ਜਾਮਣਾਂ ਤੋੜਨ ਦਰਖਤ ਤੇ ਚੜੇ ਵਿਅਕਤੀ ਦੀ ਥਲੇ ਡਿਗਣ ਕਾਰਨ ਹੋਈ ਮੌਤ,ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਇਨੀਂ ਦਿਨੀਂ ਪੰਜਾਬ ਵਿਚ ਪੈਣ ਵਾਲੀ ਗਰਮੀ ਤੋਂ ਰਾਹਤ ਪਾਉਣ ਲਈ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅਲੱਗ ਅਲੱਗ ਰਸਤੇ ਅਪਣਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਗਰਮੀ ਦੇ ਮੌਸਮ ਵਿਚ ਕੁਝ ਰਾਹਤ ਮਿਲ ਸਕੇ। ਉਥੇ ਹੀ ਗਰਮੀ ਦੇ ਮੌਸਮ ਦੇ ਅਨੁਸਾਰ ਹੀ ਲੋਕਾਂ ਵੱਲੋਂ ਜਿਥੇ ਖਾਣ-ਪੀਣ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਉਥੇ ਹੀ ਗਰਮੀਆਂ ਦੇ ਮੌਸਮ ਵਾਲੇ ਫਲਾਂ ਨੂੰ ਵੀ ਲੋਕਾਂ ਵੱਲੋਂ ਖੁਸ਼ ਹੋ ਕੇ ਖਾਧਾ ਜਾਂਦਾ ਹੈ। ਜਿੱਥੇ ਲੋਕਾਂ ਵੱਲੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਕੀਤਾ ਜਾ ਰਿਹਾ ਹੈ ਉਥੇ ਹੀ ਮਹਿੰਗਾਈ ਦੇ ਦੌਰ ਵਿਚ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਣਾ ਹਰ ਇੱਕ ਮਾਂ ਬਾਪ ਦੀ ਜ਼ਿੰਮੇਵਾਰੀ ਹੁੰਦੀ ਹੈ।

ਆਪਣੇ ਬੱਚਿਆਂ ਦੀ ਖੁਸ਼ੀ ਲਈ ਮਾਪੇ ਕੁਝ ਵੀ ਕਰ ਗੁਜ਼ਰਦੇ ਹਨ। ਹੁਣ ਜਾਮਣ ਦੇ ਦਰੱਖਤ ਉਪਰ ਚੜ੍ਹੇ ਵਿਅਕਤੀ ਦੀ ਡਿੱਗਣ ਕਾਰਨ ਮੌਤ ਹੋਈ ਹੈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਦਰਅਸਲ ਇਹ ਮਾਮਲਾ ਅੱਪਰਾ ਦੇ ਅਧੀਨ ਆਉਂਦੇ ਪਿੰਡ ਸਮਰਾੜੀ ਤੋਂ ਸਾਹਮਣੇ ਆਇਆ ਹੈ। ਇਸ ਪਿੰਡ ਦੇ ਰਹਿਣ ਵਾਲੇ ਜਗਨਨਾਥ 45 ਸਾਲਾਂ ਪੁਤਰ ਫ਼ਕੀਰ ਚੰਦ ਜਿਸ ਸਮੇਂ ਪਿੰਡ ਦੇ ਹੀ ਇਕ ਖੂਹ ਤੋਂ ਆਪਣੇ ਬੱਚਿਆਂ ਪੁੱਤਰ ਅਤੇ ਪੁਤਰੀਆ ਦੇ ਨਾਲ ਜਾਮਣਾਂ ਲੈਣ ਲਈ ਗਏ ਸਨ। ਇਹ ਖੂਹ ਸਮਰਾੜੀ ਵਿਖੇ ਜਿੱਥੇ ਫਲਪੋਤਾ ਰੋਡ ਉਪਰ ਮਜੂਦ ਸੀ।

ਉਥੇ ਹੀ ਜਦੋਂ ਜਗਨਨਾਥ ਵੱਲੋਂ ਜਾਮਣ ਦੇ ਦਰੱਖਤ ਉੱਪਰ ਚੜ੍ਹ ਕੇ ਜਾਮਣਾ ਤੋੜੀਆਂ ਜਾ ਰਹੀਆਂ ਸਨ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ 27 ਫੁੱਟ ਦੀ ਉਚਾਈ ਤੋ ਹੇਠਾਂ ਡਿੱਗਿਆ। ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਜ਼ਖਮੀ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਫਗਵਾੜਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਉਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਅਤੇ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।

ਇਸ ਘਟਨਾ ਨਾਲ ਜਿੱਥੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ, ਉੱਥੇ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਉਸ ਦੇ ਜਾਣ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਜੋ ਪਿੰਡ ਵਿੱਚ ਇਕ ਕੱਪੜੇ ਦੀ ਸਿਲਾਈ ਕਰਨ ਦੀ ਦੁਕਾਨ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ।