ਆਈ ਤਾਜ਼ਾ ਵੱਡੀ ਖਬਰ
ਹਰ ਇਨਸਾਨ ਵੱਲੋਂ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਜਿੱਥੇ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉੱਥੇ ਹੀ ਇਹ ਰਸਤੇ ਇਨਸਾਨ ਨੂੰ ਉਸ ਦੀ ਮੰਜਲ ਤੱਕ ਜਲਦੀ ਪਹੁੰਚਾਉਦੇ ਹਨ, ਜਿਨ੍ਹਾਂ ਵਿੱਚ ਸੜਕੀ, ਰੇਲਵੇ ਅਤੇ ਹਵਾਈ, ਸਮੁੰਦਰੀ ਰਸਤੇ ਸ਼ਾਮਲ ਹੁੰਦੇ ਹਨ। ਉੱਥੇ ਹੀ ਲੋਕਾਂ ਵੱਲੋਂ ਆਪਣੀ ਸਹੂਲਤ ਅਤੇ ਆਪਣੇ ਖਰਚੇ ਦੇ ਅਨੁਸਾਰ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕਰਦੇ ਹੋਏ ਸਫ਼ਰ ਕੀਤਾ ਜਾਂਦਾ ਹੈ। ਪਰ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਰੇਲਵੇ ਦੇ ਸਫਰ ਨੂੰ ਪਹਿਲ ਦਿੱਤੀ ਜਾਂਦੀ ਹੈ ਜਿੱਥੇ ਇਹ ਸਫ਼ਰ ਉਨ੍ਹਾਂ ਦੀ ਬਚਤ ਦੇ ਅਨੁਸਾਰ ਹੁੰਦਾ ਹੈ।
ਉਥੇ ਹੀ ਇਸ ਸਸਤੇ ਅਤੇ ਆਸਾਨ ਸਫਰ ਦੇ ਦੌਰਾਨ ਉਨ੍ਹਾਂ ਨੂੰ ਕੁਦਰਤੀ ਨਜ਼ਾਰਿਆਂ ਦਾ ਆਨੰਦ ਵੀ ਦੇਖਣ ਨੂੰ ਮਿਲਦਾ ਹੈ। ਇਸ ਸਫ਼ਰ ਦੌਰਾਨ ਬਹੁਤ ਸਾਰੇ ਹਾਦਸੇ ਵੀ ਵਾਪਰਦੇ ਹਨ ਜਿਨ੍ਹਾਂ ਕਾਰਨ ਰੇਲ ਯਾਤਰਾ ਕਰਨ ਵਾਲੇ ਯਾਤਰੀਆਂ ਵਿੱਚ ਡਰ ਦਾ ਮਾਹੌਲ ਵੀ ਪੈਦਾ ਹੋ ਜਾਂਦਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਚ ਡਰ ਪੈਦਾ ਕਰ ਰਹੀਆਂ ਹਨ। ਹੁਣ ਚਲਦੀ ਟਰੇਨ ਨੂੰ ਅੱਗ ਲੱਗਣ ਤੇ ਡਰਾਈਵਰ ਵੱਲੋਂ ਬ੍ਰੇਕ ਲਗਾਈ ਗਈ ਹੈ ਅਤੇ ਯਾਤਰੀਆਂ ਵੱਲੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ ਗਈ।
ਪ੍ਰਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਰੇਲ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ, ਜਿਸ ਸਮੇਂ ਇਕ ਰਕਸੋਲ ਨਰਕਟਿਆਗੰਜ ਪਸੈਂਜਰ ਰੇਲ ਗੱਡੀ ਭੇਲਹੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਹੁੰਚੀ ਤਾਂ ਗੱਡੀ ਵਿੱਚ ਅਚਾਨਕ ਹੀ ਅੱਗ ਲੱਗ ਗਈ। ਇਹ ਘਟਨਾ ਐਤਵਾਰ ਸਵੇਰੇ 5:10 ਮਿੰਟ ਤੇ ਵਾਪਰੀ ਜਿੱਥੇ ਇਸ ਦਾ ਪਤਾ ਸਭ ਤੋਂ ਪਹਿਲਾ ਗਾਰਡ ਨੂੰ ਲੱਗਿਆ ਜਿਸ ਵੱਲੋਂ ਇਹ ਦੇਖਦੇ ਹੀ ਰੇਲ ਗੱਡੀ ਦੇ ਚਾਲਕ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।
ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਹੀ ਰੇਲਵੇ ਸਟੇਸ਼ਨ ਮਾਸਟਰ ਅਤੇ ਫਾਇਰ ਬ੍ਰਗੇਡ ਅਤੇ ਹੋਰ ਸੀਨੀਅਰ ਉਚ ਅਧੀਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਉਥੇ ਹੀ ਰੇਲ ਗੱਡੀ ਦੇ ਡਰਾਈਵਰ ਵੱਲੋਂ ਤੁਰੰਤ ਹੀ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਟ੍ਰੇਨ ਨੂੰ ਬ੍ਰੇਕ ਲਗਾ ਕੇ ਰੋਕ ਲਿਆ ਗਿਆ। ਜਿਥੇ ਹਫੜਾ ਦਫੜੀ ਦੇ ਮਾਹੌਲ ਦੇ ਦੌਰਾਨ ਹੀ ਯਾਤਰੀਆਂ ਵੱਲੋਂ ਟ੍ਰੇਨ ਚੋਂ ਛਾਲਾਂ ਮਾਰ ਦਿੱਤੀਆਂ ਗਈਆਂ। ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ।
Home ਤਾਜਾ ਖ਼ਬਰਾਂ ਚਲਦੀ ਹੋਈ ਟਰੇਨ ਨੂੰ ਲੱਗੀ ਇਥੇ ਅੱਗ, ਡਰਾਈਵਰ ਨੇ ਬ੍ਰੇਕ ਲਗਾ ਰੋਕੀ- ਯਾਤਰੀਆਂ ਨੇ ਛਾਲਾਂ ਮਾਰ ਮਾਰ ਬਚਾਈ ਜਾਨ
ਤਾਜਾ ਖ਼ਬਰਾਂ
ਚਲਦੀ ਹੋਈ ਟਰੇਨ ਨੂੰ ਲੱਗੀ ਇਥੇ ਅੱਗ, ਡਰਾਈਵਰ ਨੇ ਬ੍ਰੇਕ ਲਗਾ ਰੋਕੀ- ਯਾਤਰੀਆਂ ਨੇ ਛਾਲਾਂ ਮਾਰ ਮਾਰ ਬਚਾਈ ਜਾਨ
Previous Postਪੰਜਾਬ ਚ ਇਥੇ ਆਇਆ ਤੇਂਦੂਆ ਲੋਕਾਂ ਚ ਪਿਆ ਸਹਿਮ – ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਵੀਡੀਓ
Next Postਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਬਾਰੇ ਆਈ ਵੱਡੀ ਮਾੜੀ ਖਬਰ, ਅਮਰੀਕਾ ਚ ਦਾਇਰ ਹੋਇਆ ਕੇਸ