ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦਾ ਕਹਿਰ ਦੇਸ਼ ਵਿਚ ਲਗਾਤਾਰ ਜਾਰੀ ਹੈ ਭਾਵੇਂ ਕਰੋਨਾ ਵਾਇਰਸ ਦੀ ਨਵੇ ਮਾਮਲਿਆਂ ਦੀਆਂ ਗਿਣਤੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਸ ਵਾਇਰਸ ਦੇ ਕਾਰਨ ਹੋਣ ਵਾਲੀਆਂ ਮੌਤ ਦਾ ਗਿਣਤੀ ਲਗਾਤਾਰ ਜਾਰੀ ਹੈ। ਦੂਜੇ ਪਾਸੇ ਜੇਕਰ ਕਰੋਨਾ ਕਾਲ ਦੌਰਾਨ ਸੰਗੀਤਕ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਸੰੰਗੀਤ ਨਾਲ ਜੁੜੀਆਂ ਕਈ ਵੱਡੀਆਂ ਹਸਤੀਆਂ ਇਸ ਵਾਇਰਸ ਦੇ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆ ਹਨ ਅਤੇ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖਬਰ ਸੰਗੀਤ ਜਗਤ ਨਾਲ ਸੰਬੰਧਿਤ ਆ ਰਹੀ ਹੈ। ਜਿਸ ਤੋਂ ਬਾਅਦ ਇੰਡਸਟਰੀ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਮੰਦਭਾਗੀ ਖ਼ਬਰ ਪ੍ਰਸਿੱਧ ਗਾਇਕ ਅਰਿਜਿਤ ਨਾਲ ਜੁੜੀ ਹੋਈ ਹੈ। ਦਰਅਸਲ ਉਨ੍ਹਾਂ ਦੇ ਮਾਤਾ ਕੁਝ ਦਿਨ ਪਹਿਲਾਂ ਕਰੋਨਾ ਸੰਕਰਮਿਤ ਪਾਏ ਗਏ ਸਨ ਜਿਸ ਕਾਰਨ ਉਨ੍ਹਾਂ ਨੂੰ ਜੇਰੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹੁਣ ਉਨ੍ਹਾਂ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਹ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਇਸ ਖ਼ਬਰ ਦੀ ਜਾਣਕਾਰੀ ਅਦਾਕਾਰ ਸਵਾਸਤਿਕ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅਰਿਜੀਤ ਸਿੰਘ ਦੀ ਮਾਂ ਲਈ ਬਲੱਡ ਦੀ ਜ਼ਰੂਰਤ ਹੈ। ਜੋ ਕਿ ਅਮਰੀ ਧਾਕੁਰੀਆ ਵਿੱਚ ਦਾਖਲ ਹਨ। ਇਸ ਤੋਂ ਇਲਾਵਾ ਮਸ਼ਹੂਰ ਫਿਲਮਕਾਰ ਸ਼੍ਰੀਜਿਤ ਮੁਖ਼ਰਜੀ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜੀ ਅਤੇ ਬੰਗਾਲੀ ਭਾਸ਼ਾ ਵਿਚ ਇਕ ਟਵਿਟ ਸਾਂਝਾ ਕਰਦੇ ਹੋਏ ਅਰਿਜੀਤ ਦੀ ਮਾਤਾ ਲਈ ਮਦਦ ਦੀ ਮੰਗ ਕੀਤੀ ਸੀ।
ਦੱਸ ਦਈਏ ਕਿ ਅਰਿਜੀਤ ਆਪਣੀ ਮਾਂ ਦੇ ਬਹੁਤ ਜ਼ਿਆਦਾ ਕ਼ਰੀਬ ਸੀ ਅਤੇ ਜਦੋਂ ਉਨ੍ਹਾਂ ਨੂੰ ਇਸ ਖ਼ਬਰ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਦੁੱਖ ਵਿਚ ਹਨ। ਇਸ ਤੋਂ ਇਲਾਵਾ ਉਨ੍ਹਾਂ ਮਾਤਾ ਜੀ ਦੇ ਅਚਾਨਕ ਚਲੇ ਜਾਣ ਤੇ ਕਈ ਵੱਡੇ ਸਿਤਾਰੇ ਨੇ ਦੁੱਖ ਪ੍ਰਗਟਾਇਆ ਅਤੇ ਉਨ੍ਹਾਂ ਵੱਲੋਂ ਦੁੱਖੀ ਹਿਰਦੇ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਦੱਸ ਦਈਏ ਕਿ ਅਰਿਜੀਤ ਨੇ ਜ਼ਿਆਦਾਤਰ ਰੁਮਾਂਟਿਕ ਗੀਤ ਫੁਰਮਾਏ ਹਨ ਜਿਸ ਕਾਰਨ ਉਹ ਨੂੰ ਰੋਮਾਂਟਿਕ ਗੀਤ ਕਰਕੇ ਮਸ਼ਹੂਰ ਹਨ।
Previous Postਖੁਸ਼ਖਬਰੀ : ਇਸ ਦੇਸ਼ ਚ ਹੋ ਗਿਆ ਇਹ ਵੱਡਾ ਐਲਾਨ , ਲੋਕਾਂ ਚ ਛਾਈ ਖੁਸ਼ੀ ਦੀ ਲਹਿਰ – ਆਈ ਤਾਜਾ ਵੱਡੀ ਖਬਰ
Next Postਕੈਪਟਨ ਨੇ ਪੰਜਾਬ ਚ ਇਹਨਾਂ ਬੱਚਿਆਂ ਲਈ ਲਈ ਕਰਤਾ ਇਹ ਵੱਡਾ ਐਲਾਨ , ਲੋਕਾਂ ਚ ਖੁਸ਼ੀ ਦੀ ਲਹਿਰ