ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਪਹਿਲਾਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਸੜਕਾਂ ਉਪਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤਾ ਗਿਆ ਸੀ। ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਖ਼ਿ-ਲਾ-ਫ਼ ਸੰਘਰਸ਼ ਕਰ ਰਹੇ ਹਨ। ਕਿਸਾਨ ਐਮਐਸਪੀ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਆਪਣੇ ਹੱਕ ਮੰਗ ਰਹੇ ਹਨ। ਸਰਕਾਰ ਵਲੋ ਲਾਗੂ ਕੀਤੇ ਗਏ ਖੇਤੀ ਕਨੂੰਨਾਂ ਨੂੰ ਸਿਰੇ ਤੋਂ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ।
ਉਥੇ ਹੀ ਕਿਸਾਨਾਂ ਲਈ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਸੀ, ਜਿੱਥੇ ਖਾਦ ਦੀਆਂ ਕੀਮਤਾਂ ਨੂੰ ਵੀ ਵਧਾ ਦਿੱਤਾ ਗਿਆ ਸੀ। ਜੋ ਕਿਸਾਨਾਂ ਉੱਪਰ ਇੱਕ ਹੋਰ ਬੋਝ ਸੀ। ਜਿਸ ਕਾਰਨ ਕਿਸਾਨ ਹੋਰ ਗੁੱ-ਸੇ ਵਿਚ ਆ ਗਏ। ਇਸ ਲਈ ਹੀ ਕਿਸਾਨਾਂ ਵੱਲੋਂ ਦਿੱਲੀ ਵਿਚ ਕਲ ਕੇ ਐਮ ਪੀ ਵੇ ਨੂੰ ਬੰਦ ਕੀਤਾ ਜਾ ਰਿਹਾ ਹੈ। ਹੁਣ ਕਿਸਾਨਾਂ ਲਈ ਇਕ ਚੰਗੀ ਖਬਰ ਸਾਹਮਣੇ ਆਈ ਹੈ। ਕਿਸਾਨਾਂ ਦਾ ਗੁੱ-ਸਾ ਦੇਖ ਕੇ ਹੁਣ ਲਿਆ ਗਿਆ ਹੈ ਇਹ ਵੱਡਾ ਫੈਸਲਾ। ਸਰਕਾਰ ਵੱਲੋਂ ਜਿਥੇ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਖੇਤੀ ਕਨੂੰਨਾਂ ਲਈ ਕੀਤਾ ਜਾ ਰਿਹਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਗਿਆ ਸੀ।
ਕਿਉਂਕਿ ਇਫਕੋ ਵੱਲੋਂ ਖਾਦ ਦੀ ਇੱਕ ਬੋਰੀ ਦੀ ਕੀਮਤ 1200 ਰੁਪਏ ਤੋਂ ਵਧਾ ਕੇ 1900 ਰੁਪਏ ਕਰ ਦਿੱਤੀ ਗਈ ਸੀ। ਉੱਥੇ ਹੀ ਹੁਣ ਇਫਕੋ ਵੱਲੋਂ ਕਿਸਾਨਾਂ ਦੇ ਵਿ-ਰੋ-ਧ ਨੂੰ ਦੇਖਦੇ ਹੋਏ ਇਫਕੋ ਦੇ ਚੇਅਰਮੈਨ ਡਾਕਟਰ ਯੂ. ਐੱਸ.