ਜ਼ਮੀਨ ਦੇ ਅੰਦਰੋਂ ਆ ਰਹੀਆਂ ਸੀ ਅਵਾਜਾਂ ਜਦੋਂ ਲਾਗੇ ਜਾ ਕੇ ਦੇਖਿਆ ਉਡੇ ਸਭ ਦੇ ਹੋਸ਼ – ਫਿਰ ਵਾਪਰਿਆ ਇਹ

ਆਈ ਤਾਜ਼ਾ ਵੱਡੀ ਖਬਰ 

ਅਕਸਰ ਇਹ ਕਹਿੰਦੇ ਸੁਣਿਆਂ ਗਿਆ ਹੈ ਕੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਪ੍ਰਮਾਤਮਾ ਦੀ ਜਿਸ ਦੀ ਉਮਰ ਵਿੱਚ ਵਾਧਾ ਲਿਖਿਆ ਹੁੰਦਾ ਹੈ ਉਹ ਆਪਣੀ ਜ਼ਿੰਦਗੀ ਮੁਸ਼ਕਲਾਂ ਦੇ ਦੌਰ ਵਿਚੋਂ ਨਿਕਲ ਕੇ ਵੀ ਜੀਅ ਲੈਂਦਾ ਹੈ। ਬਹੁਤ ਸਾਰੇ ਲੋਕਾਂ ਦੇ ਮੁੜ ਤੋਂ ਜਿੰਦਾ ਹੋਣ ਦੀਆਂ ਕਈ ਤਰਾਂ ਦੀਆਂ ਹੈਰਾਨੀਜਨਕ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਨ ਹੋ ਕੇ ਰਹਿ ਜਾਂਦੇ ਹਨ। ਆਏ ਦਿਨ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ। ਜਿਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਚਮਤਕਾਰ ਨੂੰ ਦੇਖਦੇ ਹੋਏ ਪ੍ਰਮਾਤਮਾ ਦੇ ਹੋਣ ਦਾ ਅਹਿਸਾਸ ਹੋ ਜਾਂਦਾ ਹੈ। ਹੁਣ ਏਥੇ ਜ਼ਮੀਨ ਦੇ ਅੰਦਰੋਂ ਆਵਾਜ਼ਾਂ ਆ ਰਹੀਆਂ ਸਨ ਜਦੋਂ ਅੱਗੇ ਜਾਕੇ ਵੇਖਿਆ ਗਿਆ ਤਾਂ ਲੋਕਾਂ ਦੇ ਹੋਸ਼ ਉੱਡ ਗਏ ਹਨ ਜਿੱਥੇ ਇਹ ਹਾਦਸਾ ਵਾਪਰਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਦੇ ਅਸ਼ੋਕ ਨਗਰ ਜ਼ਿਲ੍ਹੇ ਵਿਚ ਆਉਣ ਵਾਲੇ ਝਾਗਰ ਚੱਕ ਪਿੰਡ ਤੋਂ ਸਾਹਮਣੇ ਆਇਆ ਸੀ। ਜਿੱਥੇ ਇਸ ਪਿੰਡ ਦੇ ਕੁਝ ਲੋਕਾਂ ਵੱਲੋਂ 3 ਦਸੰਬਰ ਨੂੰ ਜ਼ਮੀਨ ਵਿੱਚੋਂ ਇੱਕ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਜਿਨ੍ਹਾਂ ਉਸ ਜਗ੍ਹਾ ਤੇ ਜਾ ਕੇ ਵੇਖਿਆ ਅਤੇ ਬੱਚੇ ਨੂੰ ਜ਼ਿੰਦਾ ਹਾਲਤ ਵਿੱਚ ਜ਼ਮੀਨ ਚੋਂ ਬਾਹਰ ਕੱਢਿਆ ਗਿਆ। ਇਹ ਬੱਚਾ ਖੇਤਾਂ ਵਿੱਚ ਜ਼ਮੀਨ ਵਿਚ ਦੱਬਿਆ ਹੋਇਆ ਸੀ। ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਅਤੇ ਉਸ ਦੀ ਹਾਲਤ ਗੰਭੀਰ ਹੋਣ ਤੇ ਭੋਪਾਲ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਸੀ।

ਜਿਥੇ ਇਸ ਬੱਚੇ ਦੀਆਂ ਉਂਗਲੀਆਂ ਨੂੰ ਕੀੜੀਆਂ ਖਾਣ ਲੱਗੀਆਂ ਸਨ। ਇਸ ਬੱਚੇ ਨੂੰ ਕਾਫੀ ਇਨਫੈਕਸ਼ਨ ਹੋ ਗਈ, ਉਥੇ ਹੀ ਇਸ ਬੱਚੇ ਨੂੰ ਨਿਮੋਨੀਆ ਅਤੇ ਹਾਈਪੋਥਰਮੀਆਂ ਦੀ ਸਮੱਸਿਆ ਪੇਸ਼ਆਉਣ ਤੇ ਡਾਕਟਰਾਂ ਵੱਲੋਂ ਇਸ ਬੱਚੇ ਦੀ ਪੂਰੀ ਤਰ੍ਹਾਂ ਦੇਖ-ਭਾਲ ਕੀਤੀ ਗਈ ਅਤੇ ਉਸ ਦੀਆਂ ਉਂਗਲੀਆਂ ਦੀ ਸਰਜਰੀ ਵੀ ਕਰ ਦਿੱਤੀ ਗਈ।

ਭੋਪਾਲ ਦੇ ਕਮਲਾ ਨਹਿਰੂ ਹਸਪਤਾਲ ਵਿਚ ਬੱਚੇ ਦਾ ਜਿਥੇ 20 ਦਿਨ ਇਲਾਜ ਕੀਤਾ ਗਿਆ। ਉੱਥੇ ਹੀ ਹੁਣ ਬੱਚਾ ਪੂਰੀ ਤਰਾਂ ਤੰਦਰੁਸਤ ਹੋ ਚੁੱਕਾ ਹੈ। ਜਿਸ ਨੂੰ ਵੇਖਣ ਵਾਸਤੇ ਬਾਲ ਕਲਿਆਣ ਕਮੇਟੀ ਦੇ ਪ੍ਰਧਾਨ ਸ੍ਰੀ ਸੰਜੀਵ ਰਘੂਵੰਸ਼ੀ ਅਤੇ ਗ੍ਰਹਿ ਦੇ ਪ੍ਰਬੰਧਕ ਇਸ ਬੱਚੇ ਨੂੰ ਵੇਖਣ ਲਈ ਸ਼ੁੱਕਰਵਾਰ ਨੂੰ ਹਸਪਤਾਲ ਪਹੁੰਚੇ ਸਨ। ਉਥੇ ਹੀ ਬੱਚੇ ਦੇ ਮਾਂ-ਪਿਓ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਬੱਚੇ ਦੀ ਸੰਭਾਲ ਹਸਪਤਾਲ ਦੇ ਸਟਾਫ਼ ਵੱਲੋਂ ਕੀਤੀ ਜਾ ਰਹੀ ਹੈ।