ਜੇਲ ਚ ਬੰਦ ਨਵਜੋਤ ਸਿੱਧੂ ਬਾਰੇ ਚਲ ਰਹੀ ਖਬਰ ਦਾ ਹੋਇਆ ਇਹ ਖੁਲਾਸਾ, ਅਸਲ ਸੱਚਾਈ ਆਈ ਸਾਹਮਣੇ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਸਾਬਕਾ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ ,ਪਰ ਉਨ੍ਹਾਂ ਦੇ ਜੇਲ੍ਹ ਵਿੱਚ ਬੰਦ ਹੋਣ ਤੋਂ ਬਾਅਦ ਵਿਵਾਦ ਸਬੰਧੀ ਕਈ ਤਰ੍ਹਾਂ ਦੀਆਂ ਖ਼ਬਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ । ਦਰਅਸਲ ਹੁਣ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਮਨਦੀਪ ਸਿੰਘ ਵੱਲੋਂ ਇਸ ਬਾਬਤ ਇਕ ਵੱਡਾ ਖੁਲਾਸਾ ਕਰਕੇ ਦੱਸਿਆ ਗਿਆ ਹੈ ਕੀ ਨਵਜੋਤ ਸਿੰਘ ਸਿੱਧੂ ਸਬੰਧੀ ਜੋ ਖਬਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ ਉਹ ਸਾਰੀਆਂ ਅਫਵਾਹਾਂ ਹਨ । ਸੁਪਰਡੈਂਟ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਸੁਪਰੀਡੈਂਟ ਨੇ ਕਿਹਾ ਕਿ ਜੇਲ੍ਹ ਨੂੰ ਬਦਨਾਮ ਕਰਨ ਦੀਆਂ ਅਜਿਹੀਆਂ ਝੂਠੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਵੱਲੋਂ ਅਫਵਾਹਾਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ ।

ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਸਿੱਧੂ ਤੇ ਕੈਦੀਆਂ ਵਿਚਾਲੇ ਕੁੱਝ ਗਲਤਫਹਿਮੀ ਹੋਈ ਸੀ । ਪਰ ਉਸ ਨੂੰ ਕੁਝ ਸਮੇਂ ਬਾਅਦ ਸੁਲਝਾ ਦਿੱਤਾ ਗਿਆ ਸੀ। ਪਰ ਜਿਹੜੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਕੀ ਨੌਬਤ ਤੂੰ ਤੜਾਕ ਤੱਕ ਪਹੁੰਚ ਗਈ ਸੀ ਉਨ੍ਹਾਂ ਆਖਿਆ ਕਿ ਇਹ ਬਿਲਕੁਲ ਝੂਠ ਹੈ। ਸੁਪਰੀਡੈਂਟ ਨੇ ਕਿਹਾ ਕਿ ਅਜਿਹੀਆਂ ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ ਜ਼ਿਕਰਯੋਗ ਹੈ ਕਿ ਮੀਡੀਆ ਦੇ ਇਕ ਹਿੱਸੇ ਵਿੱਚ ਖ਼ਬਰਾਂ ਨਸ਼ਰ ਹੋਈਆਂ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਉਨ੍ਹਾਂ ਦੇ ਕੈਦੀ ਸਾਥੀਆਂ ਦੇ ਨਾਲ ਵਿਵਾਦ ਹੋ ਗਿਆ ਸੀ ।

ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਕੈਦੀਆਂ ਨੇ ਸਿੱਧੂ ਤੇ ਗਲਤ ਵਿਵਹਾਰ ਕਰਨ ਦੇ ਦੋਸ਼ ਲਗਾਏ ਹਨ। ਜਿਸ ਦੇ ਚਲਦੇ ਹੁਣ ਜੇਲ੍ਹ ਸੁਪਰੀਡੈਂਟ ਦੇ ਵੱਲੋਂ ਇਸ ਬਾਬਤ ਵੱਡਾ ਖੁਲਾਸਾ ਕਰਦਿਆਂ ਇਸ ਨੂੰ ਅਫ਼ਵਾਹ ਦੱਸਿਆ ਹੈ । ਜ਼ਿਕਰਯੋਗ ਹੈ ਕਿ ਦੂਜੇ ਪਾਸੇ ਸਿੱਧੂ ਦਾ ਕਹਿਣਾ ਸੀ ਕਿ ਸਾਥੀ ਕੈਦੀਆਂ ਨੇ ਬਿਨ੍ਹਾਂ ਪੁੱਛੇ ਉਨ੍ਹਾਂ ਦੇ ਕੰਨਟੀਨ ਕਾਰਡ ’ਤੇ ਖਰੀਦਦਾਰੀ ਕਰ ਲਈ।

ਜਿਸ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋਇਆ ਹੈ। ਜਿਸ ਤੋਂ ਬਾਅਦ ਬੈਰਕ ’ਚ ਉਨ੍ਹਾਂ ਦੇ ਨਾਲ ਬੰਦ ਤਿੰਨ ਕੈਦੀਆਂ ਨੇ ਜੇਲ੍ਹ ਅਧਿਕਾਰੀਆਂ ਕੋਲ ਬੈਰਕ ਬਦਲਣ ਦੀ ਮੰਗ ਕੀਤੀ ਸੀ। ਪਰ ਇਸ ਬਾਬਤ ਹੁਣ ਜੇਲ੍ਹ ਸੁਪਰੀਡੈਂਟ ਵੱਲੋਂ ਅਹਿਮ ਖੁਲਾਸਾ ਕਰ ਦਿੱਤਾ ਗਿਆ ਹੈ ।