ਆਈ ਤਾਜਾ ਵੱਡੀ ਖਬਰ
ਇਸ ਸੰਸਾਰ ਦੇ ਵਿਚ ਸਮੇਂ-ਸਮੇਂ ਉੱਪਰ ਕੁਝ ਅਜਿਹੀਆਂ ਦੈਵਿਕ ਰੂਹਾਂ ਆਈਆਂ ਜਿਨ੍ਹਾਂ ਨੇ ਇਸ ਧਰਤੀ ਦੇ ਉਪਰ ਸ਼ਾਂਤੀ ਦੀ ਸਥਾਪਨਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜ਼ੁ-ਲ-ਮਾਂ ਦਾ ਅੰਤ ਕੀਤਾ ਅਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ। ਇਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਦੇ ਸਦਕਾ ਹੀ ਅੱਜ ਬਹੁਤ ਸਾਰੇ ਲੋਕੀਂ ਆਪਣੇ ਜੀਵਨ ਨੂੰ ਇਕ ਸਹੀ ਸੇਧ ਦੇਣ ਦੇ ਵਿੱਚ ਕਾਮਯਾਬ ਹੋਏ ਹਨ। ਇਨ੍ਹਾਂ ਦੇਵ ਪੁਰਸ਼ਾਂ ਦੇ ਕਾਰਨ ਹੀ ਅੱਜ ਇਸ ਦੁਨੀਆਂ ਵਿੱਚ ਮਾਨਵਤਾ ਦੀ ਨਿਸ਼ਾਨੀ ਕਾਇਮ ਹੈ। ਇਨ੍ਹਾਂ ਵਿੱਚੋਂ ਹੀ ਇੱਕ ਮਹਾਨ ਅਤੇ ਨਿਡਰ ਕੌਮ ਦੇ ਰਚੇਤਾ ਦਾ ਪ੍ਰਕਾਸ਼ ਪੁਰਬ ਪੂਰੇ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ।
ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਅਦਬ ਸਤਿਕਾਰ ਦੇ ਨਾਲ ਵਿਸ਼ਵ ਭਰ ਦੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਇਸ ਧਾਰਮਿਕ ਮੌਕੇ ਉੱਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਮਨੁੱਖਤਾ ਦੀ ਭਲਾਈ ਅਤੇ ਸੇਵਾ ਭਾਵਨਾ ਦੇ ਵਿੱਚ ਹੀ ਸਮਰਪਿਤ ਰਿਹਾ। ਆਪਣੇ ਪੂਰੇ ਜੀਵਨ ਕਾਲ ਦੌਰਾਨ
ਗੁਰੂ ਜੀ ਆਪਣੇ ਅਸੂਲਾਂ ਉਪਰ ਅਟਲ ਰਹੇ। ਖੁਸ਼ੀ ਦੇ ਇਸ ਪਾਵਨ ਮੌਕੇ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਨ ਕਰਦਾ ਹਾਂ। ਉਨ੍ਹਾਂ ਦਾ ਜੀਵਨ ਲਿਆ ਅਤੇ ਸਮਾਜ ਦੇ ਨਿਰਮਾਣ ਲਈ ਸਮਰਪਿਤ ਸੀ। ਉਹ ਆਪਣੇ ਸਿਧਾਂਤਾਂ ਪ੍ਰਤੀ ਸਦੈਵ ਅਟਲ ਰਹੇ। ਅਸੀਂ ਉਨ੍ਹਾਂ ਦੀ ਬਹਾਦਰੀ ਅਤੇ ਬ-ਲਿ-ਦਾ-ਨ ਨੂੰ ਵੀ ਯਾਦ ਕਰਦੇ ਹਾਂ।
ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਸਾਲ 2017 ਦੇ ਵਿਚ ਬੜੀ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ਼ ਮਨਾਇਆ ਗਿਆ ਸੀ। ਜਿੱਥੇ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਸਾਹਿਬ ਨੂੰ ਨਮਨ ਕਰਨ ਦਾ ਮੌਕਾ ਮਿਲਿਆ ਸੀ। ਨਰਿੰਦਰ ਮੋਦੀ ਨੇ ਇਸ ਸਮੇਂ ਆਖਿਆ ਸੀ ਕਿ ਇਹ ਪਵਿੱਤਰ ਦਿਹਾੜਾ ਉਹਨਾਂ ਦੇ ਕਾਰਜਕਾਲ ਵਿਚ ਆਇਆ ਹੈ ਇਸ ਦੇ ਕਾਰਨ ਹੀ ਉਨ੍ਹਾਂ ਉੱਪਰ ਵਿਸ਼ੇਸ਼ ਕਿਰਪਾ ਹੈ।
Previous Postਹੁਣੇ ਹੁਣੇ ਪੰਜਾਬ ਦੇ ਸਾਰੇ ਜਿਲਿਆਂ ਚ ਇਸ ਤਰੀਕ ਨੂੰ ਇਸ ਪਾਬੰਦੀ ਦਾ ਹੋ ਗਿਆ ਐਲਾਨ
Next Postਪੰਜਾਬ ਚ ਇਥੇ ਇਕੋ ਸਕੂਲ ਦੇ 9 ਅਧਿਆਪਕ ਨਿਕਲੇ ਕੋਰੋਨਾ ਪੌਜੇਟਿਵ, ਮਚਿਆ ਹੜਕੰਪ