ਚੋਟੀ ਦੀ ਮਸ਼ਹੂਰ ਐਕਟਰ ਆਲੀਆ ਭੱਟ ਹੋਈ ਇਸ ਭਿਆਨਕ ਬਿਮਾਰੀ ਦੀ ਸ਼ਿਕਾਰ

ਆਈ ਤਾਜਾ ਵੱਡੀ ਖਬਰ

ਫਿਲਮ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਸਿਤਾਰੇ ਹਨ, ਜਿਨਾਂ ਵੱਲੋਂ ਆਪਣੇ ਕੰਮ ਦੇ ਨਾਲ ਦੁਨੀਆਂ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਗਈ । ਜਿਨਾਂ ਵਿੱਚ ਇੱਕ ਨਾਮ ਆਲੀਆ ਭੱਟ ਦਾ ਵੀ ਸਾਹਮਣੇ ਆਉਂਦਾ ਪਿਆ । ਜਿਨਾਂ ਵੱਲੋਂ ਕਈ ਮਸ਼ਹੂਰ ਫਿਲਮਾਂ ਦੇ ਵਿੱਚ ਕੰਮ ਕਰਕੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਗਈ ਹੈ। ਇਸੇ ਵਿਚਾਲੇ ਹੁਣ ਆਲੀਆ ਭੱਟ ਨਾਲ ਜੁੜੀ ਹੋਈ ਇੱਕ ਦੁਖਦਾਈ ਖਬਰ ਸਾਂਝੀ ਕਰਾਂਗੇ ਕਿ ਮਸ਼ਹੂਰ ਐਕਟਰਸ ਆਲੀਆ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ, ਜਿਸ ਦੀ ਪੁਸ਼ਟੀ ਖੁਦ ਅਦਾਕਾਰਾ ਦੇ ਵੱਲੋਂ ਕੀਤੀ ਗਈ ਹੈ l ਆਲੀਆ ਨੇ ਆਪਣੀ ਬੀਮਾਰੀ ਦੀ ਪੁਸ਼ਟੀ ਕਰ ਦਿੱਤੀ ਹੈ। ਆਲੀਆ ਨੇ ਇੱਕ ਜੀ ਚੈਨਲ ਤੇ ਇੰਟਰਵਿਊ ਵਿੱਚ ਦੱਸਿਆ ਕਿ ਉਸ ਨੂੰ ADHD ਦੀ ਬੀਮਾਰੀ ਬਾਰੇ ਪਤਾ ਲੱਗਿਆ , ਇਹ ਸਭ ਕੁਝ ਮਨੋਵਿਗਿਆਨਕ ਟੈਸਟ ਤੋਂ ਬਾਅਦ ਸਾਹਮਣੇ ਆਇਆ । ਆਲੀਆ ਭੱਟ ਨੇ ਦੱਸਿਆ ਕਿ ਬਚਪਨ ‘ਚ ਉਹ ਆਪਣੀ ਕਲਾਸ ਦੇ ਬੱਚਿਆਂ ਤੋਂ ਦੂਰ ਰਹਿੰਦੀ ਸੀ ਤੇ ਕਈ ਵਾਰ ਗੱਲਬਾਤ ਦੌਰਾਨ ਗੁੱਸੇ ‘ਚ ਆ ਜਾਂਦੀ ਸੀ। ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਆਲੀਆ ਨੇ ਅੱਗੇ ਕਿਹਾ, ‘ਮੈਂ ਸਮਝ ਗਈ ਹਾਂ ਕਿ ਮੈਂ ਕੈਮਰੇ ਦੇ ਸਾਹਮਣੇ ਸ਼ਾਂਤ ਕਿਉਂ ਰਹਿੰਦੀ ਹਾਂ, ਜਦੋਂ ਵੀ ਮੈਂ ਕੈਮਰੇ ਦੇ ਸਾਹਮਣੇ ਹੁੰਦੀ ਹਾਂ, ਮੈਂ ਆਪਣੇ ਰੋਲ ‘ਤੇ ਫੋਕਸ ਰਹਿੰਦੀ ਹਾਂ ਅਤੇ ਰਾਹਾ ਦੇ ਨਾਲ ਵੀ ਮੈਂ ਸਾਧਾਰਨ ਰਹਿੰਦੀ ਹਾਂ।’ ਜਿਸ ਦੇ ਚਲਦੇ ਹਮੇਸ਼ਾ ਉਹ ਇੱਕ ਚਿੰਤਾ ਦੇ ਵਿੱਚ ਰਹਿੰਦੀ ਹੁੰਦੀ ਸੀ l ਦੱਸ ਦਈਏ ਕਿ ਜ਼ਿਆਦਾਤਰ ਇਹ ਦਿੱਕਤ ਬੱਚਿਆਂ ਦੇ ਵਿੱਚ ਹੁੰਦੀ ਹੈ। ਜਿਸ ਕਾਰਨ ਬੱਚਿਆਂ ਦਾ ਅਜਿਹਾ ਵਿਵਹਾਰ ਬਣ ਜਾਂਦਾ ਹੈ l ਪਰ ਆਪਣੀ ਇਸ ਬਿਮਾਰੀ ਬਾਰੇ ਮਸ਼ਹੂਰ ਅਦਾਕਾਰ ਆਲੀਆ ਭੱਟ ਵੱਲੋਂ ਖੁਲਾਸਾ ਕੀਤਾ ਗਿਆ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਦੀ ਇਸ ਗੱਲ ਦੇ ਉੱਪਰ ਹੈਰਾਨਗੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜ਼ਿਕਰ ਯੋਗ ਹੈ ਕਿ ਇੰਨੀ ਦਿਨੀਂ ਆਪਣੀ ਐਕਸ਼ਨ-ਥ੍ਰਿਲਰ ਫ਼ਿਲਮ ‘ਜਿਗਰਾ’ ਨੂੰ ਲੈ ਕੇ ਸੁਰਖੀਆਂ ‘ਚ ਹੈ । ਫ਼ਿਲਮ ‘ਚ ਆਲੀਆ ਨੇ ਇੱਕ ਦਲੇਰ ਭੈਣ ਦੀ ਭੂਮਿਕਾ ਨਿਭਾਈ ਹੈ, ਜੋ ਆਪਣੇ ਬੇਕਸੂਰ ਭਰਾ ਨੂੰ ਜੇਲ੍ਹ ‘ਚੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ । ਜਿਸ ਫਿਲਮ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਹਾਲ ਹੀ ‘ਚ ਆਲੀਆ ਭੱਟ ਨੇ ਆਪਣੀ ਇੱਕ ਬੀਮਾਰੀ ਬਾਰੇ ਖੁਲਾਸਾ ਕੀਤਾ ਹੈ। ਇੱਕ ਨਿੱਜੀ ਚੈਨਲ ਦੀ ਇੰਟਰਵਿਊ ਦੌਰਾਨ ਉਹਨਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ।