ਡਾਕਟਰ ਨੇ ਪੇਸ਼ ਕੀਤੀ ਮਿਸਾਲ, ਕੋਈ ਵੀ ਧੀ ਜੰਮਣ ਤੇ ਨਹੀਂ ਲੈਂਦਾ ਫੀਸ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਧੀਆਂ ਤੇ ਪੁੱਤਰਾਂ ਦੇ ਫਰਕ ਨੂੰ ਵੀ ਮਿਟਾ ਦਿੱਤਾ ਗਿਆ ਹੈ। ਜਿੱਥੇ ਅੱਜ ਕੱਲ ਮਾਪਿਆਂ ਵੱਲੋਂ ਛੋਟਾ ਪਰਿਵਾਰ ਰੱਖੇ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਉਥੇ ਹੀ ਧੀਆਂ ਪੁੱਤਰਾਂ ਵਿੱਚ ਅੰਤਰ ਵੀ ਨਹੀਂ ਕੀਤਾ ਜਾਂਦਾ ਪਰ ਕੁਝ ਰੂੜ੍ਹੀਵਾਦੀ ਅਜਿਹੇ ਲੋਕ ਵੀ ਹਨ ਜਿਨ੍ਹਾਂ ਵੱਲੋਂ ਅੱਜ ਵੀ ਅਜਿਹੇ ਵਿਚਾਰ ਰੱਖੇ ਜਾਂਦੇ ਹਨ ਜਿਨ੍ਹਾਂ ਵੱਲੋਂ ਪੁੱਤਰਾਂ ਦੀ ਚਾਹਤ ਵਿੱਚ ਕੁੱਖ ਵਿੱਚ ਧੀਆਂ ਨੂੰ ਮਰਵਾ ਦਿੱਤਾ ਜਾਂਦਾ ਹੈ। ਬਹੁਤ ਸਾਰੇ ਅਜਿਹੇ ਦਿਲ ਨੂੰ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਜਿੱਥੇ ਲੋਕਾਂ ਵੱਲੋਂ ਪੁੱਤਰਾਂ ਦੇ ਲਾਲਚ ਵੱਸ ਕੀਤੇ ਜਾਂਦੇ ਹਨ। ਪਰ ਕੁਝ ਲੋਕ ਦੁਨੀਆਂ ਦੀ ਇਸ ਸੋਚ ਨੂੰ ਬਦਲਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਹਨ।

ਹਨ ਇਥੇ ਡਾਕਟਰ ਨੇ ਪੇਸ਼ ਕੀਤੀ ਮਿਸਾਲ, ਕੋਈ ਵੀ ਧੀ ਜੰਮਣ ਤੇ ਨਹੀਂ ਲੈਂਦਾ ਫੀਸ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੁਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਡਾਕਟਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਧੀ ਬਚਾਓ ਜਨ ਅੰਦੋਲਨ’ ਪਹਿਲ ਤਹਿਤ ਕੰਨਿਆ ਭਰੂਣ ਹੱਤਿਆ ਖਿਲਾਫ਼ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਵੱਲੋਂ ਇਹ ਉਪਰਾਲਾ ਲੜਕੀਆਂ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਮਹਾਰਾਸ਼ਟਰ ਦੇ ਹੜਪਸਰ ਇਲਾਕੇ ’ਚ ਇਕ ਅਜਿਹੀ ਡਾਕਟਰ ਹਨ,ਡਾ. ਗਣੇਸ਼ ਰਾਖ, ਜੋ ਕਿ ਪ੍ਰਸੂਤੀ-ਸਹਿ-ਮਲਟੀਸਪੈਸ਼ਲਿਸਟ ਹਸਪਤਾਲ ਚਲਾਉਦੇ ਹਨ। ਇਸ ਡਾਕਟਰ ਨੇ ਕੁੜੀਆਂ ਨੂੰ ਬਚਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ। ਇਸ 11 ਸਾਲ ਦੇ ਵਿੱਚ ਉਨ੍ਹਾਂ ਵੱਲੋਂ 24 ਸੌ ਕੁੜੀਆਂ ਦਾ ਜਨਮ ਆਪਣੇ ਹਸਪਤਾਲ ਵਿਚ 11 ਸਾਲਾਂ ਦੌਰਾਨ ਕਰਵਾਇਆ ਗਿਆ ਹੈ।

ਜਿਸ ਦੇ ਤਹਿਤ ਉਹ ਆਪਣੇ ਹਸਪਤਾਲ ’ਚ ਬੱਚੀ ਦੇ ਜਨਮ ’ਤੇ ਨਾ ਸਿਰਫ਼ ਫ਼ੀਸ ਮੁਆਫ਼ ਕਰਦੇ ਹਨ, ਸਗੋਂ ਇਹ ਵੀ ਯਕੀਨੀ ਕਰਦੇ ਹਨ ਕਿ ਨਵਜਨਮੀ ਬੱਚੀ ਦਾ ਗਰਮਜੋਸ਼ੀ ਨਾਲ ਸਵਾਗਤ ਹੋਵੇ। ਇਸ ਦਫ਼ਤਰ ਵੱਲੋਂ ਇਹ ਮੁਹਿੰਮ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਵਾਸਤੇ ਸ਼ੁਰੂ ਕੀਤੀ ਗਈ ਹੈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਦੇ ਹੜਪਸਰ ਇਲਾਕੇ ’ਚ ਪ੍ਰਸੂਤੀ-ਸਹਿ-ਮਲਟੀਸਪੈਸ਼ਲਿਸਟ ਹਸਪਤਾਲ ਚਲਾਉਣ ਵਾਲੇ ਡਾ. ਗਣੇਸ਼ ਰਾਖ ਆਪਣੀ ‘ਧੀ ਬਚਾਓ ਜਨ ਅੰਦੋਲਨ’ ਪਹਿਲ ਤਹਿਤ ਕੰਨਿਆ ਭਰੂਣ ਹੱਤਿਆ ਖਿਲਾਫ਼ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

11 ਸਾਲਾਂ ’ਚ 2400 ਕੁੜੀਆਂ ਦਾ ਜਨਮਡਾ. ਗਣੇਸ਼ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਿਛਲੇ 11 ਸਾਲ ’ਚ ਕਰੀਬ 2400 ਕੁੜੀਆਂ ਦੇ ਜਨਮ ’ਤੇ ਉਨ੍ਹਾਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਤੋਂ ਫ਼ੀਸ ਨਹੀਂ ਲਈ। ਡਾ. ਗਣੇਸ਼ ਨੇ ਕਿਹਾ ਕਿ ਉਨ੍ਹਾਂ ਨੇ 2012 ’ਚ ਆਪਣੇ ਮੈਡੀਕੇਅਰ ਹਸਪਤਾਲ ’ਚ ਇਹ ਪਹਿਲ ਸ਼ੁਰੂ ਕੀਤੀ ਸੀ, ਜੋ ਹੁਣ ਵੱਖ-ਵੱਖ ਸੂਬਿਆਂ ਅਤੇ ਕੁਝ ਅਫ਼ਰੀਕੀ ਦੇਸ਼ਾਂ ’ਚ ਫੈਲ ਗਈ ਹੈ।