ਘੁੰਮਣ ਫਿਰਨ ਅਤੇ ਸਫ਼ਰ ਕਰਨ ਦੇ ਸ਼ੌਕੀਨਾਂ ਲਈ ਆਈ ਵੱਡੀ ਖਬਰ ਇਥੇ ਹੋ ਗਿਆ ਹੁਣ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਕਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰੇ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸਮੇਂ-ਸਮੇਂ ਤੇ ਗੱਲਬਾਤ ਕੀਤੀ ਜਾਂਦੀ ਰਹੀ ਹੈ। ਜਿਸ ਨਾਲ ਕਰੋਨਾ ਸਥਿਤੀ ਦਾ ਪਤਾ ਲੱਗ ਸਕੇ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰੀਆਂ ਸੂਬਾ ਸਰਕਾਰਾਂ ਨੂੰ ਪ੍ਰਸਥਿਤੀ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਸਨ। ਜਿਸ ਸਦਕਾ ਕਰੋਨਾ ਮਹਾਮਾਰੀ ਨੂੰ ਠੱਲ੍ਹ ਪਾਈ ਜਾ ਸਕੇ। ਉਥੇ ਹੀ ਸੂਬਾ ਸਰਕਾਰ ਵੱਲੋਂ ਲਾਗੂ ਕੀਤੀਆ ਮਿਲੀਆਂ ਹਦਾਇਤਾ ਵਿੱਚ ਢਿੱਲ ਦਿੱਤੀ ਜਾ ਰਹੀ ਹੈ।

ਹੁਣ ਘੁੰਮਣ ਫਿਰਨ ਅਤੇ ਸਫ਼ਰ ਕਰਨ ਦੇ ਸ਼ੌਕੀਨਾਂ ਲਈ ਆਈ ਵੱਡੀ ਖਬਰ, ਇਥੇ ਹੋ ਗਿਆ ਹੁਣ ਇਹ ਐਲਾਨ। ਹੁਣ ਹਿਮਾਚਲ ਜਾਣ ਵਾਲੇ ਯਾਤਰੀਆਂ ਲਈ ਕੋਈ ਈ-ਪਾਸ ਲਾਜ਼ਮੀ ਨਹੀ, ਉਥੇ ਹੀ ਕੁਝ ਹੁਕਮ ਲਾਗੂ ਕੀਤੇ ਜਾ ਰਹੇ ਹਨ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਸੂਬਾ ਸਰਕਾਰਾਂ ਵੱਲੋਂ ਲਾਗੂ ਕੀਤੇ ਗਏ ਆਦੇਸ਼ਾਂ ਵਿੱਚ ਵੀ ਕਮੀ ਆਈ ਹੈ। ਜਿਸ ਨਾਲ ਲੋਕਾਂ ਵਿੱਚ ਰਾਹਤ ਵੇਖੀ ਜਾ ਰਹੀ ਹੈ। ਹੁਣ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਵੀ ਹੋਈ ਅੱਜ ਕੈਬਨਿਟ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿੱਚ ਲਾਏ ਗਏ ਹਨ।

ਬਾਰ ਤੇ ਰੈਸਟੋਰੈਂਟ ਰਾਤ 10 ਵਜੇ ਤਕ ਖੁੱਲ੍ਹੇ ਰੱਖੇ ਜਾ ਸਕਦੇ ਹਨ । ਪਹਿਲੀ ਜੁਲਾਈ ਤੋਂ ਸਾਰੇ ਮੁਲਾਜ਼ਮ ਦਫ਼ਤਰ ਆਉਣਗੇ। ਇਸੇ ਤਰ੍ਹਾਂ ਵਿਆਹਾਂ ਤੇ ਹੋਰ ਸਮਾਗਮਾਂ ਤੇ ਹੁਣ ਖੁੱਲ੍ਹੀਆਂ ਥਾਵਾਂ ‘ਚ 100 ਲੋਕ ਸ਼ਾਮਲ ਹੋ ਸਕਣਗੇ। ਉਥੇ ਹਾਲ ਜਾਂ ਬੰਦ ਥਾਵਾਂ ‘ਚ 50 ਲੋਕ ਸ਼ਾਮਲ ਹੋ ਸਕਣਗੇ। ਸਾਰੀਆਂ ਦੁਕਾਨਾਂ ਹੁਣ ਸਵੇਰੇ ਨੌਂ ਤੋਂ ਰਾਤ ਅੱਠ ਵਜੇ ਤਕ ਖੁੱਲ੍ਹੀਆਂ ਰਹਿਣਗੀਆਂ।

ਸੂਬੇ ‘ਚ ਪਹਿਲੀ ਜੁਲਾਈ ਤੋਂ ਸ਼ਕਤੀਪੀਠਾਂ ਸਮੇਤ ਹੋਰ ਮੰਦਰ ਦਰਸ਼ਨ ਲਈ ਖੋਲ੍ਹ ਦਿੱਤੇ ਜਾਣਗੇ ਪਰ ਸਮੂਹਿਕ ਪ੍ਰਰੋਗਰਾਮਾਂ ‘ਤੇ ਰੋਕ ਰਹੇਗੀ। ਸੂਬੇ ‘ਚ ਦਾਖ਼ਲੇ ਲਈ ਈ-ਕੋਵਿਡ ਪਾਸ ਦੀ ਸ਼ਰਤ ਵੀ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮੰਗਲਵਾਰ ਨੂੰ ਮੁੱਖ ਮੰਤਰਾ ਜੈਰਾਮ ਠਾਕੁਰ ਦੀ ਪ੍ਰਧਾਨਗੀ ‘ ਕੈਬਨਿਟ ਨੇ ਵੱਡਾ ਫ਼ੈਸਲਾ ਲੈਂਦਿਆਂ ਪਹਿਲੀ ਜੁਲਾਈ ਤੋਂ ਬਾਹ ਰੀ ਸੂਬਿਆਂ ਲਈ ਹਰੇਕ ਤਰ੍ਹਾਂ ਦੀਆਂ ਬੱਸ ਸੇਵਾਵਾਂ 50 ਫ਼ੀਸਦੀ ਸਮਰੱਥਾ ਨਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।