ਆਈ ਤਾਜਾ ਵੱਡੀ ਖਬਰ
ਅਕਸਰ ਹੀ ਵਿਆਹਾਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜੇ ਹੋ ਜਾਂਦੇ ਹਨ, ਜਿਨ੍ਹਾਂ ਨੂੰ ਆਪਸੀ ਰਜ਼ਾ ਮੰਦੀ ਤੇ ਸਹਿਮਤੀ ਦੇ ਨਾਲ ਸੁਲਝਾਇਆ ਜਾਂਦਾ l ਪਰ ਕਈ ਵਾਰ ਅਜਿਹੇ ਮਾਮਲੇ ਕੁਝ ਇਸ ਕਦਰ ਵੱਧ ਜਾਂਦੇ ਹਨ ਕਿ ਉਹਨਾਂ ਉੱਪਰ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ ਹੈ l ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਵਿਆਹ ਚੱਲ ਰਿਹਾ ਹੁੰਦਾ ਹੈ ਤੇ ਵਿਆਹ ਵਿੱਚ ਲਾੜੇ ਵੱਲੋਂ ਅਜਿਹੀ ਹਰਕਤ ਕੀਤੀ ਜਾਂਦੀ ਹੈ ਕਿ ਜਿਸ ਕਾਰਨ ਜੰਗ ਦਾ ਮੈਦਾਨ ਬਣ ਜਾਂਦਾ ਹੈ ਤੇ ਉਸ ਵਿੱਚ ਕੁਰਸੀਆਂ ਚਲਦੀਆਂ ਹਨ ਤੇ ਇੱਕ ਦੂਜੇ ਦੇ ਉੱਪਰ ਡੰਡੇ ਵਰਾਏ ਜਾਂਦੇ ਹਨ l
ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹਾਪੁੜ ਤੋਂ ਸਾਹਮਣੇ ਆਇਆ ਜਿੱਥੇ ਵਿਆਹ ‘ਚ ਬੈਂਡ-ਵਾਜਿਆਂ ਦੀ ਥਾਂ ਡੰਡੇ, ਪਲਾਸਟਿਕ ਦੀਆਂ ਕੁਰਸੀਆਂ, ਮੁੱਕੇ ਤੇ ਡੰਡੇ ਖੁੱਲ੍ਹੇਆਮ ਚੱਲੇ। ਗੱਲ ਥਾਣੇ ਤੱਕ ਜਾ ਪਹੁੰਚੀ। ਇਸ ਦੌਰਾਨ ਦੋਹਾਂ ਪਰਿਵਾਰਾਂ ਵਿਚਾਲੇ ਜੰਮ ਕੇ ਹੰਗਾਮਾ ਹੋਇਆ l ਜਿਸ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਤੇ ਪੁਲਿਸ ਕੋਲ ਇਹ ਮਾਮਲਾ ਪਹੁੰਚ ਗਿਆ l ਦਰਅਸਲ ਮਾਜਰਾ ਇਹ ਹੈ ਕਿ ਸਟੇਜ ‘ਤੇ ਜਦੋਂ ਲਾੜਾ-ਲਾੜੀ ਨੇ ਇਕ ਦੂਜੇ ਨੂੰ ਜੈਮਾਲਾ ਪਹਿਨਾਈ ਤਾਂ ਫਿਰ ਲਾੜਾ ਅੱਗੇ ਵਧਿਆ ਅਤੇ ਉਸ ਨੇ ਲਾੜੀ ਦਾ ਮੱਥਾ ਚੁੰਮ ਲਿਆ।
ਜਦੋਂ ਲਾੜੇ ਨੇ ਅਜਿਹਾ ਕੀਤਾ ਤਾਂ ਲਾੜੀ ਦੇ ਪਰਿਵਾਰ ਨੂੰ ਇਹ ਹਰਕਤ ਚੰਗੀ ਨਹੀਂ ਲੱਗੀ। ਜਿਸ ਤੋਂ ਬਾਅਦ ਦੋਹਾਂ ਪਾਸਿਓਂ ਪਰਿਵਾਰ ਵਿਚਾਲੇ ਬਹਿਸ ਹੋ ਗਈ। ਬਹਿਸ ਦਰਮਿਆਨ ਲਾੜੀ ਦੇ ਪਰਿਵਾਰ ਵਾਲੇ ਡੰਡੇ ਲੈ ਕੇ ਵਿਆਹ ਦੀ ਸਟੇਜ ‘ਤੇ ਚੜ੍ਹ ਗਏ ਅਤੇ ਲਾੜੇ ਦੇ ਪਰਿਵਾਰ ਵਾਲਿਆ ‘ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ।
ਹੌਲੀ ਹੌਲੀ ਖੁਸ਼ੀ ਦਾ ਮਾਹੌਲ ਹੰਗਾਮੇ ਦੇ ਵਿੱਚ ਤਬਦੀਲ ਹੋ ਗਿਆ l ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਰਮੀ ਹੋ ਗਿਆ ਤੇ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਛੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ l ਉੱਥੇ ਹੀ ਇਸ ਪੂਰੇ ਘਟਨਾਕ੍ਰਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵਾਇਰਲ ਹੁੰਦੀ ਪਈ ਹੈ ਤੇ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕ ਆਪੋ ਆਪਣੀ ਪ੍ਰਤਿਕ੍ਰਿਆ ਦਿੰਦੇ ਹੋਏ ਦਿਖਾਈ ਦੇ ਰਹੇ ਹਨ l
Previous Postਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਆਈ ਵੱਡੀ ਮਾੜੀ ਖਬਰ , ਲਗਿਆ ਝਟਕਾ
Next Postਕਬੱਡੀ ਜਗਤ ਤੋਂ ਆਈ ਵੱਡੀ ਮਾੜੀ ਖਬਰ , ਚੋਟੀ ਦੇ ਮਸ਼ਹੂਰ ਖਿਡਾਰੀ ਦੀ ਹੋਈ ਭਿਆਨਕ ਹਾਦਸੇ ਚ ਮੌਤ