ਆਈ ਤਾਜਾ ਵੱਡੀ ਖਬਰ
ਵਿਸ਼ਵ ਦੇ ਵਿਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਜੋਅ ਬਾਈਡਨ, ਡੋਨਾਲਡ ਟਰੰਪ ਨੂੰ ਹਰਾ ਕੇ 46 ਵੇਂ ਰਾਸ਼ਟਰਪਤੀ ਬਣ ਚੁੱਕੇ ਹਨ। ਜਿੱਥੇ ਜੋਅ ਬਾਇਡਨ ਨੇ ਰਿਕਾਰਡਤੋੜ ਵੋਟਾਂ ਪ੍ਰਾਪਤ ਕੀਤੀਆਂ ਹਨ। ਉੱਥੇ ਹੀ ਟਰੰਪ ਵੱਲੋਂ ਆਪਣੀ ਹਾਰ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ। ਟਰੰਪ ਵੱਲੋਂ ਲਗਾਤਾਰ ਵੋਟਾਂ ਵਿੱਚ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਡੋਨਾਲਡ ਟਰੰਪ ਵੱਲੋਂ ਹੁਣ ਇਕ ਟਵੀਟ ਕੀਤਾ ਗਿਆ। ਜਿਸ ਕਰ ਕੇ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ।
ਅਮਰੀਕਾ ਦੇ ਵਿਚ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਜਿੱਤ ਪ੍ਰਾਪਤ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਉਹਨਾਂ ਵੱਲੋਂ ਚੋਣਾਂ ਜਿੱਤਣ ਲਈ ਵੋਟਾਂ ਪ੍ਰਾਪਤ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਭਾਰਤ ਦੇ ਰਾਤ 7:21 ਵਜੇ ਤੇ ਅਮਰੀਕਾ ਵਿੱਚ ਸਵੇਰੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਆਪਣੀ ਜਿੱਤ ਦਾ ਐਲਾਨ ਕੀਤਾ ਹੈ।
ਉਨ੍ਹਾਂ ਟਵਿਟਰ ਤੇ ਲਿਖਿਆ ਸੀ ਕਿ ਬਾਇਡਨ ਜਿੱਤ ਗਏ ਹਨ ,ਕਿਉਂਕਿ ਚੋਣਾਂ ਵਿੱਚ ਧੋਖਾਧੜੀ ਹੋਈ ਹੈ। ਇਸ ਗਲ ਤੋਂ 1 ਘੰਟੇ ਬਾਅਦ ਟਰੰਪ ਨੇ ਇਹ ਗੱਲ ਵੀ ਆਖ ਦਿੱਤੀ ਹੈ ਕਿ ਉਹ 3 ਨਵੰਬਰ ਨੂੰ ਵੋਟਾਂ ਦੀ ਗਿਣਤੀ ਨੂੰ ਸਵੀਕਾਰ ਨਹੀਂ ਕਰਦੇ। ਕਿਉਂਕਿ ਉਨ੍ਹਾਂ ਵੱਲੋਂ ਤੇ ਉਨ੍ਹਾਂ ਦੀ ਪਾਰਟੀ ਵੱਲੋਂ ਪਹਿਲਾਂ ਹੀ ਇਨ੍ਹਾਂ ਚੋਣਾਂ ਦੇ ਵਿਚ ਧੋਖਾਧੜੀ ਹੋਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਪਰ ਚੋਣ ਅਧਿਕਾਰੀਆਂ ਵੱਲੋਂ ਇਹ ਸੁਨਿਸ਼ਚਿਤ ਕੀਤਾ ਗਿਆ ਹੈ , ਕਿ ਇਤਿਹਾਸ ਵਿਚ ਅਮਰੀਕੀ ਚੋਣਾਂ ਸਭ ਤੋਂ ਜਿਆਦਾ ਸੁਰੱਖਿਅਤ ਰਹੀਆਂ ਹਨ। ਪਰ ਫਿਰ ਵੀ ਟਰੰਪ ਦੀ ਟੀਮ ਵੱਲੋਂ ਕੁੱਝ ਅਹਿਮ ਸੂਬਿਆਂ ਵਿੱਚ ਮੁਕੱਦਮੇ ਦਾਇਰ ਕੀਤੇ ਗਏ ਹਨ। ਹੁਣ ਤੱਕ ਦਾਖ਼ਲ ਕੀਤੇ ਗਏ ਇਨ੍ਹਾਂ ਸਾਰੇ ਮੁਕੱਦਮਿਆਂ ਵਿੱਚ ਉਨ੍ਹਾਂ ਦੀ ਟੀਮ ਅਸਫਲ ਰਹੀ ਹੈ । ਉਨ੍ਹਾਂ ਵੱਲੋਂ ਆਪਣੇ ਦਾਅਵਿਆਂ ਨੂੰ ਸਹੀ ਸਾਬਤ ਕਰਨ ਲਈ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ।
ਅਜਿਹਾ ਕੋਈ ਵੀ ਸਬੂਤ ਨਹੀਂ ਹੈ ਜਿਸ ਤੋਂ ਉਹ ਇਹ ਸਾਬਤ ਕਰ ਸਕਣਗੇ ਵੋਟਾਂ ਵਿੱਚ ਕੋਈ ਘਪਲਾ ਹੋਇਆ ਹੈ । ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਲਈ 306 ਵੋਟਸ ਹਾਸਿਲ ਹੋਏ ਹਨ ਜਦ ਕਿ 270 ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਜੋਅ ਬਾਇਡਨ ਨੇ 50 ਲੱਖ ਦੀ ਲੀਡ ਹਾਸਲ ਕਰ ਕੇ ਇਹ ਜਿੱਤ ਪ੍ਰਾਪਤ ਕੀਤੀ ਹੈ। ਹੁਣ ਚੋਣਾਂ ਦੇ ਨਤੀਜਿਆਂ ਵਿੱਚ ਬਦਲਾਅ ਦੀ ਕੋਈ ਵੀ ਸੰਭਾਵਨਾ ਨਹੀਂ ਦਿਖਾਈ ਨਹੀਂ ਦਿੰਦੀ।
Previous Postਕਰਲੋ ਘਿਓ ਨੂੰ ਭਾਂਡਾ : ਫੋਨ ਵਰਤਣ ਵਾਲਿਆਂ ਲਈ ਆ ਰਹੀ ਹੈ ਇਹ ਮਾੜੀ ਖਬਰ ਹੋ ਜਾਵੋ ਤਿਆਰ
Next Postਇਹ ਮਾਤਾ 10 ਸਾਲਾਂ ਤੋਂ ਰਹਿ ਰਹੀ ਇੰਗਲੈਂਡ ਪਰ ਹੁਣ ਆਈ ਅਜਿਹੀ ਖਬਰ ਕੇ ਹਜਾਰਾਂ ਲੋਕ ਹੋ ਗਏ ਇਕੱਠੇ ਕਰ ਰਹੇ ਇਹ ਮੰਗ