ਆਈ ਤਾਜਾ ਵੱਡੀ ਖਬਰ
ਘਰ ਦੇ ਨਾਲ ਜੁੜੀਆਂ ਹੋਈਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦੇ ਵਿਚ ਸਫਾਈ ਦਾ ਜ਼ਿਕਰ ਪਹਿਲ ਦੇ ਆਧਾਰ ‘ਤੇ ਆਉਂਦਾ ਹੈ। ਪਰਿਵਾਰ ਦਾ ਹਰ ਇੱਕ ਜੀਅ ਇਹ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਘਰ ਸਭ ਤੋਂ ਸੋਹਣਾ ਹੋਵੇ ਤਾਂ ਜੋ ਉਨ੍ਹਾਂ ਦੇ ਘਰ ਆਉਣ ਵਾਲਾ ਹਰ ਇਕ ਸ਼ਖ਼ਸ ਘਰ ਦੀ ਸਾਫ ਸਫਾਈ ਅਤੇ ਖੂਬਸੂਰਤੀ ਨੂੰ ਦੇਖ ਕੇ ਗਦਗਦ ਹੋ ਉਠੇ। ਘਰ ਦੀ ਸਫ਼ਾਈ ਦੇ ਵਿਚ ਸਭ ਤੋਂ ਅਹਿਮ ਸਥਾਨ ਔਰਤਾਂ ਦਾ ਹੁੰਦਾ ਹੈ। ਕਿਉਂਕਿ ਉਹ 24 ਘੰਟੇ ਹੀ ਘਰ ਨੂੰ ਸਾਫ ਸੁਥਰਾ ਰੱਖਣ ਦੇ ਵਿਚ ਆਪਣੀ
ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰ ਫੇਰ ਵੀ ਕਦੇ-ਕਦਾਈਂ ਰੋਜ਼ਾਨਾ ਦੇ ਕੰਮ ਇੰਨੇ ਜ਼ਿਆਦਾ ਵੱਧ ਜਾਂਦੇ ਹਨ ਕਿ ਘਰ ਦੀ ਸਫਾਈ ਪੂਰੀ ਨਹੀਂ ਹੋ ਪਾਉਂਦੀ। ਕਦੇ ਕਦਾਈਂ ਘਰ ਦੇ ਅੰਦਰ ਗੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆ ਜਾਂਦੀਆਂ ਹਨ ਜਿਨ੍ਹਾਂ ਦਾ ਤੁਰੰਤ ਹੱਲ ਨਹੀਂ ਦਿਖਾਈ ਦਿੰਦਾ। ਪਰ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਦੇ ਨਾਲ ਤੁਸੀਂ ਸਫਾਈ ਨਾਲ ਸਬੰਧਿਤ ਇਨ੍ਹਾਂ ਦਿੱਕਤਾਂ ਤੋਂ ਨਿਜਾਤ ਪਾ ਸਕਦੇ ਹੋ। ਅਸੀਂ ਆਮ ਤੌਰ ‘ਤੇ ਕਈ ਤਰ੍ਹਾਂ ਦੇ ਧਰਤੀ
ਉੱਤੇ ਰੀਂਗਣ ਵਾਲੇ ਕੀੜੇ ਮਕੌੜੇ ਦੇਖਦੇ ਹਾਂ ਜਿਨ੍ਹਾਂ ਦੇ ਨਾਲ ਗੰਦਗੀ ਪੈਣ ਦਾ ਖਤਰਾ ਵਧ ਜਾਂਦਾ ਹੈ। ਜੇਕਰ ਤੁਹਾਡੇ ਕਿਚਨ ਦੇ ਵਿਚ ਅਜਿਹੇ ਕੀੜੇ ਮੌਜੂਦ ਹਨ ਤਾਂ ਤੁਸੀਂ ਉਨ੍ਹਾਂ ਦੀ ਖੁੱਡ ਦੇ ਮੂਹਰੇ ਖੀਰੇ ਜਾਂ ਕੱਕੜੀ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਰੱਖ ਦਿਓ ਜਿਸ ਨਾਲ ਉਹ ਕੀੜੇ ਦੂਰ ਚਲੇ ਜਾਣਗੇ। ਇਸੇ ਤਰ੍ਹਾਂ ਹੀ ਚੂਹਿਆਂ ਤੋਂ ਛੁਟਕਾਰਾ ਪਾਉਣ ਵਾਸਤੇ ਕਾਲੀ ਮਿਰਚ ਦੇ ਦਾਣੇ ਉਨ੍ਹਾਂ ਥਾਵਾਂ ‘ਤੇ ਰੱਖੋ ਜਿੱਥੇ ਉਹ ਆਉਂਦੇ ਹਾਂ। ਕਾਲੀ ਮਿਰਚ ਦੇ ਦਾਣਿਆਂ ਨਾਲ ਚੂਹੇ ਮੁੜ ਤੁਹਾਨੂੰ ਘਰ ਅੰਦਰ ਨਜ਼ਰ ਨਹੀਂ ਆਉਣਗੇ। ਉਥੇ
ਹੀ ਘਰ ਨੂੰ ਮੱਖੀਆਂ ਤੋਂ ਮੁਕਤ ਕਰਨ ਦੇ ਲਈ ਚਾਹਪੱਤੀ ਨੂੰ ਉਸ ਜਗ੍ਹਾ ਚੰਗੀ ਤਰ੍ਹਾਂ ਰਗੜਨਾ ਚਾਹੀਦਾ ਹੈ ਜਿਥੇ ਮੱਖੀਆਂ ਜ਼ਿਆਦਾ ਆਉਂਦੀਆਂ ਹੋਣ। ਇਸ ਤੋਂ ਇਲਾਵਾ ਚਾਹ ਪੱਤੀ ਦੇ ਪਾਣੀ ਨੂੰ ਵੀ ਇਸਤੇਮਾਲ ਵਿਚ ਲਿਆ ਕੇ ਉਸ ਜਗ੍ਹਾ ਨੂੰ ਧੋਤਾ ਜਾ ਸਕਦਾ ਹੈ। ਜ਼ਰੂਰੀ ਗੱਲ ਹੈ ਕਿ ਰਸੋਈ ਘਰ ਦੇ ਵਿਚ ਕਦੇ ਵੀ ਮਿੱਠੇ ਵਾਲੀ ਚੀਜ਼ ਖੁੱਲ੍ਹੇ ਵਿੱਚ ਨਾ ਰੱਖੋ ਕਿਉਂਕਿ ਇਸ ਨਾਲ ਹੀ ਕੀੜੇ ਮਕੌੜੇ, ਚੂਹੇ ਅਤੇ ਮੱਖੀਆਂ ਘਰ ਅੰਦਰ ਪ੍ਰਵੇਸ਼ ਕਰਦੀਆਂ ਹਨ।
Previous Post8 ਅਪ੍ਰੈਲ ਬਾਰੇ ਪੰਜਾਬ ਚ ਇਥੇ ਹੋ ਗਿਆ ਇਹ ਐਲਾਨ – ਆਈ ਤਾਜਾ ਵੱਡੀ ਖਬਰ
Next Postਪੰਜਾਬ ਚ ਆਖਰ ਸਕੂਲਾਂ ਦੇ ਨਵੇਂ ਸ਼ੈਸ਼ਨ ਬਾਰੇ ਹੋ ਗਿਆ ਇਹ ਐਲਾਨ , ਬੱਚਿਆਂ ਚ ਛਾਈ ਖੁਸ਼ੀ ਦੀ ਲਹਿਰ