ਜਲੰਧਰ ਚ ਜਨਮ ਦਿਨ ਦੀ ਪਾਰਟੀ ਤੇ ਵਾਪਰ ਗਿਆ ਇਹ ਭਿਆਨਕ ਕਾਂਡ , ਇਲਾਕੇ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਜਿਥੇ ਸੂਬੇ ਅੰਦਰ ਅਮਨ ਸ਼ਾਂਤੀ ਸਥਾਪਤ ਰੱਖਣ ਲਈ ਬਹੁਤ ਸਾਰੇ ਯਤਨ ਕੀਤੇ ਜਾਂਦੇ ਹਨ ਉਥੇ ਹੀ ਲਗਾਤਾਰ ਆਏ ਦਿਨ ਸੂਬੇ ਅੰਦਰ ਅਪਰਾਧਿਕ ਘਟਨਾਵਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਜਿੱਥੇ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਉਥੇ ਹੀ ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੁੰਦਾ ਹੈ। ਅੱਜ ਦੇ ਨੌਜਵਾਨ ਛੋਟੀ ਜਿਹੀ ਗਲਤੀ ਦੇ ਕਾਰਨ ਇਕ ਦੂਸਰੇ ਉਪਰ ਹਮਲਾ ਕਰ ਦਿੰਦੇ ਹਨ ਅਤੇ ਗੋਲੀਆਂ ਚਲਾਉਂਦੇ ਹਨ ਜਿਸ ਕਾਰਨ ਕਈ ਘਰਾਂ ਦੇ ਚਿਰਾਗਾਂ ਹਮੇਸ਼ਾਂ ਲਈ ਬੁਝ ਜਾਂਦੇ ਹਨ। ਪੁਲੀਸ ਵੱਲੋਂ ਜਿੱਥੇ ਅਜਿਹੇ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਓੱਥੇ ਹੀ ਇਸ ਤਰਾਂ ਦੇ ਕੇਸ ਆਏ ਦਿਨ ਹੀ ਸਾਹਮਣੇ ਆ ਰਹੇ ਹਨ।

ਹੁਣ ਜਨਮ ਦਿਨ ਦੀ ਪਾਰਟੀ ਤੇ ਅਜਿਹਾ ਭਿਆਨਕ ਕਾਂਡ ਵਾਪਰਿਆ ਹੈ ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਬੱਸ ਅੱਡਾ ਤੋਂ ਸਾਹਮਣੇ ਆਈ ਹੈ। ਜਿੱਥੇ ਕੁਝ ਨੌਜਵਾਨਾਂ ਵੱਲੋਂ ਫਲਾਈਓਵਰ ਦੇ ਹੇਠਾਂ ਜਨਮ ਦਿਨ ਦੀ ਪਾਰਟੀ ਕੀਤੀ ਜਾ ਰਹੀ ਸੀ। ਜਿਸ ਵਿਚ ਅਰਮਾਨ ਟੂਰ ਐਂਡ ਟਰੈਵਲਸ ਵਾਲੇ ਸ਼ਾਮਲ ਸਨ। ਉਥੇ ਹੀ ਇਮੀਗ੍ਰੇਸ਼ਨ ਦੇ ਦਫਤਰ ਵਿੱਚ ਕੰਮ ਕਰਨ ਵਾਲਾ 19 ਸਾਲਾ ਲੜਕਾ ਲੱਕੀ ਗਿੱਲ ਪੁੱਤਰ ਕੁਲਵੰਤ ਰਾਏ ਗਿੱਲ ਵਾਸੀ ਅਰਜੁਨ ਨਗਰ ਜਲੰਧਰ ਵੀ ਸ਼ਾਮਲ ਸੀ।

ਜਿੱਥੇ ਕੁਝ ਨੌਜਵਾਨਾਂ ਵੱਲੋਂ ਪਾਰਟੀ ਦੌਰਾਨ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਇਸ ਘਟਨਾ ਵਿੱਚ 19 ਸਾਲਾ ਲੱਕੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਨੂੰ ਇਸ ਘਟਨਾ ਦੌਰਾਨ ਇਕ ਗੋਲੀ ਲੱਗ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਹੀ ਰੱਖਿਆ ਗਿਆ ਹੈ ਉਥੇ ਹੀ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਆਪਸੀ ਕੋਈ ਵੀ ਕਿਸੇ ਨਾਲ ਝਗੜਾ ਨਹੀਂ ਸੀ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਇੱਕ ਰਿਕਸ਼ਾ ਚਾਲਕ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਪਾਰਟੀ ਕੀਤੀ ਜਾ ਰਹੀ ਸੀ ਤਾਂ ਦਸ ਬਾਰਾਂ ਨੌਜਵਾਨ ਇਥੇ ਆਏ ਸਨ ਜਿਨ੍ਹਾਂ ਵੱਲੋਂ ਝਗੜਾ ਕਰਨਾ ਸ਼ੁਰੂ ਕੀਤਾ ਗਿਆ ਸੀ ਜੋ ਨਸ਼ੇ ਵਿੱਚ ਧੁੱਤ ਸਨ। ਉਨ੍ਹਾਂ ਵੱਲੋਂ ਇਹਨਾਂ ਪਾਰਟੀ ਕਰ ਰਹੇ ਨੌਜਵਾਨਾਂ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ। ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਉਥੇ ਹੀ ਇਸ ਨੌਜਵਾਨ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।