ਤੁਹਾਡੇ ਵੀ ਹਨ ਇਕ ਤੋਂ ਜਿਆਦਾ ਖਾਤੇ ਤਾਂ ਰਗੜੇ ਨਾ ਜਾਇਓ
ਕਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਜਿਸਦੇ ਚਲਦੇ ਹੋਏ ਸਭ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਸਾਰੇ ਦੇਸ਼ਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਮਹਾਮਾਰੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਤੰਗੀਆਂ ਆਈਆਂ ਹਨ ।
ਹੁਣ ਇਕ ਵਾਰ ਫਿਰ ਤੋਂ ਅਜਿਹੀ ਖਬਰ ਆਈ ਹੈ , ਜਿਸ ਨਾਲ ਤੁਹਾਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡੇ ਵੀ ਬੈਂਕ ਵਿਚ ਇਕ ਤੋਂ ਜਿਆਦਾ ਖ਼ਾਤੇ ਹਨ, ਤਾਂ ਤੁਸੀਂ ਵੀ ਰਗੜੇ ਜਾ ਸਕਦੇ ਹੋ। ਵੇਖਿਆ ਜਾਂਦਾ ਹੈ ਕਿ ਇੱਕ ਹੀ ਵਿਅਕਤੀ ਦੇ ਬਹੁਤ ਸਾਰੇ ਖਾਤੇ ਹੁੰਦੇ ਹਨ। ਸਭ ਖਾਤਿਆਂ ਚ ਪੈਸੇ ਭਾਵੇਂ ਘੱਟ , ਪਰ ਕਹਿਣ ਲਈ ਤੁਹਾਡੇ ਖਾਤੇ ਜ਼ਿਆਦਾ ਹੋ ਜਾਂਦੇ ਹਨ।
ਜਿਸ ਕਾਰਨ ਕਦੀ-ਕਦੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਅਕਸਰ ਹੀ ਨੌਕਰੀਪੇਸ਼ਾ ਅਤੇ ਕਾਰੋਬਾਰੀ ਅਜਿਹੇ ਖਾਤਿਆਂ ਦੇ ਵੱਧ ਸ਼ਿਕਾਰ ਹੁੰਦੇ ਹਨ । ਜਦੋਂ ਉਹ ਕੰਪਨੀ ਬਦਲਦੇ ਹਨ ਤਾਂ ਨਵੀਂ ਜਗ੍ਹਾ ਤੇ ਉੱਤੇ ਨਵਾਂ ਸੈਲਰੀ ਅਕਾਊਂਟ ਚਾਲੂ ਕਰਵਾ ਲੈਂਦੇ ਹਨ। ਪੁਰਾਣਾ ਬੰਦ ਨਹੀਂ ਕਰਦੇ, ਉਸ ਨੂੰ ਵੀ ਉਸੇ ਤਰ੍ਹਾਂ ਚਾਲੂ ਰਹਿਣ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਤੁਹਾਡੇ ਬੈਂਕ ਖਾਤਿਆਂ ਦੀ ਗਿਣਤੀ ਵੱਧ ਜਾਂਦੀ ਹੈ ।
ਇਨ੍ਹਾਂ ਬੈਂਕ ਖਾਤਿਆਂ ਦੇ ਕਾਰਨ ਤੁਸੀਂ ਕਿਸੇ ਵੀ ਠੱਗੀ ,ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਕਦੇ ਕਦੇ ਤੁਹਾਡੇ ਖੂਨ ਪਸੀਨੇ ਦੀ ਕਮਾਈ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਧੋਖਾਧੜੀ ਦੇ ਜ਼ਰੀਏ ਖੋਹ ਲਈ ਜਾਂਦੀ ਹੈ। ਜੇਕਰ ਤੁਸੀਂ ਨਵਾਂ ਖਾਤਾ ਖੁਲਵਾ ਰਹੇ ਹੋ ਤਾਂ ਤੁਹਾਨੂੰ ਫੌਰਨ ਪੁਰਾਣਾ ਖਾਤਾ ਬੰਦ ਕਰ ਦੇਣਾ ਚਾਹੀਦਾ ਹੈ । ਉਸ ਖਾਤੇ ਦੇ ਨਾਲ ਸਬੰਧਿਤ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੂੰ ਵੀ ਬੰਦ ਕਰ ਦਿਓ ।
ਇਸ ਲਈ ਬਿਨਾਂ ਲੋੜ ਤੋਂ ਖਾਤਾ ਨਾ ਰੱਖੋ ਤੇ ਉਹ ਖਾਤੇ ਹੀ ਚਾਲੂ ਰੱਖੋ ,ਜਿਨ੍ਹਾਂ ਵਿੱਚ ਤੁਸੀਂ ਰੈਗੂਲਰ ਲੈਣ-ਦੇਣ ਕਰਦੇ ਹੋ, ਤੇ ਉਸ ਖਾਤੇ ਉਪਰ ਤੁਹਾਡੀ ਪੂਰੀ ਨਜ਼ਰ ਹੈ। ਵਾਧੂ ਖਾਤਿਆਂ ਨੂੰ ਬੰਦ ਕਰਵਾਉਣ ਲਈ ਅਕਾਊਂਟ ਬੰਦ ਫਾਰਮ ਤੇ ਨਾਲ ਡੀਲਿੰਕ ਫਾਰਮ ਭਰਨਾ ਪੈਂਦਾ ਹੈ। ਜਿਸ ਵਿਚ ਖਾਤਾ ਬੰਦ ਕਰਨ ਦੀ ਵਜ੍ਹਾ ਦੱਸਣੀ ਪੈਂਦੀ ਹੈ। ਨਾਲ ਹੀ ਬਚੀ ਹੋਈ ਚੈੱਕ-ਬੁੱਕ ਵੀ ਜਮਾ ਕਰਾਉਣੀ ਪੈਂਦੀ ਹੈ। ਖਾਤਾ ਬੰਦ ਕਰਾਉਣ ਦੀ ਸਟੇਟਮੈਂਟ ਵੀ ਆਪਣੇ ਕੋਲ ਰੱਖੋ, ਭਵਿੱਖ ਵਿੱਚ ਤੁਹਾਡੇ ਕਿਤੇ ਵੀ ਕੰਮ ਆ ਸਕਦੀ ਹੈ। ਅੱਜ-ਕਲ ਧੋਖਾਧੜੀ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਖਾਤੇ ਦੀ ਸੁਰੱਖਿਆ ਨੂੰ ਲੈ ਕੇ ਤੁਸੀਂ ਅਗਰ ਸਹੀ ਫ਼ੈਸਲਾ ਲੈਂਦੇ ਹੋ ਤਾਂ ਇਸ ਤਰਾਂ ਦੀਆਂ ਧੋਖਾਧੜੀਆਂ ਤੋਂ ਬਚ ਸਕਦੇ ਹੋ।
Previous Postਮਹਿੰਗਾ ਪੈ ਗਿਆ ਕ੍ਰਿਸ ਗੇਲ ਨੂੰ 99 ਤੇ ਆਊਟ ਹੋ ਕੇ ਗੁਸੇ ਚ ਬਲਾ ਸੁੱਟਣਾ – ਮਿਲੀ ਇਹ ਸਜਾ
Next Postਅਮਰੀਕਾ ਅਤੇ ਕਨੇਡਾ ਵਾਲਿਆਂ ਲਈ ਆਈ ਵੱਡੀ ਖਬਰ – 1 ਨਵੰਬਰ ਬਾਰੇ