ਆਈ ਤਾਜਾ ਵੱਡੀ ਖਬਰ
ਪੰਜਾਬੀ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਨੇ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਪੂਰੀ ਦੁਨੀਆ ਭਰ ਦੇ ਵਿੱਚ ਇੱਕ ਵੱਖਰੀ ਪਛਾਣ ਬਣਾ ਲਈ ਹੈ। ਪੰਜਾਬ ਹੀ ਨਹੀਂ ਸਗੋਂ, ਦੁਨੀਆ ਭਰ ਦੇ ਵਿੱਚ ਉਹਨਾਂ ਦੇ ਫੈਨਸ ਫਸੇ ਹੋਏ ਹਨ ਤੇ ਜਦੋਂ ਵੀ ਦਲਜੀਤ ਦਾ ਕੋਈ ਲਾਈਵ ਪ੍ਰੋਗਰਾਮ ਹੁੰਦਾ ਹੈ ਤਾਂ ਲੋਕ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਵੱਧ ਚੜ੍ ਕੇ ਹਿੱਸਾ ਲੈਂਦੇ ਹਨ ਤੇ ਦਲਜੀਤ ਦੋਸਾਂਝ ਤੇ ਕੰਮ ਨੂੰ ਕਾਫੀ ਸਹਾਰਦੇ ਹਨ। ਇਸੇ ਵਿਚਾਲੇ ਦਲਜੀਤ ਦੋਸਾਂਝ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਨੂੰ ਆਪਣੀ ਵੱਧ ਰਹੀ ਪ੍ਰਸਿੱਧੀ ਵਿਚਾਲੇ ਹੁਣ ਇੱਕ ਅਜੀਬ ਜਿਹਾ ਡਰ ਸਤਾਉਣਾ ਸ਼ੁਰੂ ਹੋ ਚੁੱਕਿਆ ਹੈ। ਦੱਸਦਿਆ ਕਿ ਬੀਤੇ ਦਿਨੀਂ ਦਿਲਜੀਤ ਦੋਸਾਂਝ ਦਾ ਰਾਜਸਥਾਨ ਦੇ ਜੈਪੁਰ ‘ਚ ਸ਼ਾਨਦਾਰ ਕੰਸਰਟ ਹੋਇਆ, ਜਿਸ ਦੀਆਂ ਵੀਡੀਓਜ਼ ਘਰ ਬੈਠੇ ਪ੍ਰਸ਼ੰਸਕਾਂ ਨੂੰ ਕਾਫੀ ਖਿੱਚ ਰਹੀਆਂ ਹਨ। ਇਸ ਸਭ ਦੇ ਵਿਚਕਾਰ ਸ਼ੋਸ਼ਲ ਮੀਡੀਆ ‘ਤੇ ਗਾਇਕ ਦਿਲਜੀਤ ਦਾ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ , ਜਿਸ ‘ਚ ਉਹ ਇੱਕ ਪੋਡਕਾਸਟ ‘ਚ ਆਪਣੇ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਡਰ ਕਿਸ ਵਿਅਕਤੀ ਤੋਂ ਲੱਗਦਾ ਹੈ। ਦੱਸਦਿਆ ਕਿ ਵਾਇਰਲ ਵੀਡੀਓ ‘ਚ ਗਾਇਕ ਦਿਲਜੀਤ ਆਖਦੇ ਹਨ, ”ਮੈਂ ਜਿਹੜੇ ਨੂੰ ਪਿਆਰ ਕਰਦਾ ਹਾਂ, ਮੈਨੂੰ ਉਸ ਤੋਂ ਬਹੁਤ ਹੀ ਡਰ ਲੱਗਦਾ ਹੈ, ਜਿਹੜੇ ਬੰਦੇ ਨਾਲ ਮੇਰਾ ਕੋਈ ਮੇਲ-ਮਿਲਾਪ ਨਹੀਂ ਹੈ, ਉਹ ਕੁੱਝ ਮਰਜ਼ੀ ਕਰਦਾ ਰਹੇ, ਮੈਨੂੰ ਕੋਈ ਟੈਂਸ਼ਨ ਨਹੀਂ ਹੈ ਪਰ ਜਿਹੜਾ ਬੰਦਾ ਪਿਆਰ ਕਰਦਾ ਹੈ, ਉਸ ਲਈ ਅਜਿਹਾ ਲੱਗਦਾ ਹੈ ਕਿ ਮੈਂ ਇਸ ਨੂੰ ਗੁੱਸੇ ਨਾ ਕਰ ਦੇਵਾਂ, ਉਸ ਨੂੰ ਕੁੱਝ ਬੁਰਾ ਨਾ ਲੱਗ ਜਾਵੇ। ਮੇਰੀ ਕਿਸੇ ਵੀ ਹਰਕਤ ਕਰਕੇ ਉਨ੍ਹਾਂ ਨੂੰ ਗੁੱਸਾ ਨਾ ਆ ਜਾਵੇ। ਮੈਂ ਉਨ੍ਹਾਂ ਨੂੰ ਬੇਆਰਾਮ ਨਾ ਕਰ ਦੇਵਾਂ। ਦਲਜੀਤ ਦੋਸਾਂਜ ਦੀ ਇਸ ਵੀਡੀਓ ਤੋਂ ਬਾਅਦ ਹੁਣ ਲਗਾਤਾਰ ਉਹਨਾਂ ਦੇ ਫੈਨਸ ਦੇ ਵੱਲੋਂ ਉਹਨਾਂ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਹੈ ਤੇ ਵੱਖੋ ਵੱਖਰੇ ਇਮੋਜੀ ਭੇਜ ਕੇ ਉਹਨਾਂ ਦੀ ਇਸ ਪੋਸਟ ਦੇ ਉੱਪਰ ਆਪਣਾ ਪਿਆਰ ਬਿਖੇਰਿਆ ਜਾ ਰਿਹਾ ਹੈ।
Previous Postਚੋਟੀ ਦੀ ਮਸ਼ਹੂਰ ਗਾਇਕਾ ਦੀ ਅਚਾਨਕ ਵਿਗੜੀ ਹਾਲਤ . ਕਰਵਾਇਆ ਗਿਆ ICU ਚ ਸਿਫ਼ਟ
Next Postਚੋਟੀ ਦੇ ਮਸ਼ਹੂਰ ਐਕਟਰ ਮਿਥੁਨ ਚੱਕਰਵਰਤੀ ਨੂੰ ਲਗਿਆ ਵੱਡਾ ਝਟਕਾ , ਹੋਈ ਇਸ ਪਰਿਵਾਰ ਦੇ ਜੀਅ ਦੀ ਮੌਤ