ਅਵਸਥੀ ਨੇ ਸੋ-ਸ਼-ਲ ਮੀਡੀਆ ਦੇ ਜ਼ਰੀਏ ਜਾਣਕਾਰੀ ਦਿੰਦੇ ਹੋਏ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਨੂੰ ਖਾਦ ਪੁਰਾਣੇ ਰੇਟਾਂ ਤੇ ਹੀ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੀਮਤਾਂ ਨੂੰ ਵਧਾਉਣਾ ਇੱਕ ਲਾਜ਼ਮੀ ਪ੍ਰਕਿਰਿਆ ਹੈ, ਪਰ ਕਿਸਾਨਾਂ ਨੂੰ ਪੁਰਾਣੀ ਕੀਮਤ ਉੱਪਰ ਹੀ ਖਾਦ ਦਿੱਤੀ ਜਾਵੇਗੀ। ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਹੀ ਇਫਕੋ ਵੱਲੋਂ ਯੂ-ਟਰਨ ਲੈਂਦੇ ਹੋਏ ਕਿਹਾ ਗਿਆ ਹੈ ਕਿ ਇਹ ਕੀਮਤ ਸਿਰਫ ਬੋਰੀਆਂ ਤੇ ਛਪਣ ਲਈ ਸਨ।
ਇਫਕੋ ਨੇ ਕਿਹਾ ਹੈ ਕਿ ਉਨ੍ਹਾਂ ਕੋਲ 11.26 ਲੱਖ ਟਨ ਖਾਦ ਮੌਜੂਦ ਹੈ ਜੋ ਕਿਸਾਨਾਂ ਨੂੰ ਪੁਰਾਣੇ ਰੇਟਾਂ ਉੱਪਰ ਹੀ ਦਿਤੀ ਜਾਵੇਗੀ। ਇਸਦੇ ਨਾਲ ਹੀ ਇਫਕੋ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੋ ਰੇਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ , ਉਹ ਕਿਸਾਨਾਂ ਉਪਰ ਲਾਗੂ ਨਹੀਂ ਕੀਤੇ ਜਾਣਗੇ। ਜਿਹੜੀ ਵੀ ਨਵੀਂ ਕੀਮਤ ਨਾਲ਼ ਖਾਦ ਦੀ ਕੋਈ ਵੀ ਬੋਰੀ ਆਉਂਦੀ ਹੈ, ਉਹ ਕਿਸੇ ਨੂੰ ਨਹੀਂ ਵੇਚੀ ਜਾਵੇਗੀ। ਅਵਸਥੀ ਨੇ ਕਿਹਾ ਕਿ ਅਸੀਂ ਹਮੇਸ਼ਾਂ ਕਿਸਾਨਾਂ ਦੇ ਨਾਲ ਹਾਂ ਅਤੇ ਉਨ੍ਹਾਂ ਦੇ ਹਿੱ-ਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਫੈਸਲਾ ਲੈਂਦੇ ਹਾ।
Home ਤਾਜਾ ਖ਼ਬਰਾਂ ਚੰਗੀ ਖਬਰ ਕਿਸਾਨਾਂ ਲਈ – ਕਿਸਾਨਾਂ ਦਾ ਗੁੱਸਾ ਦੇਖਕੇ ਹੁਣ ਲਿਆ ਗਿਆ ਇਹ ਵੱਡਾ ਫੈਸਲਾ – ਆਈ ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਚੰਗੀ ਖਬਰ ਕਿਸਾਨਾਂ ਲਈ – ਕਿਸਾਨਾਂ ਦਾ ਗੁੱਸਾ ਦੇਖਕੇ ਹੁਣ ਲਿਆ ਗਿਆ ਇਹ ਵੱਡਾ ਫੈਸਲਾ – ਆਈ ਤਾਜਾ ਵੱਡੀ ਖਬਰ
Previous Postਅਚਾਨਕ ਵਧੇ ਕੋਰੋਨਾ ਕਰਕੇ ਪੰਜਾਬ ਇਥੇ ਹੋ ਗਿਆ ਦੁਕਾਨਾਂ ਵਾਲਿਆਂ ਲਈ ਇਹ ਐਲਾਨ
Next Postਹੁਣੇ ਹੁਣੇ ਇੰਗਲੈਂਡ ਤੋਂ ਆਈ ਮਾੜੀ ਖਬਰ – ਸੁਣਕੇ ਦੇਸ਼ ਵਿਦੇਸ਼ ਚ ਛਾਇਆ ਸੋਗ, ਇਸ ਵੇਲੇ ਦੀ ਵੱਡੀ ਖਬਰ