ਚੰਡੀਗੜ ਤੋਂ ਬਾਅਦ ਹੁਣ ਪੰਜਾਬ ਚ ਇਥੇ 12 ਸਾਲਾਂ ਬੱਚੇ ਦੀ ਦਰਖਤ ਦੇ ਹੇਠਾਂ ਆਉਣ ਕਾਰਨ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਹਰ ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਕਦਮ ਚੁੱਕੇ ਜਾਂਦੇ ਹਨ ਜਿਥੇ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਹਰ ਮੁਸੀਬਤ ਤੋਂ ਬਚਾਇਆ ਜਾਂਦਾ ਹੈ। ਪਰ ਕੁਝ ਵਾਪਰਨ ਵਾਲੇ ਹਾਦਸੇ ਮਾਪਿਆ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਅਤੇ ਉਨ੍ਹਾਂ ਉਪਰ ਮਸੀਬਤਾ ਦਾ ਪਹਾੜ ਉਸ ਸਮੇਂ ਟੁੱਟ ਪੈਂਦਾ ਹੈ ਜਦੋਂ ਵਾਪਰਨ ਵਾਲੇ ਭਿਆਨਕ ਹਾਦਸਿਆਂ ਵਿੱਚ ਉਨ੍ਹਾਂ ਦੇ ਬੱਚੇ ਵੀ ਸ਼ਾਮਲ ਹੋ ਜਾਂਦੇ ਹਨ। ਜਿੱਥੇ ਮਾਸੂਮ ਬੱਚੇ ਵਾਪਰਨ ਵਾਲੇ ਇਨ੍ਹਾਂ ਹਾਦਸਿਆਂ ਦੀ ਚਪੇਟ ਵਿਚ ਆ ਜਾਂਦੇ ਹਨ ਉੱਥੇ ਹੀ ਕਈ ਪਰਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਚੰਡੀਗੜ੍ਹ ਤੋਂ ਬਾਅਦ ਪੰਜਾਬ ਵਿੱਚ ਅੱਜ ਇੱਥੇ 12 ਸਾਲਾ ਬੱਚੇ ਦੀ ਦਰਖਤ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋਈ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਠਾਨਕੋਟ ਦੇ ਅਧੀਨ ਆਉਂਦੇ ਕਸਬਾ ਬਮਿਆਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਮਾਸੂਮ ਬੱਚੇ ਦੀ ਇੱਕ ਦਰੱਖਤ ਦੇ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਬੀਤੇ ਦਿਨੀਂ ਜਿੱਥੇ ਸਕੂਲ ਵਿੱਚ ਵੀ ਦਰਖਤ ਦੇ ਡਿੱਗਣ ਕਾਰਨ ਬਹੁਤ ਸਾਰੇ ਬੱਚੇ ਇਸ ਹਾਦਸੇ ਦੀ ਚਪੇਟ ਵਿਚ ਆਏ ਸਨ ਇਸ ਤਰ੍ਹਾਂ ਹੀ ਇਕ ਹੋਰ ਬਾਰਾਂ ਸਾਲਾਂ ਦਾ ਮਾਸੂਮ ਬੱਚਾ ਮਨੀਸ਼ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਿੱਥੇ ਉਹ ਆਪਣੇ ਘਰ ਤੋਂ ਕੁਝ ਹੀ ਦੂਰੀ ਤੇ ਰਹਿਣ ਵਾਲੀ ਆਪਣੀ ਮਾਸੀ ਦੇ ਘਰ ਮਗਵਾਲ ਮੋੜ ਸ਼ਨੀਵਾਰ ਨੂੰ ਖੇਡਣ ਵਾਸਤੇ ਗਿਆ ਹੋਇਆ ਸੀ।

ਜਿਸ ਸਮੇਂ ਇਹ ਬੱਚਾ ਆਪਣੀ ਮਾਸੀ ਦੇ ਘਰ ਖੇਡ ਰਿਹਾ ਸੀ ਤਾਂ ਉਸ ਸਮੇਂ ਹੀ ਜੰਗਲਾਤ ਵਿਭਾਗ ਦਾ ਇੱਕ ਵਿਸ਼ਾਲ ਸਫੇਦੇ ਦਾ ਦਰਖਤ ਤੇਜ਼ ਹਨੇਰੀ ਆਉਣ ਦੇ ਕਾਰਨ ਘਰ ਦੇ ਨਜ਼ਦੀਕੀ ਸੜਕ ਤੇ ਉੱਖੜ ਗਿਆ ਸੀ ਜੋ ਕੇ ਮਾਸੀ ਦੇ ਘਰ ਡਿਗ ਗਿਆ ਅਤੇ ਮਨੀਸ਼ ਇਸ ਦੇ ਹੇਠਾਂ ਆ ਗਿਆ।

ਪਰਿਵਾਰ ਵੱਲੋਂ ਤੁਰੰਤ ਹੀ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਬੱਚੇ ਦੇ ਪਰਿਵਾਰ ਵਿੱਚ ਜਿੱਥੇ ਉਹ ਦੋ ਭਰਾ ਅਤੇ ਇੱਕ ਭੈਣ ਸੀ ਅਤੇ ਮਨੀਸ਼ ਤੋਂ ਭੈਣ ਛੋਟੀ ਅਤੇ ਭਰਾ ਵੱਡਾ ਸੀ। ਪਿਤਾ ਵੱਲੋਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਸੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਵੀ ਪਰਵਾਰ ਨਾਲ ਦੁੱਖ ਜ਼ਾਹਿਰ ਕੀਤਾ ਗਿਆ ਹੈ।