚ ਇਨ੍ਹਾਂ ਸੇਵਾਵਾਂ ਲਈ ਸਮਝੌਤਾ ਕੀਤਾ ਗਿਆ ਹੈ।
ਉਥੇ ਹੀ ਲੋਜਿਸਟਿਕਸ ਕੰਪਨੀ ਓਕਾਰਾ ਅਤੇ ਟਰਾਂਸਪੋਰਟ ਨਾਲ ਵੀ ਭਾਈਵਾਲੀ ਕੀਤੀ ਗਈ ਹੈ। ਇਸ ਸ਼ੁਰੂ ਕੀਤੀ ਜਾਣ ਵਾਲੀ ਨਵੀਂ ਸੇਵਾ ਦੇ ਨਾਲ ਖੇਤੀਬਾੜੀ ਖੇਤਰ ,ਹਸਪਤਾਲਾਂ, ਮੋਬਾਈਲ ਟਾਵਰਾਂ , ਹਾਊਸਿੰਗ ਸੁਸਾਇਟੀਆਂ, ਭਾਰੀ ਮਸ਼ੀਨਰੀ ਸਹੂਲਤਾਂ ਦੇ ਖਪਤਕਾਰਾਂ ਨੂੰ ਇਸ ਦਾ ਵਧੇਰੇ ਲਾਭ ਹੋਵੇਗਾ। ਸ਼ੁਰੂ ਵਿੱਚ ਘਰ ਘਰ ਸੇਵਾ ਕਰਕੇ ਡੀਜ਼ਲ ਪਹੁੰਚਾਉਣ ਦੀ ਇਹ ਸੇਵਾ ਨਵੀ ਮੁੰਬਈ, ਔਰੰਗਾਬਾਦ, ਨਾਸਿਕ ਅਤੇ ਨਾਗਪੁਰ ਵਿਚ ਸ਼ੁਰੂ ਕੀਤੀ ਜਾਵੇਗੀ।
Previous Postਹੁਣੇ ਹੁਣੇ ਪ੍ਰਧਾਨ ਮੰਤਰੀ ਮੋਦੀ ਨੇ ਕਰਤਾ ਇੰਡੀਆ ਲਈ ਇਹ ਵੱਡਾ ਐਲਾਨ , ਲੋਕਾਂ ਚ ਖੁਸ਼ੀ
Next Postਹੁਣੇ ਹੁਣੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਆਈ ਵੱਡੀ ਖਬਰ – ਹੋਇਆ ਇਹ ਵੱਡਾ ਐਲਾਨ